Friday, October 16, 2026

ਕਿਰਤ ਕਾਨੂੰਨਾਂ ‘ਚ ਕੇਂਦਰ ਵਲੋਂ ਕੀਤੀਆਂ ਸੋਧਾਂ ਤੇ ਖੇਤੀ ਕਾਨੂੰਨਾਂ ਸੰਬੰਧੀ ਸੈਮੀਨਾਰ

ਸੰਗਰੂਰ, 23 ਮਾਰਚ (ਜਗਸੀਰ ਲੌਂਗੋਵਾਲ) – 23 ਮਾਰਚ ਦੇ ਸਹੀਦਾਂ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਇਨਕਲਾਬੀ ਕਵੀ ਪਾਸ਼ ਦੀ ਸ਼ਹਾਦਤ ਨੂੰ ਸਮਰਪਿਤ ਹੁੰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਲੌਂਗੋਵਾਲ ਨੇ ਕੇਂਦਰ ਸਰਕਾਰ ਵਲੋਂ “ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਅਤੇ ਤਿੰਨ ਨਵੇਂ ਬਣਾਏ ਖੇਤੀ ਕਾਨੂੰਨਾਂ ਬਾਰੇ ਸੈਮੀਨਾਰ ਦਾ ਕਰਵਾਇਆ।
                   ਦੇਸ਼ ਭਗਤ ਯਾਦਗਾਰ ਹਾਲ ਵਿੱਚ ਆਯੋਜਿਤ ਹੋਏ ਇਸ ਸੈਮੀਨਾਰ ਵਿਚ ਉਘੇ ਮਾਰਕਸੀ ਚਿੰਤਕ ਅਤੇ ਜ਼ਮਹੂਰੀ ਅਧਿਕਾਰ ਸਭਾ ਹਰਿਆਣਾ ਦੇ ਕਨਵੀਨਰ ਡਾਕਟਰ ਸੁਖਦੇਵ ਹੁੰਦਲ ਮੁੱਖ ਬੁਲਾਰੇ ਦੇ ਤੌਰ ‘ਤੇ ਸ਼ਾਮਲ ਹੋਏ।ਡਾਕਟਰ ਸੁਖਦੇਵ ਨੇ ਆਪਣੇ ਭਾਸ਼ਣ ਵਿੱਚ ਕਾਨੂੰਨਾਂ ਦੀ ਬਾਰੀਕੀ ਨਾਲ ਵਿਆਖਿਆ ਕਰਦਿਆਂ ਕਿਹਾ ਕਿ ਜਿਥੇ ਕਿਰਤ ਕਾਨੂੰਨਾਂ ਵਿੱਚ ਸੋਧਾਂ ਕਿਰਤੀਆਂ ਦੀ ਲੁੱਟ ਅਤੇ ਸੋਸ਼ਣ ਦਾ ਰਾਹ ਪੱਧਰਾ ਕਰਦੀਆਂ ਹਨ, ਉਥੇ ਖੇਤੀ ਸੁਧਾਰਾਂ ਦੇ ਨਾਂ ‘ਤੇ ਬਣਾਏ ਕਾਨੂੰਨ ਕਿਰਤੀਆਂ, ਕਿਸਾਨਾਂ ਅਤੇ ਛੋਟੇ ਵਪਾਰੀਆਂ ਦਾ ਉਜਾੜਾ ਕਰਕੇ ਵੱਡੇ ਕਾਰਪੋਰੇਟ ਘਰਾਣਿਆਂ ਦੀਆਂ ਤਿਜ਼ੋਰੀਆਂ ਭਰ ਦੇਣਗੇ।ਸਰਕਾਰ ਦੀਆਂ ਨੀਤੀਆਂ ਨਾਲ ਅਸਹਿਮਤੀ ਜਤਾਉਣ ਵਾਲੇ ਬੁੱਧੀਜੀਵੀਆਂ ਅਤੇ ਲੋਕ ਪੱਖੀ ਆਗੂਆਂ ਨੂੰ ਜੇਲਾਂ ਵਿੱਚ ਡੱਕਣ ਨੂੰ ਲੋਕਤੰਤਰੀ ਵਿਵਸਥਾ ਦਾ ਘਾਣ ਗਰਦਾਨਦਿਆਂ ਉਹਨਾਂ ਲੋਕ ਪੱਖੀ ਤਾਕਤਾਂ ਨੂੰ ਇਕਮੁੱਠ ਹੋ ਕੇ ਫਾਸ਼ੀਵਾਦ ਦੇ ਰਾਜਕੀ ਘੋੜੇ ਨੂੰ ਨੱਥ ਪਾਉਣ ਲਈ ਅੱਗੇ ਆਉਣ ਲਈ ਵੀ ਪ੍ਰੇਰਿਆ।ਸੰਸਥਾ ਦੇ ਪ੍ਰਧਾਨ ਬਲਵੀਰ ਲੌਂਗੋਵਾਲ ਨੇ ਸੰਸਥਾ ਦੇ ਉਦੇਸ਼ਾਂ ਤੇ ਚਾਨਣਾ ਪਾਉਦਿਆਂ ਸਭ ਨੂੰ ਜੀ ਆਇਆਂ ਕਿਹਾ।ਸੰਸਥਾ ਦੇ ਸਕੱਤਰ ਜੁਝਾਰ ਲੌਂਗੋਵਾਲ ਨੇ ਮੰਚ ਸੰਚਾਲਨ ਕੀਤਾ।
                 ਸਵਾਲ ਜਵਾਬ ਸੈਸ਼ਨ ਦੌਰਾਨ ਇਨਜਿੰਦਰ ਖੀਵਾ, ਡਾਕਟਰ ਆਰ.ਕੇ ਯਾਦਵ, ਸੁਖਜਿੰਦਰ ਸਿੰਘ, ਅਰਵਿੰਦ, ਦਾਤਾ ਨਮੋਲ, ਜਸਵੰਤ ਰਾਏ, ਲੈਕਚਰਾਰ ਦਵਿੰਦਰ ਹਰਿਆਣਾ ਆਦਿ ਨੇ ਹਿੱਸਾ ਲਿਆ, ਜਿਨ੍ਹਾਂ ਦੇ ਮੁੱਖ ਬੁਲਾਰੇ ਵਲੋਂ ਜਵਾਬ ਦਿੱਤੇ ਗਏ।ਸੰਸਥਾ ਦੇ ਮੈਂਬਰਾਂ ਗੁਰਜੀਤ ਸਿੰਘ, ਸੁਖਪਾਲ ਸਿੰਘ ਅਤੇ ਗੁਰਮੇਲ ਸਿੰਘ ਨੇ ਸੈਮੀਨਾਰ ਨੂੰ ਸਫਲ ਬਣਾਉਣ ਵਿੱਚ ਭਰਵਾਂ ਯੋਗਦਾਨ ਪਾਇਆ।
                   ਇਸ ਮੌਕੇ ਐਡਵੋਕੇਟ ਗਗਨਦੀਪ ਸਿੰਘ ਕਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਗਸੀਰ ਨਮੋਲ, ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਲਖਵੀਰ ਲੌਂਗੋਵਾਲ, ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਪਰਵਿੰਦਰ ਉਭਾਵਾਲ, ਲੋਕ ਆਗੂ ਸ਼ਮਿੰਦਰ ਕੌਰ, ਡਾਕਟਰ ਅੰਬੇਦਕਰ ਭਵਨ ਕਮੇਟੀ ਦੇ ਕਾਮਰੇਡ ਗੁਲਜਾਰਾ ਸਿੰਘ, ਚਰਨਜੀਤ ਪਟਵਾਰੀ, ਸਰਬਜੀਤ ਨਮੋਲ, ਬੱਗਾ ਸਿੰਘ ਨਮੋਲ, ਹਰਦੀਪ ਸਿੰਘ, ਪ੍ਰਿੰਸੀਪਲ ਜਗਸੀਰ ਝਾੜੋ, ਬੂਟਾ ਸਿੰਘ ਝਾੜੋ, ਪ੍ਰਿੰਸੀਪਲ ਵਰਿੰਦਰ ਚੀਮਾ ਆਦਿ ਆਗੂ ਹਾਜ਼ਰ ਸਨ।
                ਇਨਕਲਾਬੀ ਗਾਇਕ ਸੁਰਜੀਤ ਭੱਠਲ ਅਤੇ ਸਤਨਾਮ ਉਭਾਵਾਲ ਨੇ ਲੋਕ ਪੱਖੀ ਗੀਤਾਂਂ ਰਾਹੀ ਸਰੋਤਿਆਂ ਨੂੰ ਕੀਲੀ ਰੱਖਿਆ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …