ਅੰਮ੍ਰਿਤਸਰ, 23 ਮਾਰਚ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵੱਲੋਂ ਸ. ਮਹਾਂ ਸਿੰਘ ਢੇਸੀ ਯਾਦਗਾਰੀ ਲੈਕਚਰ ਦਾ ਆਯੋਜਨ
ਕੀਤਾ ਗਿਆ।ਵਿਭਾਗ ਦੇ ਮੁਖੀ, ਪ੍ਰੋ. ਅਮਨਦੀਪ ਬੱਲ ਨੇ ਸ. ਮਹਾਂ ਸਿੰਘ ਢੇਸੀ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਉਂਦਿਆਂ ਇਸ ਸਾਲਾਨਾ ਲੈਕਚਰ ਦਾ ਉਦੇਸ਼ ਦੱਸਿਆ। ਇਸ ਮੌਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਆਨਲਾਈਨ ਹਾਜ਼ਰੀ ਭਰੀ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸੈਂਟਰ ਫਾਰ ਹਿਸਟੌਰੀਕਲ ਸਟੱਡੀਜ਼ ਦੇ ਸਾਬਕਾ ਪ੍ਰੋਫੈਸਰ ਮ੍ਰਿੀਦੁਲਾ ਮੁਖਰਜੀ ਨੇ ਅਜ਼ਾਦੀ ਤੋਂ ਪਹਿਲਾਂ ਪੰਜਾਬ ਵਿਚ ਰਾਜਨੀਤਿਕ ਪ੍ਰਦਰਸ਼ਨਾਂ ਬਾਰੇ ਇਹ ਭਾਸ਼ਣ ਦਿੱਤਾ।ਪ੍ਰੋ. ਮੁਖਰਜੀ ਨੇ ਆਪਣਾ ਸਾਰਾ ਜੀਵਨ ਅਜ਼ਾਦੀ ਤੋਂ ਪਹਿਲੇ ਪੰਜਾਬ ਵਿਚ ਹੋਏ ਕਿਸਾਨ ਅੰਦਲੋਨਾਂ ਬਾਰੇ ਖੋਜ ਕਰਨ ਵਿਚ ਬਿਤਾਇਆ ਹੈ।ਉਨ੍ਹਾਂ ਕਿਹਾ ਕਿ ਬਾਕੀ ਦੇ ਕਿਸਾਨ ਅੰਦਲੋਨਾਂ ਤੋਂ ਪੰਜਾਬ ਕਿਸਾਨ ਅੰਦੋਲਨ ਇਸ ਕਰਕੇ ਵੱਖਰਾ ਹੈ ਕਿ ਇਸ ਵਿਚ ਭਾਈਚਾਰਕ ਸਾਂਝ ਅਤੇ ਖੁਲ੍ਹਦਿਲੀ ਸ਼ਾਮਿਲ ਹੈ।ਉਦਾਹਰਣ ਵਜੋਂ ਲੋਕ ਦੂਜਿਆਂ ਦੇ ਮੁਕਾਬਲੇ ਨਾਵਾਂ ਨਾਲ ਜਾਤਾਂ ਜਾਂ ਬਰਾਦਰੀ ਦੀ ਵਰਤੋਂ ਨਹੀਂ ਕਰਦੇ।ਅਕਾਲੀ ਲਹਿਰ, ਗਦਰ ਲਹਿਰ ਅਤੇ ਹੋਰ ਲਹਿਰਾਂ ਪਿੰਡਾਂ ਦੇ ਨਾਵਾਂ ਨਾਲ ਹੀ ਪ੍ਰਚਲਿਤ ਹੋਈਆਂ।ਇਹ ਉਨ੍ਹਾਂ ਦਾ ਵਿਰਸਾ ਹੈ।ਉਨ੍ਹਾਂ ਕਿਹਾ ਕਿ ਮੌਜੂਦਾ ਅੰਦੋਲਨ ਕਿਸਾਨਾਂ ਦੀ ਪੈਦਾਵਾਰ ਨਾਲ ਹੀ ਸਬੰਧਤ ਨਹੀਂ ਸਗੋਂ ਇਕ ਨਿਸਚਿਤ ਜ਼ਿੰਦਗੀ ਜੀਣ ਦਾ ਢੰਗ ਹੈ ਜੋ ਕਿ ਆਪਣੇ ਪਿਛੋਕੜ ਅਤੇ ਵਿਰਸੇ ਨੂੰ ਸਾਂਭਣ ਸਦਾ ਤਤਪਰ ਹੈ।
ਡੀਨ ਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਇਸ ਮੌਕੇ ਕਿਹਾ ਕਿ ਕਿਸੇ ਵੀ ਸਭਿਅਤਾ ਦਾ ਮੂਲ ਖੇਤੀਬਾੜੀ ਹੁੰਦੀ ਹੈ।ਉਨ੍ਹਾਂ ਕਿਰਤੀਆਂ ਅਤੇ ਕਿਸਾਨਾਂ ਦੀ ਮੁਸ਼ਕੱਤ ਭਰੀ ਜ਼ਿੰਦਗੀ ਬਾਰੇੇ ਆਪਣੀਆਂ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ।ਡਾ. ਹਰਨੀਤ ਕੌਰ ਨੇ ਸੁਆਲ ਜੁਆਬ ਸੈਸ਼ਨ ਦਾ ਸੰਚਾਲਨ ਕੀਤਾ।
Check Also
BBK DAV College for Women bags top University Position in Gndu Exams
Amritsar, August 25 (Punjab Post Bureau) – BBK DAV College for Women has once again …
Punjab Post Daily Online Newspaper & Print Media