Monday, March 9, 2026

ਵਣ ਮੰਡਲ ਵਿਭਾਗ ਵੱਲੋਂ ਸੈਮੀਨਾਰ ਲਗਾ ਕੇ ਕਿਸਾਨਾਂ ਨੂੰ ਕਾਰਬਨ ਕ੍ਰੈਡਿਟ ਬਾਰੇ ਕੀਤਾ ਜਾਗਰੂਕ

ਪਠਾਨਕੋਟ, 27 ਫਰਵਰੀ (ਪੰਜਾਬ ਪੋਸਟ ਬਿਊਰੋ) – ਜੰਗਲਾਤ ਵਿਭਾਗ ਪੰਜਾਬ ਅਤੇ ਟੀ.ਈ.ਆਰ.ਆਈ, ਵੀ.ਐਨ.ਵੀ ਐਡਵਾਈਜ਼ਰੀ ਸਰਵਿਸਿਜ ਨਾਲ ਮਿਲ ਕੇ ਇੱਕ ਪ੍ਰੋਜੈਕਟ ਗਤੀਵਿਧੀ ਨੂੰ ਲਾਗੂ ਕਰ ਰਿਹਾ ਹੈ।ਪੰਜਾਬ ਦੇ ਚੁਣੇ ਗਏ 6 ਮੰਡਲਾਂ (ਹੁਸ਼ਿਆਰਪੁਰ, ਪਠਾਨਕੋਟ, ਦਸੂਹਾ, ਨਵਾਂ ਸ਼ਹਿਰ, ਰੂਪਨਗਰ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ) ਵਿੱਚ ਖੇਤੀਬਾੜੀ ਬੂਟੇ ਲਗਾਉਣ ਲਈ ਸਵੈ-ਇੱਛਤ ਕਾਰਬਨ ਮਾਰਕੀਟ ਪ੍ਰੋਜੈਕਟਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ।
ਵਣ ਮੰਡਲ ਅਫਸ਼ਰ ਪਠਾਨਕੋਟ ਸੰਜੀਵ ਕੁਮਾਰ ਤਿਵਾੜੀ ਨੇ ਵਣ ਮੰਡਲ ਦਫਤਰ ਪਠਾਨਕੋਟ ਵਿਖੇ ਆਯੋਜਿਤ ਸੈਮੀਨਾਰ ਦੋਰਾਨ ਕਿਹਾ ਕਿ ਪ੍ਰੋਜੈਕਟ ਦਾ ਉਦੇਸ਼ ਛੋਟੇ-ਛੋਟੇ ਕਿਸਾਨਾਂ ਦੇ ਸਹਿਯੋਗ ਨਾਲ ਸਸਟੇਨੇਬਲ ਐਗਰੋ ਫਾਰੈਸਟਰੀ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਨੂੰ ਵਿੱਤੀ ਲਾਭ ਪ੍ਰਦਾਨ ਕਰਨਾ ਹੈ।ਐਗਰੋ ਫਾਰੈਸਟਰੀ ਕਾਰਬਨ ਮਾਰਕੀਟਾਂ ਵਿੱਚ ਕਾਰਬਨ ਕ੍ਰੈਡਿਟ ਵੇਚ ਕੇ, ਖੇਤੀਬਾੜੀ ਅਮਦਨੀ ਦੀ ਪੂਰਤੀ ਕਰ ਸਕਦੀ ਹੈ, ਜੋਖਮ ਘਟਾਉਣ ਦੇ ਯੋਗ ਬਣਾ ਸਕਦੀ ਹੈ, ਲੱਕੜ ਦੀ ਮੰਗ ਨੂੰ ਪੂਰਾ ਕਰ ਸਕਦੀ ਹੈ ਅਤੇ ਜਲਵਾਯੂ ਨੂੰ ਬਚਾਉਣ ਵਿੱਚ ਯੋਗਦਾਨ ਪਾ ਸਕਦੀ ਹੈ।ਵਣ ਮੰਡਲ ਅਫਸਰ ਤਿਵਾੜੀ ਨੇ ਕਿਸਾਨਾਂ ਨੂੰ ਲਗਾਏ ਗਏ ਬੂਟਿਆਂ ਵਿੱਚ ਕਾਰਬਨ ਕ੍ਰੇਡਿਟ ਬਾਰੇ ਜਾਣੂ ਕਰਵਾਇਆ।
                    TERI ( The Energy Resources Institute) ਸਈਅਦ ਵਾਲੀ ਸੀਨੀਅਰ ਸਾਇੰਟਿਸਟ, ਕਪਿਲ ਟੇਰੀ ਮੈਨੇਜਰ, ਮਿਸ ਦੀਕਸ਼ਾ ਅਤੇ ਅਰੂਨ ਚੰਦਨ ਰਿਜ਼ਜਨਲ ਡਾਇਰੈਕਟਰ ਐਨ.ਐਮ.ਪੀ.ਬੀ, ਸੋਰਵ ਸ਼ਰਮਾ ਡਿਪਟੀ ਡਾਇਰੈਕਟਰ ਐਨ.ਐਮ.ਪੀ.ਬੀ ਜੋਗਿੰਦਰ ਨਗਰ ਹਿਮੱਚਲ ਪ੍ਰਦੇਸ਼, ਰਾਕੇਸ਼ ਚੌਧਰੀ ਵਿਨਾਇਕ ਹਰਬਲਸ ਰਾਜਸਥਾਨ ਨੇ ਆਪਣੇ ਵਿਚਾਰ ਸਾਂਝੇ ਕੀਤੇ ।
                      ਇਸ ਮੀਟਿੰਗ ਵਿੱੱਚ ਇਸ ਦਫਤਰ ਦੇ ਸਮੂਹ ਵਣ ਰੇਂਜ ਅਫਸਰ ਅਤੇ ਸਮੂਹ ਸਟਾਫ ਮੌਜੂਦ ਸੀ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …