ਅੰਮ੍ਰਿਤਸਰ, 6 ਮਾਰਚ (ਦੀਪ ਦਵਿੰਦਰ ਸਿੰਘ) – ਸਥਾਨਕ ਖਾਲਸਾ ਕਾਲਜ ਵਿਖੇ ਚੱਲ ਰਹੇ ਪੁਸਤਕ ਮੇਲੇ ਦੇ ਸਮਾਪਤੀ ਸਮਾਰੋਹ ਦੌਰਾਨ ਪਰਵਾਸੀ ਸਾਹਿਤਕਾਰ
ਅਮੀਨ ਮਲਿਕ ਦੀ ਨਵ-ਪ੍ਰਕਾਸ਼ਿਤ ਪੁਸਤਕ `ਸਾਂਝੀ ਕੁੱਖ` ਲੋਕ ਅਰਪਿਤ ਕੀਤੀ ਗਈ।
ਅਜ਼ਾਦ ਬੁੱਕ ਡਿਪੂ ਵਲੋਂ ਪ੍ਰਕਾਸ਼ਿਤ ਕੀਤੇ ਇਸ ਨਾਵਲ ਬਾਰੇ ਗੱਲ ਕਰਦਿਆਂ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਅਮੀਨ ਮਲਿਕ ਕੋਲ ਆਪਣੀ ਗੱਲ ਕਹਿਣ ਦਾ ਬੇਮਿਸਾਲ ਅਨੁਭਵ ਸੀ।ਡਾ. ਰਮਿੰਦਰ ਕੌਰ ਅਤੇ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਅਮੀਨ ਮਲਿਕ ਆਪਣੀ ਉਚ ਦਰਜ਼ੇ ਦੀ ਗਲਪ ਚੇਤਨਾ ਕਰਕੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿੱਚ ਇਕੋ ਜਿਹਾ ਹਰਮਨ ਪਿਆਰਾ ਸੀ।ਡਾ. ਆਤਮ ਰੰਧਾਵਾ ਅਤੇ ਡਾ. ਹੀਰਾ ਸਿੰਘ ਨੇ ਕਿਹਾ ਕਿ ਅਮੀਨ ਮਲਿਕ ਆਪਣੀ ਮਾਤ ਭਾਸ਼ਾ ਦੀ ਬੇਹਤਰੀ ਲਈ ਨਿਰੰਤਰ ਕਾਰਜ਼ਸ਼ੀਲ ਸੀ।
ਇਸ ਮੌਕੇ ਡਾ. ਉਧਮ ਸਿੰਘ ਸਾਹੀ, ਡਾ. ਕੁਲਵੰਤ ਸਿੰਘ, ਡਾ. ਹਰਚੰਦ ਬੇਦੀ, ਡਾ. ਸੁਖਬੀਰ ਕੌਰ ਮਾਹਲ, ਦੇਵ ਦਰਦ, ਮਨਮੋਹਨ ਸਿੰਘ ਢਿੱਲੋਂ ਅਤੇ ਕੁਲਦੀਪ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
Check Also
ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …
Punjab Post Daily Online Newspaper & Print Media