ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ
ਸਮਾਗਮਾਂ ਦੀ ਲੜੀ ਤਹਿਤ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਪੰਜਾਬ ਵਲੋਂ ਪੇਟਿੰਗ ਮੁਕਾਬਲੇ ਕਰਵਾਏ ਜਾ ਰਹੇ ਹਨ।ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਬਾਬਾ ਦੀਪ ਸਿੰਘ ਵਿਖੇ ਪ੍ਰਿੰਸੀਪਲ ਮੈਡਮ ਮੋਨਿਕਾ ਅਤੇ ਜ਼ਿਲ਼ਾ ਨੋਡਲ ਅਫਸਰ ਮੈਡਮ ਆਦਰਸ਼ ਸ਼ਰਮਾ ਦੀ ਸਾਂਝੀ ਅਗਵਾਈ ਹੇਠ ਕਰਵਾਏ ਗਏ ਪੇਟਿੰਗ ਮੁਕਾਬਲਿਆਂ ਵਿੱਚ 9 ਸਕੂਲਾਂ ਦੇ ਕਰੀਬ 24 ਵਿਦਿਆਰਥੀਆਂ ਨੇ ਹਿੱਸਾ ਲਿਆ।
ਜਿਲ਼ਾ ਨੋਡਲ ਅਫਸਰ ਮੈਡਮ ਆਦਰਸ਼ ਸ਼ਰਮਾ ਨੇ ਦੱਸਿਆ ਕਿ ਵਿਭਾਗ ਵਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਲ਼ੇ ‘ਚ 10 ਰੋਜ਼ਾ ਪੇਟਿੰਗ ਮੁਕਾਬਲਿਆਂ ਤਹਿਤ ਅੱਜ ਮੈਡਮ ਗੁਰਜੀਤ ਕੌਰ ਪੁਤਲੀਘਰ, ਨੋਡਲ ਅਫਸਰ ਮੈਡਮ ਮਨਪ੍ਰੀਤ ਕੋਰ ਕੋਟ ਬਾਬਾ ਦੀਪ ਸਿੰਘ, ਬਲਜਿੰਦਰ ਸਿੰਘ ਮਾਨ ਵਿਸ਼ਵ ਰਿਕਾਰਡ ਹੋਲਡਰ, ਮੈਡਮ ਮਨਦੀਪ ਕੌਰ ਬੱਲ ਨੈਸ਼ਨਲ ਅਵਾਰਡੀ ਦੀ ਦੇਖ-ਰੇਖ ਹੋਈ ਪ੍ਰਤੀਯੋਗਤਾ ਦੇ ਮਿਡਲ ਵਰਗ ਵਿਚੋਂ ਰਾਜਬੀਰ ਸਿੰਘ ਨੇ ਪਹਿਲਾ, ਰਿਸ਼ੂ ਨੇ ਦੂਸਰਾ ਅਤੇ ਹਨੀ ਨੇ ਤੀਸਰਾ ਸਥਾਨ ਹਾਲਸ ਕੀਤਾ।ਜਦਕਿ ਸੈਕੰਡਰੀ ਵਰਗ ਵਿਚੋਂ ਵਿਜੈ ਨੇ ਪਹਿਲਾ, ਹਰਗੁਨ ਨੇ ਦੂਸਰਾ ਅਤੇੇ ਪ੍ਰਿੰਸ ਨੇ ਤੀਸਰਾ ਸਥਾਨ ਹਾਸਲ ਕੀਤਾ।
ਜੇਤੂ ਵਿਦਿਆਰਥੀਆਂ ਨੂੰ ਮੈਡਮ ਮੋਨਿਕ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਬਾਬਾ ਦੀਪ ਸਿੰਘ, ਪਰਮਿੰਦਰ ਸਿੰਘ ਸਰਪੰਚ ਜ਼ਿਲਾ ਮੀਡੀਆ ਕੋਆਰਡੀਨੇਟਰ, ਦਵਿੰਦਰ ਮੰਗੋਤਰਾ, ਰਾਜਦੀਪ ਸਿੰਘ ਸਟੈਨੋ, ਬਲਜਿੰਦਰ ਸਿੰਘ ਮਾਨ, ਲੈਕਚਰਾਰ ਮਨਪ੍ਰੀਤ ਸਿੰਘ, ਮਨਪ੍ਰੀਤ ਕੌਰ, ਲੈਕਚਰਾਰ ਮਨਜੀਤ ਕੌਰ, ਮੈਡਮ ਬਬਿਤਾ, ਹਰਜੀਤ ਕੌਰ ਵਲੋਂ ਸਨਮਾਨਿਤ ਕੀਤਾ ਗਿਆ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media