ਅੰਮ੍ਰਿਤਸਰ, 18 ਮਾਰਚ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਨੇ ਸਖ਼ਤ ਮਿਹਨਤ ਕਰਕੇ ਦੇ ਵਜ਼ੀਫਾ ਪ੍ਰਾਪਤ ਕੀਤਾ ਹੈ।
ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨੀਕੀ ਵਿਭਾਗ ਦੁਆਰਾ ਕਿਸ਼ੋਰ ਵਿਗਿਆਨਕ ਪ੍ਰੋਤਸਾਹਨ ਯੋਜਨਾ ਦਾ ਪ੍ਰਬੰਧ ਕਰਵਾਇਆ ਗਿਆ।ਜਿਸ ਦਾ ਮੁੱਖ ਉਦੇਸ਼ ਹੈ ਕਿ ਵੱਧ ਤੋਂ ਵੱਧ ਵਿਦਿਆਰਥੀ ਵਿਗਿਆਨ ਅਤੇ ਤਕਨੀਕੀ ਖੋਜ਼ ਨੂੰ ਆਪਣੇ ਕਿੱਤੇ ਵਜੋਂ ਅਪਣਾ ਸਕਣ।ਇਸ ਦਾ ਭਾਰਤ ਇੰਸਟੀਚਿਊਟ ਆਫ਼ ਸਾਇੰਸ ਦੁਆਰਾ ਆਯੋਜਨ ਕੀਤਾ ਗਿਆ।
ਸਕੂਲ ਦੇ ਤਿੰਨ ਵਿਦਿਆਰਥੀ ਕਰਸ਼ ਵਰਮਾ, ਬਾਰ੍ਹਵੀਂ, ਚੈਤੰਨਿਆ ਗੁਪਤਾ, ਬਾਰ੍ਹਵੀਂ ਅਤੇ ਨਿਪੁੰਨ ਨੌਰੀਆ, ਬਾਰ੍ਹਵੀਂ ਜੋ ਕਿ ਸਾਇੰਸ ਸਟ੍ਰੀਮ ਵਿੱਚੋਂ ਸਨ, ਨੂੰ ਭਵਿੱਖ ਵਿੱਚ ਕਰਨ ਵਾਲੀ ਪੜ੍ਹਾਈ ਦੇ ਲਈ ਮਾਸਿਕ ਵਜ਼ੀਫੇ ਦੀ ਪ੍ਰਾਪਤੀ ਹੋਈ ਹੈ।ਉਨ੍ਹਾਂ ਨੂੰ ਪ੍ਰੀਮੀਅਰ ਇੰਸਟੀਚਿਊਟ ਜਿਵੇਂ ਆਈ.ਆਈ.ਐਸ.ਸੀ ਅਤੇ ਆਈ.ਆਈ.ਐਸ.ਈ.ਆਰ ਵਿੱਚ ਵੀ ਪ੍ਰਵੇਸ਼ ਮਿਲਿਆ ।
ਪੰਜਾਬ ਜ਼ੋਨ `ਏ` ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਦਰਸ਼ਨ ਅਤੇ ਉਨ੍ਹਾਂ ਦੀ ਇਸ ਸਫ਼ਲਤਾ ਲਈ ਸ਼ਲਾਘਾ ਕੀਤੀ। ਸਕੂਲ ਦੇ ਪ੍ਰਬੰਧਕ ਡਾ. ਪੁਸ਼ਪਿੰਦਰ ਵਾਲੀਆ ਪ੍ਰਿੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ਼ ਵੁਮੈਨ ਨੇ ਵੀ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਇਸ ਸਿ਼ਖਰ ਦੀਆਂ ਉਚਾਈਆਂ ਦੀ ਪ੍ਰਾਪਤੀ ਦੇ ਲਈ ਆਸ਼ੀਰਵਾਦ ਦਿੱਤਾ।
ਸਕੂਲ ਪ੍ਰਿੰਸੀਪਲ ਸ਼੍ਰੀਮਤੀ ਅਨੀਤਾ ਮਹਿਰਾ ਨੇ ਵਿਦਿਆਰਥੀਆਂ ਦੀ ਇਸ ਅਣਥੱਕ ਮਿਹਨਤ ਕਰਦੇ ਹੋਏ ਪ੍ਰਾਪਤ ਕੀਤੀ ਜਿੱਤ ਲਈ ਪ੍ਰਸ਼ੰਸਾ ਕੀਤੀ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media