Sunday, March 8, 2026

ਭੁਲੱਥ ਪੁਲਿਸ ਨੇ ਸੁਲਝਾਈ ਅੰਨ੍ਹੇ ਕਤਲ ਕੇਸ ਦੀ ਗੁੱਥੀ – ਮੰਡ

ਕਪੂਰਥਲਾ, 13 ਮਾਰਚ (ਪੰਜਾਬ ਪੋਸਟ ਬਿਊਰੋ) – ਐਸ.ਐਸ.ਪੀ ਸ੍ਰੀਮਤੀ ਕੰਵਰਦੀਪ ਕੋਰ ਆਈ.ਪੀ.ਐਸ ਦੇ ਦਿਸ਼ਾ ਨਿਰਦੇਸ਼ ਅਤੇ ਸੰਦੀਪ ਸਿੰਘ ਮੰਡ ਉਪ ਕਪਤਾਨ ਪੁਲਿਸ ਸਬ ਡਵੀਜਨ ਭੁਲੱਥ ਦੀ ਨਿਗਰਾਨੀ ਹੇਠ ਸਬ ਡਵੀਜਨ ਭੁਲੱਥ ਦੇ ਪੈਂਦੇ ਥਾਣਾ ਬੇਗੋਵਾਲ ਦੇ ਏਰੀਆ ਵਿੱਚ 20 ਫਰਵਰੀ ਨੂੰ ਅਮਰੀਕ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਮੰਡ ਨੰਗਲ ਲੁਬਾਣਾ ਨਾਮ ਦਾ ਵਿਅਕਤੀ ਅੱਡਾ ਇਬਰਹੀਮਵਾਲ ਠੇਕਾ ਤੋਂ ਅਗਵਾ ਕੀਤਾ ਗਿਆ ਸੀ, ਜਿਸ ਸਬੰਧੀ ਮਿਤੀ 04-03-2021 ਨੂੰ ਉਸ ਦੇ ਪਿਤਾ ਵਲੋਂ ਗੁੰਮਸੰਦਗੀ ਦੀ ਰਪਟ ਥਾਣਾ ਬੇਗੋਵਾਲ ਵਿਖੇ ਦਰਜ਼ ਕਰਵਾਈ ਗਈ।
                  ਗੁੰਮ ਵਿਅਕਤੀ ਦੀ ਤਲਾਸ਼ ਲਈ ਸਬ-ਇੰਸਪੈਕਟਰ ਸੋਨਮਦੀਪ ਕੋਰ ਮੁੱਖ ਅਫਸਰ ਥਾਣਾ ਬੇਗੋਵਾਲ ਦੀ ਅਗਵਾਈ ਹੇਠ ਏ.ਐਸ.ਆਈ ਬਲਜਿੰਦਰ ਸਿੰਘ ਏ.ਐਸ.ਆਈ ਬਲਬੀਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਖੇਤਰ ਦੇ ਕੈਮਰੇ ਚੈਕ ਕੀਤੇ, ਜਿਸ ਦੌਰਾਨ ਦੋਰਨੇ ਅਗਵਾ ਕਰਤਾ ਕੁਲਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਮੰਡ ਨੰਗਲ ਲੁਬਾਣਾ ਥਾਣਾ ਬੇਗੋਵਾਲ ਜਿਲੇ ਦੀ ਵੀਡੀਓ ਫੁਟੇਜ਼ ਸਹਾਮਣੇ ਆਈ।
                    ਇਸ ‘ਤੇ ਉਕਤ ਮੁਲਜ਼ਮ ਖਿਲਾਫ ਮੁੱਕੱਦਮਾ. ਨੰ. 17 ਮਿਤੀ 05-03-2021 ਅ/ਧ 364-ਭ:ਦ ਥਾਣਾ ਬੇਗੋਵਾਲ ਜਿਲਾ ਕਪੂਰਥਲਾ ਵਿਖੇ ਦਰਜ਼ ਕਰਕੇ ਸੋਨਮਦੀਪ ਕੋਰ ਮੁੱਖ ਅਫਸਰ ਥਾਣਾ ਬੇਗੋਵਾਲ ਵਲੋਂ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ, ਜਿਸ ਦੌਰਾਨ ਤਫਤੀਸ ਮੁਖਬਰ ਖਾਸ ਵਲੋਂ ਇਤਲਾਹ ਮਿਲਣ ਪਰ ੳਕਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ।
                      ਤਫਤੀਸ਼ ਦੌਰਾਨ ਮ੍ਰਿਤਕ ਅਮਰੀਕ ਸਿੰਘ ਦਾ ਮੋਟਰਸਾਈਕਲ ਅਤੇ ਉਸ ਦੀ ਪਹਿਨੀ ਹੋਈ ਲੋਈ ਅਤੇ ਵਾਰਦਾਤ ਸਮੇਂ ਕੁਲਦੀਪ ਸਿੰਘ ਵਲੋਂ ਵਰਤਿਆ ਮੋਟਰਸਾਈਕਲ ਹੀਰੋ ਹਾਂਡਾ ਸਪਲੈਂਡਰ ਅਤੇ ਉਸ ਦੇ ਪਹਿਨੇ ਹੋਏ ਕਪੜੇ ਬਰਾਮਦ ਕੀਤੇ ਜਾ ਚੁੱਕੇ ਹਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …