Monday, February 2, 2026

ਉਪਕਾਰ ਸੰਧੂ ਨੇ ਐਨ.ਓ.ਸੀ ਦੀ ਸਮੱਸਿਆ ਹੱਲ ਕਰਨ ਲਈ ਬਾਦਲ ਦਾ ਕੀਤਾ ਧੰਨਵਾਦ

PPN30101425

ਗੱਲਬਾਤ ਦੌਰਾਨ ਉਪਕਾਰ ਸਿੰਘ ਸੰਧੂ, ਗੁਰਮੇਜ਼ ਸਿੰਘ ਹਰੀਪੁਰਾ, ਸਮਸ਼ੇਰ ਸਿੰਘ ਸ਼ੇਰਾ, ਕੌਂਸਲਰ ਪਰਮਜੀਤ ਪੰਮਾਂ, ਹਰਜੀਤ ਸਿੰਘ ਸ਼ੈਲਰਵਾਲੇ, ਬਖਸ਼ਿਸ਼ ਸਿੰਘ ਸੰਘਾ ਅਤੇ ਹੋਰ।

ਅੰਮ੍ਰਿਤਸਰ, 30 ਅਕਤੂਬਰ (ਸੁਖਬੀਰ ਸਿੰਘ )- ਗੈਰ ਅਧਿਕਾਰਿਤ ਕਾਲੌਨੀਆਂ ‘ਚ ਐਨਓਸੀ. ਸੰਬੰਧੀ ਹਾਊਸਿੰਗ ਐਂਡ ਅਰਬਨ ਡਿਵਲਪਮੈਂਟ ਵਿਭਾਗ ਵੱਲੋਂ ਨੋਟੀਫਿਕੇਸ਼ਨ ਜ਼ਾਰੀ ਕਰਨ ਅਤੇ ਪੰਜਾਬ ਵਾਸੀਆਂ ਨੂੰ ਭਾਰੀ ਰਾਹਤ ਦੇਣ ਤੇ ਜ਼ਿਲ੍ਹਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਅਤੇ ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਵਿਚ ਰਾਹਤ ਦੇਣ ਨਾਲ ਪੰਜਾਬ ਵਿਚ ਅਣਅਧਿਕਾਰਿਤ ਕਾਲੌਨੀਆਂ ‘ਚ ਰਹਿਣ ਵਾਲੇ ਲੋਕਾਂ ਦੀ ਜਾਇਦਾਦ ਵੇਚਣ ਖ੍ਰੀਦਣ, ਬਿਜਲੀ ਦੇ ਕੂਨੈਕਸ਼ਨ ਲੈਣ ਅਤੇ ਉਨ੍ਹਾਂ ਦੇ ਲੋਡ ਵਧਾਉਣ ਸੰਬੰਧੀ ਆ ਰਹੀਆਂ ਸਮੱਸਿਆਵਾਂ ਪੂਰੀ ਤਰ੍ਹਾਂ ਹੱਲ ਹੋ ਜਾਣਗੀਆਂ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਫੈਂਸਲੇ ਨਾਲ ਪ੍ਰਾਪਟੀ ਜਗਤ ਨਾਲ ਜੁੜੇ ਅਤੇ ਆਮ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ।ਉਨ੍ਹਾਂ ਕਿਹਾ ਕਿ ਇਸਦੇ ਨਾਲ ਅਣਅਧਿਕਾਰਤ ਕਾਲੌਨੀ ਵਿਚ ਰਹਿਣ ਵਾਲੇ ਲੋਕ ਆਪਣੀ ਬਣਦੀ ਫੀਸ ਤਾਰ ਕੇ ਪੁੱਡਾ ਜਾਂ ਨਗਰ ਨਿਗਮ ਤੋਂ ਐਨ.ਓ.ਸੀ. ਲੈ ਕੇ ਨਾ ਸਿਰਫ ਪ੍ਰਾਪਰਟੀ ਦੀ ਖਰੀਦ ਫਰੋਖਤ ਕਰ ਸਕਦੇ ਹਨ ਬਲਕਿ ਬਿਜ਼ਲੀ ਕੂਨੈਕਸ਼ਨ, ਬਿਜਲੀ ਦਾ ਲੋਡ ਵਧਾਉਣ ਆਦਿ ਕੰਮ ਵੀ ਕਰਵਾ ਸਕਣਗੇ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜ਼ ਕਰਵਾਉਣ ਦੇ ਨਾਲ ਨਾਲ ਹੁਣ ਲੋਕਾਂ ਦੇ ਕਾਰੋਬਾਰ ਵਧਾਉਣ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਇਸੇ ਮੁਹਿੰਮ ਦੇ ਤਹਿਤ ਬਾਹਰਲੀਆਂ ਕੰਪਨੀਆਂ ਨੂੰ ਪੰਜਾਬ ਵਿਚ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨਾਲ ਕੀਤਾ ਗਿਆ ਇਕ ਇਕ ਵਾਅਦਾ ਪੂਰੀ ਇਮਾਨਦਾਰੀ ਨਾਲ ਪੂਰਾ ਕਰੇਗੀ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰ ਦਿੱਤਾ ਜਾਵੇਗਾ।

             ਇਸ ਮੌਕੇ ਜ਼ਿਲ੍ਹਾ ਅਕਾਲੀ ਜਥੇ ਦੇ ਮੁੱਖ ਬੁਲਾਰੇ ਕੌਂਸਲਰ ਸਮਸ਼ੇਰ ਸਿੰਘ ਸ਼ੇਰਾ, ਕੌਂਸਲਰ ਪਰਮਜੀਤ ਪੰਮਾਂ, ਚੇਅਰਮੈਨ ਗੁਰਮੇਜ਼ ਸਿੰਘ ਹਰੀਪੁਰਾ, ਬਖਸ਼ਿਸ਼ ਸਿੰਘ ਸੰਘਾ, ਹਰਜੀਤ ਸਿੰਘ ਸ਼ੈਲਰਵਾਲੇ, ਗਗਨਦੀਪ ਸਿੰਘ, ਅਕਾਲੀ ਦਲ ਦੇ ਵਿੱਤ ਸਕੱਤਰ ਰਣਜੀਤ ਸਿੰਘ ਰਾਣਾ ਸ਼ਰੀਫਪੁਰਾ, ਵਿੱਕੀ ਧੁੰਨਾ, ਡਾ. ਹਰਵਿੰਦਰ ਸਿੰਘ ਸੰਧੂ, ਜਥੇ. ਦੇ ਜਨਰਲ ਸਕੱਤਰ ਕੁਲਦੀਪ ਸਿੰਘ ਮਮਦੂ ਚੌਹਾਨ,  ਪਰਮਜੀਤ ਸਿੰਘ ਰਿੰਕੂ, ਨਵਿੰਦਰ ਸਿੰਘ ਮੱਲੀ, ਰਣਜੀਤ ਸਿੰਘ, ਡਿੰਪਲ ਸਿੰਘ ਆਦਿ ਹਾਜ਼ਰ ਸਨ।

 

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply