Thursday, October 15, 2026

ਡੀ.ਬੀ.ਈ.ਈ ਵਿਖੇ ਲਗਾਇਆ ਗਿਆ ਰੋਜਗਾਰ ਮੇਲਾ – ਜਿਲ੍ਹਾ ਰੋਜ਼ਗਾਰ ਅਫਸਰ

ਪਠਾਨਕੋਟ, 18 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੀ ਘਰ-ਘਰ ਰੋਜਗਾਰ ਮੁਹਿੰਮ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਵਿਖੇ ਪਲੇਸਮੈਂਟ ਕੈਂਪ ਆਯੋਜਿਤ ਕੀਤਾ ਗਿਆ।ਇਸ ਪਲੇਸਮੈਂਟ ਕੈਂਪ ਵਿਚ ਅਜ਼ਾਇਲ ਹਰਬਲ ਕੰਪਨੀ ਦੁਆਰਾ ਇੰਟਰਵਿਊ ਲਈ ਗਈ।ਇਸ ਕੰਪਨੀ ਵਲੋਂ ਕੇਵਲ ਲੜਕੀਆਂ ਦੀ ਇੰਟਰਵਿਓ ਲਈ ਗਈ। ਇਸ ਰਜ਼ਗਾਰ ਮੇਲੇ ਵਿੱਚ ਕੁੱਲ 122 ਪ੍ਰਾਰਥਣਾਂ ਵੱਲੋਂ ਭਾਗ ਲਿਆ ਗਿਆ।ਜਿਸ ਵਿਚੋਂ 103 ਪ੍ਰਾਰਥਣਾਂ ਦੀ ਚੋਣ ਕੀਤੀ ਗਈ।ਕੰਪਨੀ ਦੁਆਰਾ ਆਏ ਹੋਏ ਨੁਮਾਇੰਦਿਆਂ ਵੱਲੋਂ ਚੋਣ ਕੀਤੀਆਂ ਗਈਆਂ ਪ੍ਰਾਰਥਣਾਂ ਨੂੰ ਮੋਕੇ ‘ਤੇ ਆਫਰ ਲੈਟਰ ਦਿੱਤੇ ਗਏ ।
                    ਜਿਲ੍ਹਾ ਰੋਜਗਾਰ ਅਫਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਭਵਿੱਖ ਵਿੱਚ ਵੀ ਅਜਿਹੇ ਰੋਜ਼ਗਾਰ ਮੇਲੇ ਆਯੋਜਿਤ ਕਰ ਕੇ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਵੱਧ ਤੋਂ ਵੱਧ ਮੋਕੇ ਪ੍ਰਦਾਨ ਕੀਤੇ ਜਾਣਗੇ।ਉਹਨਾਂ ਨੇ ਆਈਆਂ ਪ੍ਰਾਰਥਣਾ ਨੂੰ ਅਪੀਲ ਕੀਤੀ ਕਿ ਸਰਕਾਰੀ ਅਤੇ ਗੈਰੀ ਸਰਕਾਰੀ ਨੋਕਰੀਆਂ ਦੀ ਜਾਣਕਾਰੀ ਲੈਣ ਲਈ www.pgrkam.com `ਤੇ ਰਜਿਸਟਰ ਹੋਣ ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …