Wednesday, October 7, 2026

ਵਿਸ਼ਵ ਸ਼ਾਂਤੀ ਲਈ ਕੱਢੀ ਵਿਸ਼ਾਲ ਸ਼ੋਭਾ ਯਾਤਰਾ ਦਾ ਮੇਅਰ ਨੇ ਕੀਤਾ ਸਵਾਗਤ

ਅੰਮ੍ਰਿਤਸਰ, 24 ਫਰਵਰੀ (ਸੁਖਬੀਰ ਸਿੰਘ) – ਸ਼੍ਰੀ ਲਕਸ਼ਮੀ ਨਰਾਇਣ ਮਹਾਂਯੱਗ ਲਕਸ਼ਮੀ ਅਰੋੜਾ ਦੀ ਅਗਵਾਈ ਹੇਠ ਤਿਰੁਪਤੀ ਬਾਲਾ ਜੀ ਮੰਦਿਰ ਗਰੀਨ ਫੀਲਡ ਤੋਂ ਵਿਸ਼ਵ ਸ਼ਾਂਤੀ ਲਈ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਮੇਅਰ ਕਰਮਜੀਤ ਸਿੰਘ ਰਿੰਟੂ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।ਇਹ ਸ਼ੋਭਾ ਯਾਤਰਾ ਗਰੀਨ ਫੀਲਡ, ਨਿਊ ਗਰੀਨ ਫੀਲਡ, ਦੱਤਾ ਇੰਨਕਲੇਵ ਤੋਂ ਹੁੰਦੀ ਹੋਈ ਕਾਲੀ ਮਾਤਾ ਮੰਦਿਰ ਵਿਖੇ ਪਹੁੰਚੀ।ਜਿਥੇ ਮੇਅਰ ਕਰਮਜੀਤ ਸਿੰਘ ਨੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ।ਮੇਅਰ ਰਿੰਟੂ ਨੇ ਕਿਹਾ ਕਿ ਧਾਰਮਿਕ ਤਿਉਹਾਰ ਭਾਰਤ ਦੀ ਪ੍ਰਾਚੀਨ ਸੰਸਕ੍ਰਿਤੀ ਦਾ ਅਟੁੱਟ ਅੰਗ ਹਨ।ਜੋ ਸਾਡੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਦੇ ਹਨ।ਪ੍ਰਬੰਧਕਾਂ ਵਲੋਂ ਮੇਅਰ ਕਰਮਜੀਤ ਸਿੰਘ ਰਿੰਟੂ ਦਾ ਸਨਮਾਨ ਵੀ ਕੀਤਾ ਗਿਆ।
                   ਇਸ ਮੌਕੇ ਕੌਂਸਲਰ ਪ੍ਰਿਅੰਕਾ ਸ਼ਰਮਾ, ਰਿਤੇਸ਼ ਸ਼ਰਮਾ, ਮੀਨੂ ਮੇਹਤਾ, ਰੰਜ਼ਨਾ ਅਰੋੜਾ, ਨੀਲਮ ਰਾਣੀ, ਅਨੀਤਾ ਰਾਣੀ, ਕੰਵਲਜੀਤ ਕੌਰ, ਆਸ਼ੂ, ਨਵਦੀਪ ਸ਼ਰਮਾ, ਜਨਕ ਰਾਜ ਆਦਿ ਮੌਜ਼ੂਦ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …