Saturday, March 7, 2026

ਸਵੱਛ ਭਾਰਤ ਮੁਹਿੰਮ ਹੇਠ ਆਇਆ ਪਿੰਡ ਸਿਆਲਕਾ ਦਾ ਸਮਸ਼ਾਨਘਾਟ

ਪਖਾਨੇ ਬਣਾਉਣ ਦੀ ਮੁਹਿੰਮ ਦਾ ਤਰਸੇਮ ਸਿੰਘ ਸਿਆਲਕਾ ਨੇ ਕੀਤਾ ਉਦਘਾਟਨ

ਅੰਮ੍ਰਿਤਸਰ, 7 ਮਾਰਚ (ਸੁਖਬੀਰ ਸਿੰਘ) – ਪਿੰਡ ਸਿਆਲਕਾ ਵਿਖੇ ਸਥਿਤ ਸਮਸ਼ਾਨਘਾਟ ਨੂੰ ਸਵੱਛ ਭਾਰਤ ਮੁਹਿੰਮ ਦੇ ਘੇਰੇ ਹੇਠ ਲੈ ਲਿਆ ਗਿਆ ਹੈ।ਪੰਜਾਬ ਰਾਜ ਐਸ.ਸੀ ਕਮਿਸ਼ਨ ਦੇ ਮੈਂਬਰ ਤਰਸੇਮ ਸਿੰਘ ਸਿਆਲਕਾ ਨੇ 10 ਲੱਖ ਦੀ ਲਾਗਤ ਨਾਲ ਮੁਕੰਮਲ ਹੋਣ ਵਾਲੇ ਪਿੰਡ ਸਿਆਲਕਾ ਦੇ ਸਮਸ਼ਾਨਘਾਟ ਵਿਖੇ ਬਣਾਏ ਜਾਣ ਵਾਲੇ ਟਾਇਲਠਾਂ ਦਾ ਟੱਕ ਮਾਰ ਕੇ ਨੀਂਹ ਪੱਥਰ ਰੱਖਿਆ।
                  ਗ੍ਰਾਮ ਪੰਚਾਇਤ ਦੀ ਸਰਪੰਚ ਸ਼੍ਰੀਮਤੀ ਸੁਖਜਿੰਦਰ ਕੌਰ ਅਤੇ ਰਾਹੁਲ ਗਾਂਧੀ ਬ੍ਰਿਗੇਡ ਦੇ ਮਾਝਾ ਪ੍ਰਧਾਨ ਹੁਸਨਪ੍ਰੀਤ ਸਿੰਘ ਸਿਆਲਕਾ, ਪੰਚ ਮੇਜਰ ਸਿੰਘ ਆਦਿ ਨੇ ਸਿਆਲਕਾ ਦਾ ਸਨਮਾਨ ਕੀਤਾ।ਆਪਣੇ ਸੰਬੋਧਨ ‘ਚ ਤਰਸੇਮ ਸਿੰਘ ‘ਸਿਆਲਕਾ’ ਨੇ ਕਿਹਾ ਕਿ ਐਮ.ਪੀ ਗੁਰਜੀਤ ਸਿੰਘ ਔਜਲਾ ਦੇ ਯਤਨਾਂ ਸਦਕਾ ਪਿੰਡ ਨੂੰ ਕੇਂਦਰ ਦੀ ਮੁਹਿੰਮ ਦਾ ਲਾਭ ਪ੍ਰਾਪਤ ਹੋਇਆ ਹੈ।
                 ਉਨ੍ਹਾ ਨੇ ਦੱਸਿਆ ਕਿ 10 ਲੱਖ ਦੀ ਲਾਗਤ ਨਾਲ ਮੁਕੰਮਲ ਹੋਣ ਵਾਲੇ ਪ੍ਰਾਜੈਕਟਾਂ ਨੂੰ ਵਿਭਾਗੀ ਪੱਧਰ ‘ਤੇ ਮਨਜ਼ੂਰੀ ਦੇ ਦਿੱਤੀ ਗਈ ਹੈ।ਟਾਇਲਟ ਤਿਆਰ ਕਰਨ ਦਾ ਜ਼ਿੰਮਾਂ ਮੱਲੀ ਕੋਅਪਰੇਟਿਵ ਸੋਸਾਇਟੀ ਦੇ ਠੇਕੇਦਾਰ ਗੁਰਪ੍ਰੀਤ ਸਿੰਘ ਮੱਲ੍ਹੀ ਨੂੰ ਦਿੱਤਾ ਗਿਆ ਹੈ।
                     ਇਸ ਮੌਕੇ ਐਡਵੋਕੇਟ ਕਰਮਜੀਤ ਸਿੰਘ ਗਿੱਲ, ਐਸ.ਡੀ.ਓ ਜਗਦੀਸ਼ ਸਿੰਘ, ਜੇ.ਈ ਚਕਿੰਦਰ ਸਿੰਘ, ਕਮਿਉਨਿਟੀ ਡਿਵੈਲਪਮੈਂਟ ਸਪੈਸਲਿਟ ਮੈਡਮ ਵਿਭੂਤੀ ਸ਼ਰਮਾ, ਸਕਜ਼ੁਲ ਸਟਾਫ ਚੋਂ ਸਿਮਰਜੀਤ ਕੌਰ, ਸਤਵੀਰ ਸਿੰਘ, ਜਤਿੰਦਰ ਸਿੰਘ, ਰਾਜਵਿੰਦਰ ਕੌਰ, ਨੰਬੜਦਾਰ ਪਲਵਿੰਦਰ ਸਿੰਘ, ਡਾ. ਬਲਵਿੰਦਰ ਸਿੰਘ, ਪ੍ਰਕਾਸ਼ ਸਿੰਘ ਪੰਚ, ਰੋਸ਼ਨ ਸਿੰਘ ਸਾਬਕਾ ਸਰਪੰਚ, ਦਲਬੀਰ ਸਿੰਘ ਮੱਲ੍ਹੀ, ਸੁਖਦੇਵ ਸਿੰਘ ਨੰਬੜਦਾਰ, ਸਰਪੰਚ ਮੁਖਤਾਰ ਸਿੰਘ, ਕੁੰਨਣ ਸਿੰਘ ਫੌਜੀ, ਮਨਜੀਤ ਸਿੰਘ ਬੱਬਰ, ਪੀ.ਏ ਸ਼ਿਵਾ ਅਤੇ ਗੁਰਪ੍ਰੀਤ ਸਿੰਘ ਗੋਪੀ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …