Thursday, March 26, 2026

ਮਹਿਲਾ ਦਿਵਸ ਨੂੰ ਸਮਰਪਿਤ ਮਹਿਲਾ ਪੁਲਿਸ ਕਰਮਚਾਰੀਆਂ ਲਈ ਮੈਡੀਕਲ ਕੈਂਪ

ਮਹਿਲਾਵਾਂ ਦਾ ਦੇਸ਼ ਦੀ ਸੁਰੱਖਿਆ ਤੇ ਅਮਨ ਕਾਨੂੰਨ ਬਣਾਈ ਰੱਖਣ ‘ਚ ਯੋਗਦਾਨ ਅਹਿਮ-ਐਸ.ਐਸ.ਪੀ

ਕਪੂਰਥਲਾ, 7 ਮਾਰਚ (ਪੰਜਾਬ ਪੋਸਟ ਬਿਊਰੋ) – ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਐਸ.ਐਸ.ਪੀ ਕਪੂਰਥਲਾ ਸ੍ਰੀਮਤੀ ਕੰਵਰਦੀਪ ਕੌਰ ਆਈ.ਪੀ.ਐਸ ਦੀ ਅਗਵਾਈ ਹੇਠ ਪੁਲਿਸ ਲਾਈਨ ਕਪੂਰਥਲਾ ਵਿਖੇ ਦੋ ਰੋਜ਼ਾ ਮਹਿਲਾ ਮੈਡੀਕਲ ਕੈਂਪ ਲਗਾਇਆ ਗਿਆ।ਜਿਸ ਵਿੱਚ ਜਿਲਾ ਕਪੂਰਥਲਾ ‘ਚ ਤੈਨਾਤ ਮਹਿਲਾ ਪੁਲਿਸ ਮੁਲਾਜਮਾਂ ਦੀ ਮੈਡੀਕਲ ਜਾਂਚ ਕੀਤੀ ਗਈ ।
                 ਐਸ.ਐਸ.ਪੀ ਕੰਵਰਦੀਪ ਕੌਰ ਨੇ ਕਿਹਾ ਕਿ ਮਹਿਲਾਵਾਂ ਦੇਸ਼ ਦੀਆਂ ਵੱਖ-ਵੱਖ ਸੁਰੱਖਿਆ ਸੈਨਾਵਾਂ ਤੇ ਪੁਲਿਸ ਫੋਰਸਾਂ ਦਾ ਅਹਿਮ ਅੰਗ ਹਨ ਅਤੇ ਉਨ੍ਹਾਂ ਵਲੋਂ ਦੇਸ਼ ਦੀ ਸੁਰੱਖਿਆ ਤੇ ਅਮਨ ਕਾਨੂੰਨ ਵਿਵਸਥਾ ਬਣਾਈ ਰੱਖਣ ‘ਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।ਜਸਵੀਰ ਸਿੰਘ ਐਸ.ਪੀ ਹੈਡਕੁਆਟਰ ਕਪੂਰਥਲਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਸਿਵਲ ਹਸਪਤਾਲ ਕਪੂਰਥਲਾ, ਕੈਪੀਟਲ ਹਸਪਤਾਲ ਜਲੰਧਰ, ਸ੍ਰੀਮਨ ਹਸਪਤਾਲ ਜਲੰਧਰ ਅਤੇ ਸਮਸ਼ੇਰ ਅਨਕੋਲੌਜੀ ਸੈਂਟਰ ਜਲੰਧਰ ਦੇ ਡਾਕਟਰਾਂ ਵਲੋਂ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ।
                  ਕੈਂਪ ਵਿੱਚ ਵਿਸ਼ੇਸ਼ ਤੌਰ ’ਤੇ ਛਾਤੀ ਦੇ ਕੈਂਸਰ ਅਤੇ ਜਨਾਨਾ ਰੋਗਾਂ ਅਤੇ ਪੇਟ ਦੀਆਂ ਬਿਮਾਰੀਆਂ ਦੀ ਜਾਂਚ ਕੀਤੀ ਗਈ ਅਤੇ ਈ.ਸੀ.ਜੀ ਬਲੱਡ ਸ਼ੂਗਰ, ਸੀ.ਬੀ.ਸੀ, ਬੀ.ਪੀ ਟੈਸਟ ਮੌਕੇ ’ਤੇ ਹੀ ਕੀਤੇ ਗਏ।ਕੈਂਪ ਵਿਚ 170 ਦੇ ਕਰੀਬ ਮਹਿਲਾ ਮੁਲਾਜ਼ਮਾਂ ਦੀ ਜਾਂਚ ਕੀਤੀ ਗਈ ਤੇ ਲੋੜ ਅਨੁਸਾਰ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ ।
               ਕੈਂਪ ਵਿਚ ਕੈਪੀਟਲ ਹਸਪਤਾਲ ਜਲੰਧਰ ਦੇ ਡਾ. ਸਾਕਸ਼ੀ ਰਾਣਾ (ਕੈਂਸਰ ਰੇਡੀਏਸਨ ਮਾਹਿਰ) ਡਾ. ਮੇਧਾ ਸਰਮਾ (ਕੈਂਸਰ ਮਾਹਿਰ) ਅਮਨ ਅਰਮਾਨ (ਮੈਨੇਜ਼ਰ) ਸ਼੍ਰੀਮਨ ਹਸਪਤਾਲ ਜਲੰਧਰ ਤੋਂ ਡਾ. ਅਵੀਨਾਸ਼ ਰਾਜ਼ਲਾ (ਕੈਂਸਰ ਸਰਜਨ ਡਾ. ਪ੍ਰੀਤੀ ਸਲਾਹਾਨ, ਡਾ. ਸਮਨਪ੍ਰੀਤ, ਪ੍ਰਭਦੀਪ ਸਿੰਘ ਮੈਨੇਜਰ, ਵਿਸ਼ਾਲ ਮਹਿਤਾ ਅਤੇ ਸ਼ਮਸ਼ੇਰ ਕੈਂਸਰ ਸੈਂਟਰ ਜਲੰਧਰ ਤੋਂ ਡਾ. ਇੰਦਰਦੀਪ ਸਿੰਘ ਕੈਂਸਰ ਸਰਜਨ, ਸਰਜੀਵਨ ਕੁਮਾਰ ਅਤੇ ਸਿਵਲ ਹਸਪਤਾਲ ਕਪੂਰਥਲਾ ਤੋਂ ਡਾ. ਸੰਦੀਪ ਭੋਲਾ, ਡਾ. ਸਿਮੀ ਕੱਕੜ ਅਤੇ ਡਾ. ਰਵਨੀਤ ਕੌਰ ਨੇ ਆਪਣੀਆਂ ਸੇਵਾਵਾਂ ਦਿੱਤੀਆਂ।
                    ਇਸ ਮੌਕੇ ਸਾਹਬਾਜ਼ ਸਿੰਘ ਡੀ.ਐਸ.ਪੀ ਆਰਥਿਕ ਅਪਰਾਧ ਅਤੇ ਜੋਗਿੰਦਰ ਸਿੰਘ ਡੀ.ਐਸ.ਪੀ (ਜ਼ੁਰਮ ਔਰਤਾਂ ਅਤੇ ਬੱਚਿਆਂ ਵਿਰੁੱਧ) ਕਪੂਰਥਲਾ, ਡਾ. ਮੋਹਿਤ ਸ਼ਰਮਾ ਪੀ.ਏ.ਪੀ ਜਲੰਧਰ ਹਾਜਰ ਸਨ।ਉਕਤ ਮੈਡੀਕਲ ਕੈਂਪ ਵਿਚ ਭਾਗ ਲੈਣ ਵਾਲੀਆਂ ਮਹਿਲਾ ਪੁਲਿਸ ਕਰਮਚਾਰਣਾਂ ਨੂੰ ਵੱਖ ਵੱਖ ਬਿਮਾਰੀਆਂ ਸਬੰਧੀ ਮਾਹਿਰ ਡਾਕਟਰਾਂ ਵਲੋਂ ਵੱਖਰੇ ਤੌਰ ’ਤੇ ਕੌਂਸਲਿੰਗ ਕਰਕੇ ਜਾਗਰੂਕ ਕੀਤਾ ਗਿਆ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …