ਅੰਮ੍ਰਿਤਸਰ, 5 ਮਾਰਚ (ਖੁਰਮਣੀਆਂ) – ਖ਼ਾਲਸਾ ਕਾਲਜ ’ਚ ਚੱਲ ਰਹੇ 4 ਰੋਜ਼ਾ ਅੰਮ੍ਰਿਤਸਰ ਸਾਹਿਤ ਉਤਸਵ ਤੇ ਪੁਸਤਕ ਮੇਲਾ 2021 ਦੌਰਾਨ ਬਾਅਦ ਦੁਪਹਿਰ
ਕਾਲਜ ਦੇ ਥਿਏਟਰ ਵਿਭਾਗ ਵਲੋਂ ਨਿਰਦੇਸ਼ਕ ਇਮੈਨੂਅਲ ਸਿੰਘ ਦੀ ਨਿਰਦੇਸ਼ਨਾ ਹੇਠ ਪੰਜਾਬ ਦੇ ਵਿਆਹਾਂ ਦਾ ਪੁਰਾਤਨ ਮਾਹੌਲ ਤੇ ਰਿਵਾਇਤੀ ਰਸਮਾਂ ਨੂੰ ਚੁਲਬੁਲੇ ਅੰਦਾਜ਼ ’ਚ ਪੇਸ਼ ਕਰਦਾ ਨਾਟਕ ‘ਮਿੱਠੇ ਤੇ ਸ਼ੀਰੀ ਦਾ ਵਿਆਹ’ ਦਾ ਮੰਚਨ ਕੀਤਾ ਗਿਆ।ਉਤਸਵ ਦੌਰਾਨ ਬੌਟਨੀ ਵਿਭਾਗ ਵਲੋਂ ਫੁੱਲਾਂ ਦੀ ਪ੍ਰਦਰਸ਼ਨੀ ਲਗਾਈ ਗਈ ਅਤੇ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ।
ਉਤਸਵ ਦੇ ਚੌਥੇ ਤੇ ਆਖ਼ਰੀ ਦਿਨ ਦੇ ਸਮਾਗਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬੀ ਵਿਭਾਗ ਦੇ ਮੁੱਖੀ ਡਾ. ਆਤਮ ਸਿੰਘ ਰੰਧਾਵਾ ਨੇ ਦੱਸਿਆ ਕਿ ਦਿਨ ਦੀ ਸ਼ੁਰੂਆਤ ‘ਸਾਹਿਤ, ਸਮਾਜ ਤੇ ਪੱਤਰਕਾਰੀ’ ਸਿਰਲੇਖ ਅਧੀਨ ਪੈਨਲ ਚਰਚਾ ਨਾਲ ਹੋਵੇਗੀ ਜਿਸ ’ਚ ਡਾ. ਪਰਮਜੀਤ ਸਿੰਘ ਜੱਜ, ਡਾ. ਜਗਰੂਪ ਸਿੰੰਘ ਸੇਖੋਂ, ਡਾ. ਰਜਨੀਸ਼ ਬਹਾਦਰ ਸਿੰਘ, ਬਲਬੀਰ ਪਰਵਾਨਾ, ਡਾ. ਕੁਲਵੰਤ ਸਿੰਘ ਅਤੇ ਡਾ. ਹਰਜਿੰਦਰ ਸਿੰਘ ਅਟਵਾਲ ਹਿੱਸਾ ਲੈਣਗੇ।
ਦੂਸਰਾ ਸੈਸ਼ਨ ਸਭਿਆਚਾਰਕ ਪੇਸ਼ਕਾਰੀਆਂ ਦਾ ਹੋਵੇਗਾ ਜਿਸ ’ਚ ਕਾਲਜ ਦੇ ਵਿਦਿਆਰਥੀਆਂ ਵਲੋਂ ਢੱਡ, ਸਾਰੰਗੀ, ਝੂਮਰ, ਸੰਮੀ ਤੇ ਗਿੱਧਾ ਪੇਸ਼ ਕੀਤਾ ਜਾਵੇਗਾ।ਉਤਸਵ ਦੇ ਵਿਦਾਇਗੀ ਸਮਾਰੋਹ ਦੇ ਰੂਪ ’ਚ ਪੰਜਾਬੀ ਵਿਭਾਗ ਦੇ ਮਾਣਮੱਤੇ ਹਸਤਾਖ਼ਰ ਅਧੀਨ ਪੰਜਾਬੀ ਵਿਭਾਗ ਦੇ ਸਾਬਕਾ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਮਿਲਣੀ ‘ਤੇ ਖੁੱਲ੍ਹਾ ਵਿਚਾਰ ਵਟਾਂਦਰਾ ਹੋਵੇਗਾ।ਜਿਸ ਵਿੱਚ ਉਹ ਵਿਭਾਗ ਦੀ ਤਰੱਕੀ ’ਚ ਪਾਏ ਯੋਗਦਾਨ ਦੀਆਂ ਅਭੁੱਲ ਯਾਦਾਂ ਸਾਂਝੀਆਂ ਕਰਨਗੇ।
Check Also
ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ
ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …
Punjab Post Daily Online Newspaper & Print Media