Monday, September 14, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਨੇ ਤਿਆਰ ਕੀਤੀ ਬੀ.ਬੀ.ਕੇ ਡੀ.ਏ.ਵੀ ਵਾਕਸ ਐਪ

ਅੰਮ੍ਰਿਤਸਰ, 5 ਮਾਰਚ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਨੇ ਬੀ.ਵਾਕ ਕੋਰਸਾਂ ਲਈ ਬੀ.ਬੀ.ਕੇ ਵਾਕਸ ਐਪ ਤਿਆਰ ਕੀਤੀ ਹੈ, ਜੋ ਪਲੇਅ ਸਟੋਰ ‘ਤੇ ਉਪਲੱਬਧ ਹੈ।ਇਹ ਐਪਲੀਕੇਸ਼ਨ ਵਿਸ਼ੇਸ਼ ਰੂਪ ਵਿੱਚ ਵੋਕੇਸ਼ਨਲ ਕੋਰਸਾਂ ਦੇ ਲਈ ਤਿਆਰ ਕੀਤੀ ਗਈ ਹੈ।ਇੱਕ ਪਲੇਟਫਾਰਮ ਵਜੋਂ ਕੰਮ ਕਰਦੀ ‘ਤੇ ਸਬੰਧਿਤ ਵਿਭਾਗ ਆਪਣੇ ਲੈਕਚਰ, ਨੋਟਿਸ, ਅਧਿਐਨ ਸਮੱਗਰੀ, ਕੰਮ ਅਤੇ ਹੋਰ ਮਹੱਤਵਪੂਰਨ ਜਾਣਕਾਰੀ ਵਿਦਿਆਰਥਣਾਂ ਲਈ ਪੋਸਟ ਕਰ ਸਕਦੇ ਹਨ।ਸਿਰਫ ਕਾਲਜ ਅਧਿਆਪਕਾਂ ਨੂੰ ਹੀ ਵਿਦਿਆਰਥਣਾਂ ਲਈ ਇਥੇ ਅਧਿਐਨ ਸਮੱਗਰੀ ਅਤੇ ਸੰਦੇਸ਼ ਪੋਸਟ ਕਰਨ ਦੀ ਆਗਿਆ ਹੈ।ਕਾਲਜ ਦੇ ਨੋਡਲ ਅਫ਼ਸਰ ਪ੍ਰੋਫੈਸਰ ਕਮਾਇਨੀ ਨੇ ਦੱਸਿਆ ਕਿ ਸਮੇਂ-ਸਮੇਂ ਤੇ ਹੋਰ ਵਿਸ਼ੇਸ਼ਤਾਵਾਂ ਇਸ ਐਪ ਵਿੱਚ ਇਕੱਠੀਆਂ ਕੀਤੀਆਂ ਜਾਣਗੀਆਂ ਅਤੇ ਇਸ ਦਾ ਅਪਡੇਟ ਵੀ ਜਾਰੀ ਕੀਤਾ ਜਾਵੇਗਾ।
                    ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਸ਼ਰਮਾ ਨੇ ਕਿਹਾ ਕਿ ਇਸ ਮਹਾਂਮਾਰੀ ਨੇ ਜਿੱਥੇ ਅਨੇਕ ਸੀਮਾਵਾਂ ਦਿੱਤੀਆਂ ਹਨ, ਉਥੇ ਹੀ ਖੋਜ਼ ਅਤੇ ਪ੍ਰਾਪਤੀਆਂ ਦੇ ਨਵੇਂ ਦਰਵਾਜ਼ੇ ਵੀ ਖੋਲ ਦਿੱਤੇ ਹਨ। ਹੁਣ ਪਰੰਪਰਿਕ ਸਿੱਖਿਆ ਦੇ ਨਾਲ-ਨਾਲ ਆਨਲਾਈਨ ਮਾਧਿਅਮ ਵੀ ਹਮੇਸ਼ਾਂ ਇਕ ਬਦਲ ਰਹੇਗਾ।ਕਾਲਜ ਵਿਦਿਆਰਥਣਾਂ ਦੇ ਚੰਗੇ ਭਵਿੱਖ ਲਈ ਸਿੱਖਿਆ ਪ੍ਰਣਾਲੀ ਦੀ ਡਿਜ਼ੀਟਲ ਤਬਦੀਲੀ ‘ਤੇ ਦਿਲੋਂ ਕੰਮ ਕਰ ਰਿਹਾ ਹੈ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …