ਅੰਮ੍ਰਿਤਸਰ, 12 ਮਾਰਚ (ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਨੇ ਪੰਜਾਬ ਰਾਜ ਵੈਟਰਨਰੀ ਕੌਂਸਲ (ਪੀ.ਐਸ.ਵੀ.ਸੀ) ਦੇ
ਸਹਿਯੋਗ ਨਾਲ ਚੋਣਵੇਂ 30 ਵੈਟਰਨਰੀ ਅਫਸਰਾਂ ਲਈ 3 ਰੋਜ਼ਾ ਸਿਖਲਾਈ ਕੋਰਸ ਕਰਵਾਇਆ ਗਿਆ, ਜੋ ਹਾਲ ਹੀ ’ਚ ਪਸ਼ੂ ਪਾਲਣ ਵਿਭਾਗ, ਪੰਜਾਬ ਸਰਕਾਰ ਦੁਆਰਾ ਭਰਤੀ ਕੀਤੇ ਗਏ।ਡਾ. ਐਸ.ਡੀ ਭਾਰਦਵਾਜ ਅਤੇ ਡਾ. ਹਰਜਿੰਦਰ ਸਿੰਘ, ਪਸ਼ੂ ਪਾਲਣ ਵਿਭਾਗ ਦੇ ਮਾਹਿਰ ਅਤੇ ਕਾਲਜ ਦੇ ਮਾਹਿਰ ਡਾ. ਐਸ.ਬੀ ਬਖਸ਼ੀ, ਡਾ. ਸ਼ਰੂਤੀ ਛਿੱਬਰ, ਡਾ. ਸ਼ੇਖ ਉਜਮਾ, ਡਾ. ਪ੍ਰਗਿਆ ਜੋਸ਼ੀ, ਡਾ. ਅੰਜਲੀ ਕੁਮਾਰੀ ਅਤੇ ਡਾ. ਸਾਧਨਾ ਓਹਜਾ ਨੇ ਵੈਟਰਨਰੀ ਸਿੱਖਿਆ ਦੇ ਵੱਖ ਵੱਖ ਪਹਿਲੂਆਂ ’ਤੇ ਆਪਣੇ ਭਾਸ਼ਣ ਦਿੱਤੇ।
ਕਾਲਜ ਪ੍ਰਿੰਸੀਪਲ ਡਾ. ਪੀ.ਕੇ ਕਪੂਰ ਨੇ ਕਿਹਾ ਕਿ ਫ਼ੀਲਡ ਵੈਟਰਨਰੀਅਨਸ ਨੂੰ ਆਉਣ ਵਾਲੀਆਂ ਵੱਖ-ਵੱਖ ਵੈਟਰੋ-ਲੀਗਲ ਦਰਪੇਸ਼ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰੇ ਕੀਤਾ ਗਿਆ।ਕਾਲਜ ਦੇ ਮੈਨੇਜਿੰਗ ਡਾਇਰੈਕਟਰ ਐਸ.ਕੇ ਨਾਗਪਾਲ ਨੇ ਸਿਖਲਾਈ ਕੈਂਪ ਦਾ ਉਦਘਾਟਨ ਕਰਦਿਆਂ ਕਿਹਾ ਕਿ ਪੀ.ਐਸ.ਵੀ.ਸੀ ਵਲੋਂ ਅਜਿਹੇ ਸਿਖਲਾਈ ਪ੍ਰੋਗਰਾਮਾਂ ਰਾਹੀਂ ਫੀਲਡ ਵੈਟਰਨਰੀਆਂ ਦੇ ਗਿਆਨ ਵਿੱਚ ਵਾਧਾ ਕਰਨ ਦੇ ਕੀਤੇ ਜਾ ਰਹੇ ਨਿਰੰਤਰ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਪੀ.ਐਸ.ਵੀ.ਸੀ ਦੇ ਪ੍ਰਧਾਨ ਸਰਬਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਅਜਿਹੇ ਸਿਖਲਾਈ ਕੈਂਪਾਂ ਦਾ ਉਦੇਸ਼ ਰਾਜ ’ਚ ਵੈਟਰਨਰੀ ਪੇਸ਼ੇ ਦੀ ਬੇਹਤਰੀ ਹੈ।ਡਾ. ਕਪੂਰ ਨੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਪੀ.ਐਸ.ਵੀ.ਸੀ ਦਾ ਇਸ ਸਿਖਲਾਈ ਕੈਂਪ ਲਈ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਿਖਲਾਈ ਪ੍ਰੋਗਰਾਮ ਭਵਿੱਖ ’ਚ ਵੀ ਹਮੇਸ਼ਾਂ ਆਯੋਜਿਤ ਕੀਤੇ ਜਾਂਦੇ ਰਹਿਣੇ ਚਾਹੀਦੇ ਹਨ।ਡਾ. ਕਪੂਰ ਦੇ ਨਾਲ ਡਾ. ਬੀ.ਐਸ ਘੁੰਮਣ ਰਜਿਸਟਰਾਰ ਪੀ ਪੀ.ਐਸ.ਵੀ.ਸੀ ਨੇ ਭਾਗ ਲੈਣ ਵਾਲੇ ਵੈਟਰਨਰੀਆਂ ਨੂੰ ਸਰਟੀਫ਼ਿਕੇਟ ਤਕਸੀਮ ਕੀਤੇ।
ਇਸ ਮੌਕੇ ਡਾ. ਐਨ.ਏ ਸੁਧਨ, ਪ੍ਰੋਫ਼ੈਸਰ ਅਤੇ ਵੈਟਰਨਰੀ ਮੈਡੀਸਨ ਵਿਭਾਗ ਦੇ ਮੁਖੀ, ਡਾ. ਟੀ.ਪੀ ਸੈਣੀ ਮੈਂਬਰ ਪੀਐਸਵੀਸੀ ਦੇ ਯਤਨਾਂ ਦੀ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਸ਼ਲਾਘਾ ਕੀਤੀ।ਕੈਂਪ ਦੌਰਾਨ ਡਾ. ਐਸ.ਐਸ ਢਿੱਲੋਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
Check Also
ਹਵਾ ਪ੍ਰਦੂਸ਼ਣ ਦੇ ਸਿਹਤ `ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਮਾਹਿਰਾਂ ਨੇ ਕੀਤੀ ਚਰਚਾ
ਅੰਮ੍ਰਿਤਸਰ, 10 ਨਵੰਬਰ (ਜਗਦੀਪ ਸਿੰਘ) – ਏਅਰ ਕੇਅਰ ਸੈਂਟਰ ਵੱਲੋਂ ਕਲੀਨ ਏਅਰ ਪੰਜਾਬ ਦੇ ਸਹਿਯੋਗ …
Punjab Post Daily Online Newspaper & Print Media