ਅੰਮ੍ਰਿਤਸਰ, 24 ਮਾਰਚ (ਗੁਰਪ੍ਰੀਤ ਸਿੰਘ) – ਖਾਲਸਾ ਸਾਜਣਾ ਦਿਵਸ ਮੌਕੇ ਪਾਕਿਸਤਾਨ ਜਾਣ ਵਾਲੇ ਸਿੱਖ ਜਥੇ ਨੂੰ ਭਾਰਤ ਸਰਕਾਰ ਵੱਲੋਂ ਪ੍ਰਵਾਨਗੀ ਦਿੱਤੇ ਜਾਣ ’ਤੇ
ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਹਰ ਸਾਲ ਰੁਟੀਨ ਅਨੁਸਾਰ 4 ਜਥੇ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਲਈ ਜਾਂਦੇ ਹਨ ਅਤੇ ਅਜਿਹੇ ਵਿਚ ਭਾਰਤ ਸਰਕਾਰ ਵੱਲੋਂ ਇਜਾਜ਼ਤ ਕੋਈ ਵੱਖਰੀ ਗੱਲ ਨਹੀਂ ਹੈ।ਉਨ੍ਹਾਂ ਆਖਿਆ ਕਿ ਸਾਕਾ ਸ੍ਰੀ ਨਨਕਾਣਾ ਸਾਹਿਬ ਦੀ ਸ਼ਤਾਬਦੀ ਮੌਕੇ ਫਰਵਰੀ ਮਹੀਨੇ ਵਿਚ ਵਿਸ਼ੇਸ਼ ਜਥੇ ਨੂੰ ਕੋਰੋਨਾ ਅਤੇ ਸੁਰੱਖਿਆ ਦਾ ਮਾਮਲਾ ਦੱਸ ਕੇ ਰੱਦ ਕਰ ਦੇਣ ਮਗਰੋਂ ਹੁਣ ਖਾਲਸਾ ਸਾਜਣਾ ਦਿਵਸ ਲਈ ਜਥੇ ਦੀ ਇਜਾਜ਼ਤ ਭਾਰਤ ਸਰਕਾਰ ਦੇ ਪਹਿਲੇ ਫੈਸਲੇ ’ਤੇ ਸਵਾਲ ਪੈਦਾ ਕਰਨ ਵਾਲੀ ਹੈ।ਇਸ ਨੇ ਸਾਫ਼ ਕਰ ਦਿੱਤਾ ਹੈ ਕਿ ਉਸ ਸਮੇਂ ਭਾਰਤ ਸਰਕਾਰ ਨੇ ਜਾਣਬੁੱਝ ਕੇ ਜਥੇ ’ਤੇ ਰੋਕ ਲਗਾਈ ਸੀ।ਉਸ ਸਮੇਂ ਤਾਂ ਹੁਣ ਦੇ ਮੁਕਾਬਲੇ ਕੋਰੋਨਾ ਵੀ ਜ਼ਿਆਦਾ ਨਹੀਂ ਸੀ।ਕਮੇਟੀ ਪ੍ਰਧਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਲਾਂਘੇ ਬਾਰੇ ਭਾਰਤ ਸਰਕਾਰ ਦਾ ਨਾਂਹ-ਪੱਖੀ ਰਵੱਈਆ ਵੀ ਸਿੱਖ ਭਾਵਨਾਵਾਂ ਦੇ ਵਿਰੁੱਧ ਕਰਾਰ ਦਿੱਤਾ।ਉਨਾਂ ਕਿਹਾ ਕਿ ਕੋਰੋਨਾ ਦੇ ਨਾਂ ’ਤੇ ਹੀ ਇਹ ਲਾਂਘਾ ਵੀ ਬੰਦ ਕੀਤਾ ਹੋਇਆ ਹੈ।ਜਦਕਿ ਇਸ ਪਾਵਨ ਅਸਥਾਨ ਵਿਖੇ ਜਾਣ ਵਾਲੀਆਂ ਸੰਗਤਾਂ ਤਾਂ ਸ਼ਾਮ ਸਮੇਂ ਵਾਪਸ ਆ ਜਾਣਗੀਆਂ।ਜੇਕਰ ਹੋਰਨਾਂ ਥਾਵਾਂ ’ਤੇ ਕੋਰੋਨਾ ਲਈ ਕੋਈ ਮਨਾਹੀ ਨਹੀਂ ਤਾਂ ਗੁਰੂ ਘਰ ਦਾ ਲਾਂਘਾ ਵੀ ਖੋਲ੍ਹ ਦੇਣਾ ਚਾਹੀਦਾ ਹੈ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media