
ਜਲੰਧਰ, 30 ਅਕਤੂਬਰ (ਹਰਦੀਪ ਸਿੰਘ ਦਿਓਲ, ਪਵਨਦੀਪ ਸਿੰਘ ਭੰਡਾਲ) ਇਥੋਂ ਨੇੜਲੇ ਪਿੰਡ ਕੰਗਣੀਵਾਲ (ਮੱਲਾਂ ਦੀ) ਵਿਖੇ ਅੱਜ ਛਿੰਝ ਮੇਲਾ ਕਰਵਾਇਆ ਗਿਆ ਜਿਸਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਵੱਲੋੋਂ ਕੀਤਾ ਗਿਆ। ਬਾਬਾ ਪਰਮਜੀਤ ਸਿੰਘ ਦੀ ਦੇਖਰੇਖ ਹੇਠ ਸਮੁੱਚੇ ਪਿੰਡ ਵੱਲੋਂ ਸਾਂਝੇ ਤੌਰ ‘ਤੇ ਕਰਵਾਏ ਗਏ ਇਸ ਛਿੰਝ ਮੇਲੇ ਵਿੱਚ ਰਾਜਸਥਾਨ, ਹਿਮਾਚਲ ਪ੍ਰਦੇਸ਼, ਪਠਾਣਕੋਟ, ਪੀ.ਏ.ਪੀ ਜਲੰਧਰ, ਫਗਵਾੜਾ, ਜਲੰਧਰ, ਹੁਸ਼ਿਆਰਪੁਰ ਅਤੇ ਹੋਰ ਨਾਮੀ ਅਖਾੜਿਆਂ ਦੇ ਪਹਿਲਵਾਨਾਂ ਨੇ ਸ਼ਿਰਕਤ ਕੀਤੀ। ਇਨ੍ਹਾਂ ਕੁਸ਼ਤੀਆਂ ਵਿੱਚ 12 ਪਟਕਿਆਂ ਲਈ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ ਪਹਿਲਾ ਪਟਕਾ 31000, ਦੂਜਾ 21000 ਹਜ਼ਾਰ ਅਤੇ 11 ਪਟਕੇ 10-10 ਹਜ਼ਾਰ ਦੇ ਸਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਪ੍ਰੀਤਮ ਸਿੰਘ, ਐਸ.ਡੀ.ਐਮ ਜਲੰਧਰ-੧ ਡਾ. ਰਜਤ ਓਬਰਾਏ, ਐਸ.ਡੀ.ਐਮ ਜਲੰਧਰ-੨ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਜ਼ਿਲ੍ਹਾ ਟ੍ਰਾਂਸਪੋਰਟ ਅਫਸਰ ਸ੍ਰੀ ਆਰ.ਪੀ.ਸਿੰਘ ਅਤੇ ਹੋਰ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media