ਬਠਿੰਡਾ, 31 ਅਕਤੂਬਰ (ਜਸਵਿੰਦਰ ਸਿਮਘ ਜੱਸੀ/ਅਵਤਾਰ ਸਿੰਘ ਕੈਂਥ) – ਭਾਰਤ ਦੇ ਮਾਣਯੋਗ ਨਰੇਂਦਰ ਮੋਦੀ ਦੁਆਰਾ ਆਯੌਜਿਤ ਸਵੱਛ ਭਾਰਤ ਅਭਿਆਨ ਮੁਹਿੰਮ ਅਧੀਨ ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੁਆਰਾ 2 ਅਕਤੂਬਰ, 2014 ਤੋਂ ਆਰੰਭੀ ਗਈ ਪ੍ਰੋਗਰਾਮਾਂ ਦੀ ਕੜੀ ਦੇ ਅੰਤਰਗਤ ਪ੍ਰੋਗਰਾਮ ਦਾ ਆਯੋਜਿਨ ਕੀਤਾ ਗਿਆ ਜਿਸ ਵਿਚ ਸੈਮੀਨਾਰ, ਵਾਦ-ਵਿਵਾਦ ਪ੍ਰਤੀਯੋਗਤਾ ਦੇ ਜੇਤੂ ਵਿਦਿਆਰਥੀਆਂ ਨੂੰ ਵਾਇਸ ਚਾਂਸਲਰ ਪ੍ਰੋ. ਆਰ. ਕੇ. ਕੋਹਲੀ ਨੇ ਸਮਾਨਿਤ ਕੀਤਾ।ਇਸ ਮੌਕੇ ਸਫਾਈ ਮੁਹਿੰਮ ਦੇ ਮਹੱਤਵ ਉਤੇ ਆਪਣੇ ਵਿਚਾਰ ਵਿਚਾਰ ਪ੍ਰਗਟ ਕਰਦੇ ਹੋਏ ਵਾਇਸ ਚਾਂਸਲਰ ਪ੍ਰੋ. ਆਰ. ਕੇ. ਕੋਹਲੀ ਨੇ ਕਿਹਾ ਕਿ ਸਾਫ ਭਾਰਤ ਨੂੰ ਬਣਾਉਨ ਵਾਸਤੇ ਅਸੀ ਸੱਭ ਨੂੰ ਮਿਲਕੇ ਕੰਮ ਕਰਨਾ ਪਵੇਗਾ।ਆਪਣੇ ਆਸ-ਪਾਸ ਨੂੰ ਸਾਫ ਰਖਣਾ ਇਸ ਸਮੇਂ ਦੀ ਸੱਭ ਤੌਂ ਵੱਡੀ ਜਰੂਰਤ ਹੈ।ਇਸਦੇ ਨਾਲ ਹੀ ਅਸੀ ਦੇਸ਼ ਨੂੰ ਹਰਾ-ਭਰਾ ਬਣਾ ਸਕਦੇ ਹਾਂ। ਵਿਦੇਸ਼ਾ ਦੇ ਮੁਕਾਬਲੇ ਸਫਾਈ ਮੁਹਿੰਮ ਨੂੰ ਜਰੂਰਤ ਦਸਦੇ ਹੌਏ ਕਿਹਾ ਕਿ ਵਾਇਸ ਚਾਂਸਲਰ ਪ੍ਰੋ. ਆਰ. ਕੇ. ਕੋਹਲੀ ਨੇ ਕਿਹਾ ਕਿ ਵਿਦੇਸ਼ਾ ਦੇ ਮੁਕਾਬਲੇ ਭਾਰਤ ਵਿਚ ਗਰਮਿਆਂ ਮਿੱਟੀ ਅਤੇ ਪਸੀਨੇ ਨਾਲ ਲਬਰੇਜ ਹੁੰਦਿਆਂ ਹਨ ਪਰ ਵਿਦੇਸ਼ਾ ਵਿਚ ਵਾਤਾਵਰਣ ਘੱਟ ਗਰਮਿਆਂ ਵਾਲਾ ਹੋਣ ਕਾਰਨ ਉਨ੍ਹਾਂ ਨੂੰ ਸਾਡੇ ਨਾਲੋਂ ਘੱਟ ਸਫਾਈ ਕਰਨੀ ਪੈਂਦੀ ਹੈ।ਇਸ ਤੋਂ ਮਗਰੋਂ ਸੈਮੀਨਾਰ, ਵਾਦ-ਵਿਵਾਦ ਪ੍ਰਤੀਯੋਗਤਾ ਦੇ ਜੇ
ਤੂ ਵਿਦਿਆਰਥੀਆਂ ਨੂੰ ਵਾਇਸ ਚਾਂਸਲਰ ਪ੍ਰੋ. ਆਰ. ਕੇ. ਕੋਹਲੀ ਨੇ ਸਮਾਨਿਤ ਕੀਤਾ ਤੇ ਵੱਧ ਚੱੜ ਕੇ ਇਸ ਮੁਹਿੰਮ ਨਾਲ ਜੁੜਨ ਵਾਸਤੇ ਅਪੀਲ ਕੀਤੀ।ਇਸ ਮੌਕੇ ਡੀਨ ਵਿਦਿਆਂਰਥੀ ਭਲਾਈ ਡਾ. ਏ. ਐਸ. ਕਾਹਲੋਂ ਨੇ ਪ੍ਰੋਗਰਾਮ ਦੇ ਅੰਤ ਵਿਚ ਸਾਰਿਆਂ ਦਾ ਵਿਧੀਪੂਰਵਕ ਧੰਨਵਾਦ ਕੀਤਾ। ਪ੍ਰੋਗਰਾਮ ਦੇ ਆਰੰਭ ਵਿਚ ਡਾ. ਅੰਜਨਾ ਮੁਨਸ਼ੀ ਨੇ ਸਫ਼ਾਈ ਮੁਹਿੰਮ ਦੇ ਵੱਖ ਵੱਖ ਵਿਸ਼ਿਆਂ ‘ਤੇ ਰੌਸ਼ਨੀ ਪਾਈ ਅਤੇ ਪ੍ਰੋਗਰਾਮ ਬਾਰੇ ਰਿਪੋਟ ਪੜ੍ਹਕੇ ਸੁਣਾਈ।ਇਸ ਮੌਕੇ ਤੇ ਪ੍ਰੋ. ਪੀ. ਰ੍ਰਾਮਾਂਰਾਵ, ਡੀਨ ਅਕਾਦਮਿਕ, ਪ੍ਰੋ. ਆਰ. ਜੀ. ਸੈਣੀ, ਪ੍ਰੋ. ਏ. ਕੇ, ਜੈਨ, ਪ੍ਰੋ. ਚਮਨ ਲਾਲ, ਡਾ. ਡੀ. ਡੀ ਸਿੰਘ ਤੌ ਅਲਾਵਾ ਅਧਿਆਪਕ ਅਤੇ ਵਿਦਿਅਰਥੀ ਵੀ ਮੌਜੂਦ ਸਨ।
Check Also
ਪੰਜਾਬ ਸਰਕਾਰ ਵੱਲੋਂ ਭਗਵਾਨ ਵਾਲਮੀਕਿ ਤੀਰਥ ਸਥੱਲ ਵਿਖੇ ਕਰੀਬ 17.72 ਕਰੋੜ ਦੇ ਵਿਕਾਸ ਕਾਰਜ਼ਾਂ ਦੀ ਸ਼ੁਰੂਆਤ
ਅੰਮ੍ਰਿਤਸਰ, 14 ਮਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media