Saturday, March 7, 2026

ਮੇਅਰ ਵਲੋਂ ਸ਼ਹਿਰ ਦੇ ਅੰਦਰੂਨ ਡੋਰ-ਟੂ-ਡੋਰ ਕੂੜੇ ਦੀ ਲਿਫਟਿੰਗ ਲਈ 56 ਨਵੇਂ ਰਿਕਸ਼ੇ ਰਵਾਨਾ

ਸ੍ਰੀ ਦਰਬਾਰ ਸਾਹਿਬ ਦੇ ਚੌਗਿਰਦੇ ਦੀ ਸਫਾਈ ਲਈ ਲਾਏ 5 ਵਿਸ਼ੇਸ਼ ਰਿਕਸ਼ੇ

ਅੰਮ੍ਰਿਤਸਰ, 25 ਫਰਵਰੀ (ਸੁਖਬੀਰ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਤੇ ਕਮਿਸ਼ਨਰ ਕੋਮਲ ਮਿੱਤਲ ਵਲੋਂ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਅੰਮ੍ਰਿਤਸਰ ਸ਼ਹਿਰ ਦੇ ਅੰਦਰੂਨ ਇਲਾਕਿਆਂ ਵਿਚੋਂ ਡੋਰ-ਟੂ-ਡੋਰ ਕੂੜੇ ਦੀ ਲਿਫਟਿੰਗ ਲਈ ਰੈਗ ਪਿੱਕਰਜ਼ ਨੂੰ 56 ਨਵੇਂ ਰਿਕਸ਼ੇ ਹੈਂਡ ਓਵਰ ਕੀਤੇ ਗਏ।ਇਸ ਤੋਂ ਇਲਾਵਾ ਸ਼੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਦੇ ਇਲਾਕੇ ’ਚ ਸਫਾਈ ਪ੍ਰਬੰਧ ਬਣਾਏ ਹੋਰ ਸੁਖਾਵੇਂ ਬਣਾਉਣ ਲਈ 5 ਵਿਸ਼ੇਸ਼ ਰਿਕਸ਼ੇ ਹਰੀ ਝੰਡੀ ਦੇ ਕੇ ਰਵਾਨਾ ਕੀਤੇ ਗਏ।ਇਹਨਾਂ ਰਿਕਸ਼ਿਆਂ ਵਿਚ ਵੱਖ-ਵੱਖ ਕੂੜਾਦਾਨ ਦੇ ਡੱਬੇ ਰੱਖੇ ਗਏ ਹਨ।ਜਿਨ੍ਹਾਂ ਵਿੱਚ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਰੱਖਿਆ ਜਾਵੇਗਾ।
                        ਮੇਅਰ ਕਰਮਜੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਅੰਦਰੂਨ ਹਿੱਸੇ ਦੀਆਂ ਤੰਗ ਗਲੀਆਂ ਅਤੇ ਬਜ਼ਾਰਾਂ ਵਿੱਚ ਕੂੜਾ ਚੁੱਕਣ ਦੀ ਸਮੱਸਿਆ ਦੇ ਪੱਕੇ ਹੱਲ ਲਈ ਹੀ ਇਹਨਾਂ ਰਿਕਸ਼ਿਆਂ ਦੀ ਸ਼ੁਰੂਆਤ ਕੀਤੀ ਗਈ ਹੈ।ਜਿਨ੍ਹਾਂ ਰਾਹੀਂ ਘਰ-ਘਰ ਅਤੇ ਹਰ ਇਕ ਦੁਕਾਨ ਤੋਂ ਕੂੜੇ ਦੀ ਲਿਫਟਿੰਗ ਕੀਤੀ ਜਾਵੇਗੀ।ਮੇਅਰ ਨੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਕੂੜਾ ਕਰਕਟ ਬਾਹਰ ਗਲੀਆਂ, ਬਜ਼ਾਰਾਂ ਵਿਚ ਨਾ ਸੁੱਟਣ, ਨਗਰ ਨਿਗਮ ਦੀ ਗੱਡੀ ਆਉਣ ‘ਤੇ ਹੀ ਕੂੜਾ ਉਨ੍ਹਾਂ ਦੇ ਕੂੜੇਦਾਨ ਵਿਚ ਪਾਇਆ ਜਾਵੇ ਤਾਂ ਜੋ ਸ਼ਹਿਰ ਨੂੰ ਸਾਫ ਸੁਥਰਾ ਬਣਾਇਆ ਜਾ ਸਕੇ।ਉਨਾਂ ਕਿਹਾ ਕਿ ਕੇਂਦਰੀ ਵਿਧਾਨ ਸਭਾ ਹਲਕੇ ਦੀਆਂ 6 ਅਤੇ ਹਲਕਾ ਦੱਖਣੀ ਦੀਆਂ ਵਾਲਡ ਸਿਟੀ ਵਿੱਚ ਪੈਂਦੀਆਂ 4 ਵਾਰਡਾਂ ਦੇ ਵਸਨੀਕਾਂ ਨੂੰ ਵਿਸ਼ੇਸ਼ ਲਾਭ ਹੋਵੇਗਾ ਅਤੇ ਅੰਦਰੂਨ ਸ਼ਹਿਰ ਦੀ ਦਿੱਖ ਵਿਚ ਸੁਧਾਰ ਆਵੇਗਾ।
                          ਮੇਅਰ ਰਿੰਟੂ ਨੇ ਕਿਹਾ ਕਿ ਸ਼੍ਰੀ ਅੰਮ੍ਰਿਤਸਰ ਇਕ ਧਾਰਮਿਕ ਤੇ ਇਤਿਹਾਸਕ ਸ਼ਹਿਰ ਹੈ, ਜਿਥੇ ਰੋਜ਼ਾਨਾ ਲੱਖਾਂ ਸ਼ਰਧਾਲੂ ਆਉਂਦੇ ਹਨ।ਸ਼ਹਿਰ ਦੀ ਸਫਾਈ ਵਿਵੱਸਥਾ ਨੂੰ ਚੁਸਤ ਦਰੁਸਤ ਬਣਾਉਣ ਲਈ ਕਰੋੜਾਂ ਰੁਪਏ ਦੀ ਨਵੀਂ ਮਸ਼ੀਨਰੀ ਸੜ੍ਹਕਾਂ ‘ਤੇ ਉਤਾਰੀ ਗਈ ਹੈ ਅਤੇ ਰੋਡ ਸਵੀਪਿੰਗ ਮਸ਼ੀਨਾਂ ਵੀ ਲਿਆਂਦੀਆਂ ਗਈਆਂ ਹਨ।
ਇਸ ਮੌਕੇ ਕੌਂਸਲਰ ਮਹੇਸ਼ ਖੰਨਾ, ਸਿਹਤ ਅਫ਼ਸਰ ਡਾ. ਯੋਗੇਸ਼, ਰਮਨ ਕੁਮਾਰ ਜੇ.ਈ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …