Tuesday, November 24, 2026

132 ਕਿਲੋਵਾਟ ਹਾਈ ਵੋਲਟੇਜ਼ ਤਾਰਾਂ ਚੁਕਾਉਣ ਦਾ ਮੇਅਰ ਨੂੰ ਦਿੱਤਾ ਮੰਗ ਪੱਤਰ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ) – ਹਲਕਾ ਉਤਰੀ ਵਾਸੀਆ ਦੀ ਐਸੋਸੀਏਸ਼ਨ ਦੇ ਅਹੁੱਦੇਦਾਰਾਂ ਅਤੇ ਮੈਂਬਰਾਂ ਦੀ ਮੀਟਿੰਗ ਮੇਅਰ ਕਰਮਜੀਤ ਸਿੰਘ ਰਿੰਟੁ ਨਾਲ ਮੇਅਰ ਦਫਤਰ ਵਿੱਚ ਹੋਈ।ਜਿਸ ਦੌਰਾਨ ਐਸੋਸੀਏਸ਼ਨ ਵਲੋਂ ਮੇਅਰ ਰਿੰਟੂ ਨੂੰ ਹਲਕਾ ਉਤਰੀ ਵਿਖੇ ਰਿਹਾਇਸ਼ੀ ਘਰਾਂ ਉਪਰੋਂ ਗੁਜ਼ਰਦੀਆਂ 132 ਕਿਲੋਵੋਲਟ ਹਾਈ ਵੋਲਟੇਜ਼ ਤਾਰਾਂ ਨੂੰ ਚੁਕਾਉਣ ਦਾ ਮੰਗ ਪੱਤਰ ਦਿੱਤਾ ਗਿਆ।
                  ਪ੍ਰਧਾਨ ਮੁਖਤਾਰ ਸਿੰਘ ਸੂਰਜ ਐਵੀਨਿਊ ਤੇ ਸਕੱਤਰ ਰਜ਼ਨੀਸ਼ ਭਾਰਦਵਾਜ ਪ੍ਰੋਫੈਸਰ ਕਲੋਨੀ ਨੇ ਦੱਸਿਆ ਕਿ ਇਹ ਤਾਰਾਂ 1976 ਵਿੱਚ ਖਾਲੀ ਜਗਾ ਤੇ ਖੇਤਾਂ ਵਿਚ ਲਗਾਈਆਂ ਗਈਆਂ ਸਨ। ਪ੍ਰੰਤੂ ਹੁਣ ਸ਼ਹਿਰ ਵਿਚ ਵਸੋਂ ਬਹੁਤ ਜ਼ਿਆਦਾ ਹੋਣ ਕਰਕੇ ਵੱਖ-ਵੱਖ ਕਲੋਨੀਆਂ ਜਿਵੇਂ ਕਿ ਬਟਾਲਾ ਰੋਡ, ਮਜੀਠਾ ਰੋਡ, ਨਗੀਨਾ ਐਵੀਨਿਊ, ਪ੍ਰੋਫੈਸਰ ਕਲੋਨੀ, ਰਿਸ਼ੀ ਵਿਹਾਰ, ਅਕਾਸ਼ ਐਵੀਨਿਊ, ਚਾਂਦ ਐਵੀਨਿਊ, ਸੂਰਜ ਐਵੀਨਿਊ, ਕਸ਼ਮੀਰ ਗਾਰਡਨ, ਲੋਹਾਰਕਾ ਰੋਡ ਆਦਿ ਕਈ ਘਰਾਂ ਦੇ ਉਪਰੋਂ ਮੌਤ ਦਾ ਸਾਇਆ ਬਣ ਚੁੱਕੀਆਂ ਹਨ।ਉਨਾਂ ਕਿਹਾ ਕਿ ਪਹਿਲਾਂ ਵੀ ਕਈ ਗੰਭੀਰ ਹਾਦਸੇ ਹੋ ਚੁੱਕੇ ਹਨ ਅਤੇ ਕਈ ਪ੍ਰੀਵਾਰ ਆਪਣੇ ਘਰਾ ਦੇ ਮੈਂਬਰ ਨੂੰ ਗੁਆ ਚੁੱਕੇ ਹਨ ਅਤੇ ਕਈ ਵਾਰ ਜਾਨ-ਮਾਲ ਦਾ ਭਾਰੀ ਨੁਕਸਾਨ ਹੋ ਚੁੱਕਾ ਹੈ।ਮੇਅਰ ਕਰਮਜੀਤ ਸਿੰਘ ਨੇ ਇਸ ਗੰਭੀਰ ਮਸਲੇ ਨੂੰ ਜਲਦ ਤੋਂ ਜਲਦ ਵਿਚਾਰਣ ਦਾ ਭਰੋਸਾ ਦਿਵਾਇਆ ਹੈ।
                    ਇਸ ਮੌਕੇ ਵਾਈਸ ਪ੍ਰਧਾਨ ਵਰਿੰਦਰ ਸਿੰਘ, ਲੀਗਲ ਐਡਵਾਈਜ਼ਰ ਰਮਨ ਸ਼ਰਮਾ, ਜੋਇੰਟ ਸਕੱਤਰ ਵਿਜੇ ਕਪੂਰ, ਖਜ਼ਾਨਚੀ ਵਰਿੰਦਰ ਨਈਅਰ, ਮਧੂ ਖੰਨਾ, ਕਿਰਨ ਅਰੋੜਾ, ਰਾਜੀਵ ਪਾਸੀ, ਗੀਤਾ ਅਗਰਵਾਲ, ਸੀਸ਼ਮ ਮਹਿਰਾ, ਡਿੰਪਲ ਸ਼ਰਮਾ, ਨਵਦੀਪ ਸਿੰਘ, ਸੰਜੀਵ ਅਰੋੜਾ, ਮੋਹਿੰਦਰ ਸਿੰਘ, ਸੰਜੀਵ ਕੁਮਾਰ ਸ਼ਰਮਾ ਅਤੇ ਵੱਡੀ ਗਿਣਤੀ ‘ਚ ਹਲਕੇ ਦੇ ਵਸਨੀਕ ਹਾਜ਼ਰ ਸਨ।

Check Also

ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …