Saturday, April 11, 2026

ਸ਼੍ਰੋਮਣੀ ਕਮੇਟੀ ਵਲੋਂ ਲੜਕੀਆਂ ਦੀ ਖੇਡ ਅਕੈਡਮੀ ’ਚ ਦਾਖਲੇ ਲਈ ਪ੍ਰਕਿਰਿਆ ਸ਼ੁਰੂ 

ਦੋ ਦਿਨਾਂ ਟਰਾਇਲਾਂ ਦੌਰਾਨ ਕੀਤੀ ਜਾਵੇਗੀ ਖਿਡਾਰਨਾਂ ਦੀ ਚੋਣ

ਅੰਮ੍ਰਿਤਸਰ, 16 ਮਾਰਚ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲੜਕੀਆਂ ਲਈ ਸਥਾਪਿਤ ਕੀਤੀ ਜਾ ਰਹੀ ਖੇਡ ਅਕੈਡਮੀ ਲਈ 2 ਦਿਨਾਂ ਖੇਡ ਟਰਾਇਲਾਂ ਦੀ ਸ਼ੁਰੂਆਤ ਅੱਜ ਪੀ.ਏ.ਪੀ ਗਰਾਊਂਡ ਜਲੰਧਰ ਵਿਖੇ ਹੋਈ, ਜਿਸ ਦਾ ਉਦਘਾਟਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਕੀਤਾ ਗਿਆ।ਦੱਸਣਯੋਗ ਹੈ ਕਿ ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਲੜਕੀਆਂ ਲਈ ਵੱਖਰਾ ਸਪੋਰਟਸ ਡਾਇਰੈਕਟੋਰੇਟ ਸਥਾਪਿਤ ਕਰਦਿਆਂ ਖੇਡ ਅਕੈਡਮੀ ਚਲਾਉਣ ਦਾ ਐਲਾਨ ਕੀਤਾ ਸੀ।ਹਾਕੀ, ਬਾਸਕਟਬਾਲ ਅਤੇ ਐਥਲੈਟਿਕਸ ਲਈ ਟਰਾਇਲ ਦੇਣ ਪੁੱਜੀਆਂ ਲੜਕੀਆਂ ਵਿਚ ਭਾਰੀ ਉਤਸ਼ਾਹ ਸੀ।ਕਮੇਟੀ ਪ੍ਰਧਾਨ ਨੇ ਕਿਹਾ ਕਿ ਅੱਜ ਪੂਰੀ ਦੁਨੀਆਂ ਵਿਚ ਲੜਕੀਆਂ ਆਪਣੀ ਕਾਬਲੀਅਤ ਕਰਕੇ ਵੱਖ-ਵੱਖ ਖੇਤਰਾਂ ਵਿਚ ਵੱਡੀਆਂ ਮੱਲਾਂ ਮਾਰ ਰਹੀਆਂ ਹਨ।ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਔਰਤਾਂ ਨੂੰ ਮਹਾਨ ਦਰਜ਼ਾ ਦਿੱਤਾ ਸੀ।ਸ਼੍ਰੋਮਣੀ ਕਮੇਟੀ ਵਲੋਂ ਜਿਥੇ ਹਰ ਸਾਲ ਸਕੂਲਾਂ, ਕਾਲਜ਼ਾਂ ਦੀਆਂ ਖ਼ਾਲਸਈ ਖੇਡਾਂ ਕਰਵਾਈਆਂ ਜਾਂਦੀਆਂ ਹਨ, ਉਥੇ ਹੀ ਹੁਣ ਲੜਕੀਆਂ ਲਈ ਵੱਖਰਾ ਡਾਇਰੈਕਟੋਰੇਟ ਖੇਡਾਂ ਸਥਾਪਤ ਕਰਕੇ ਅਕੈਡਮੀ ਬਣਾਈ ਜਾ ਰਹੀ ਹੈ, ਤਾਂ ਜੋ ਹੁਨਰਮੰਦ ਲੜਕੀਆਂ ਖੇਡਾਂ ਦੇ ਖੇਤਰ ਵਿਚ ਅੱਗੇ ਵਧ ਸਕਣ।
                        ਟਰਾਇਲਾਂ ਦੌਰਾਨ ਬਾਸਕਟਬਾਲ ਲਈ ਅਰਜਨਾ ਐਵਾਰਡੀ ਸੱਜਣ ਸਿੰਘ ਚੀਮਾ ਅਤੇ ਨੈਸ਼ਨਲ ਚੈਪੀਅਨ ਬੀਬੀ ਹਰਪ੍ਰੀਤ ਕੌਰ ਬਰਨਾਲਾ ਨੇ ਚੋਣਕਾਰ ਵਜੋਂ ਸੇਵਾਵਾਂ ਨਿਭਾਈਆਂ।ਹਾਕੀ ਲਈ ਬੀਬੀ ਰਾਜਬੀਰ ਕੌਰ ਸਾਬਕਾ ਕਪਤਾਨ ਭਾਰਤੀ ਹਾਕੀ ਟੀਮ ਅਤੇ ਬੀਬੀ ਸੁਰਜੀਤ ਸਿੰਘ ਹਾਕੀ ਓਲੰਪੀਅਨ, ਜਦਕਿ ਐਥਲੈਟਿਕਸ ਲਈ ਬੀਬੀ ਕਮਲਜੀਤ ਕੌਰ ਅਤੇ ਵਿਕਾਸ (ਦੋਨੋਂ ਸੀਨੀਅਰ ਕੋਚ ਪੰਜਾਬ ਪੁਲਿਸ) ਨੇ ਜ਼ਿੰਮੇਵਾਰੀ ਨਿਭਾਈ।
                        ਇਸ ਮੌਕੇ ਹੋਰਨਾਂ ਤੋਂ ਇਲਾਵਾ ਅੰਤ੍ਰਿੰਗ ਕਮੇਟੀ ਮੈਂਬਰ ਅਜਮੇਰ ਸਿੰਘ ਖੇੜਾ, ਮੀਤ ਸਕੱਤਰ ਤੇਜਿੰਦਰ ਸਿੰਘ ਪੱਡਾ, ਸ੍ਰੀਮਤੀ ਸੁਮਤੀ ਕੰਵਰ, ਸ੍ਰੀਮਤੀ ਪੂਨਮ ਅਰੋੜਾ, ਬੀਬੀ ਪ੍ਰਮਿੰਦਰ ਕੌਰ ਪੰਨੂ, ਗੁਰਮੀਤ ਸਿੰਘ ਹਾਕੀ ਸਲਾਹਕਾਰ, ਭੁਪਿੰਦਰ ਸਿੰਘ, ਪ੍ਰੇਮ ਸਿੰਘ, ਸੁਰਜੀਤ ਸਿੰਘ, ਪ੍ਰਕਾਸ਼ ਸਿੰਘ (ਸਾਰੇ ਹਾਕੀ ਕੋਚ), ਮੈਨੇਜਰ ਰੇਸ਼ਮ ਸਿੰਘ ਅਤੇ ਸਰਬਜੀਤ ਸਿੰਘ ਧੂੰਦਾ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …