2022 ਦੀਆਂ ਚੋਣਾਂ ‘ਚ ਨਵੀਂ ਪਾਰੀ ਖੇਡਣ ਦੇ ਮੂਡ ‘ਚ ਹਨ ਧਨਵੰਤ ਸਿੰਘ
ਧੂਰੀ, 24 ਮਾਰਚ (ਪ੍ਰਵੀਨ ਗਰਗ) – ਹਲਕਾ ਧੂਰੀ ਦੇ ਸਾਬਕਾ ਵਿਧਾਇਕ ਧਨਵੰਤ ਸਿੰਘ ਐਡਵੋਕੇਟ ਨੇ ਪਿੰਡ ਮਾਨਵਾਲਾ ਵਿਖੇ ਸ਼ੀਤਲਾ ਮਾਤਾ ਮੰਦਰ ਦਾ ਨੀਂਹ
ਪੱਥਰ ਰੱਖਿਆ।ਉਨਾ ਕਿਹਾ ਕਿ ਇਸ ਮੰਦਰ ਦਾ ਮੁਕੰਮਲ ਨਿਰਮਾਣ ਕਾਰਜ਼ ਉਹ ਆਪਣੇ ਨਿੱਜੀ ਖਰਚ ‘ਤੇ ਕਰਵਾਉਣਗੇ।
ਜ਼ਿਕਰਯੋਗ ਹੈ ਕਿ ਪਿੰਡ ਮਾਨਵਾਲਾ ਦੇ ਕਈ ਪਰਿਵਾਰਾਂ ਨੇ ਧਨਵੰਤ ਸਿੰਘ ਨੂੰ ਪਿੰਡ ਵਾਸੀਆਂ ਲਈ ਮੰਦਰ ਬਣਵਾ ਕੇ ਦੇਣ ਲਈ ਅਪੀਲ ਕੀਤੀ ਸੀ।ਉਨਾਂ ਕਿਹਾ ਕਿ ਮਾਹਿਰ ਆਰਕੀਟੈਕਟ ਦੀ ਸਲਾਹ ਨਾਲ ਜਲਦ ਹੀ ਇਹ ਮੰਦਰ ਬਣਵਾ ਕੇ ਪਿੰਡ ਵਾਸੀਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ।ਅੱਜ ਆਪਣੇ ਪਿੰਡ ਮਾਨਵਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਨਵੰਤ ਸਿੰਘ ਨੇ ਕਿਹਾ ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਿਆਸਤ ਦੀ ਨਵੀਂ ਪਾਰੀ ਖੇਡਣ ਦੇ ਮੂਡ ਵਿੱਚ ਹਨ।ਨਵਜੋਤ ਸਿੰਘ ਸਿੱਧੂ ਦੇ ਅਤਿ ਕਰੀਬੀ ਹਲਕਾ ਧੂਰੀ ਦੇ ਸਾਬਕਾ ਵਿਧਾਇਕ ਧਨਵੰਤ ਸਿੰਘ ਦੀ ਹਲਕਾ ਧੂਰੀ ਦੇ ਲੋਕਾਂ ਵਿੱਚ ਇੱਕ ਇਮਾਨਦਾਰ ਸਿਆਸਤਦਾਨ ਵਜੋਂ ਨਿਵੇਕਲੀ ਪਛਾਣ ਹੈ।
ਇਸ ਮੌਕੇ ਐਡਵੋਕੇਟ ਰਮਨਦੀਪ ਸਿੰਘ ਸਿੱਧੂ, ਨਰੇਸ਼ ਸ਼ਰਮਾ, ਕਮਲ ਸ਼ਰਮਾ, ਬੰਟੀ, ਹਰੀਸ਼ ਸ਼ਰਮਾ, ਪਰਮਜੀਤ ਸਿੰਘ ਸਰਪੰਚ ਮਾਨਵਾਲਾ, ਸਤਵੀਰ ਸਿੰਘ ਮਾਨ, ਗੁਰਸੇਵਕ ਸਿੰਘ, ਜਸ਼ਨ, ਗੁਰਮੀਤ ਸਿੰਘ, ਨਵੀ ਅਤੇ ਮਲਕੀਤ ਸਿੰਘ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media