ਸਮਰਾਲਾ, 24 ਮਾਰਚ (ਇੰਦਰਜੀਤ ਸਿੰਘ ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਦੀ
ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸਕੂਲ (ਲੜਕੇ) ਵਿਖੇ ਕੀਤੀ ਗਈ।ਜਿਸ ਵਿੱਚ ਪਿਛਲੇ ਦਿਨੀਂ ਵਿਛੋੜਾ ਦੇ ਗਏ ਸਾਹਿਤਕਾਰ ਪ੍ਰੋ. ਇੰਦੇ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।ਸਭਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ ਨੇ ਪ੍ਰੋ. ਇੰਦੇ ਦੀ ਸਾਹਿਤ ਪ੍ਰਤੀ ਦੇਣ ਅਤੇ ਜੀਵਨ ‘ਤੇ ਚਾਨਣਾ ਪਾਇਆ।ਇਸ ਉਪਰੰਤ ਸਭਾ ’ਚ ਪਹਿਲੀ ਵਾਰ ਸ਼ਾਮਲ ਹੋਏ ਗੀਤਕਾਰ ਅਮਰਜੀਤ ਸ਼ੇਰਪੁਰੀ, ਕਹਾਣੀਕਾਰ ਸਰੂਪ ਸਿਆਲਵੀ, ਸ਼ਾਇਰ ਅਨਿਲ ਫਤਿਹਗੜ੍ਹ ਜੱਟਾਂ, ਕਵੀ ਸੁੱਚਾ ਸਿੰਘ ਅਧਰੇੜਾ, ਕਮਲ ਭੰਗੂ ਮਾਛੀਵਾੜਾ ਨੂੰ ਸਭਾ ਵਲੋਂ ‘ਜੀ ਆਇਆ’ ਕਿਹਾ ਗਿਆ।
ਰਚਨਾਵਾਂ ਦੇ ਦੌਰ ਵਿੱਚ ਰਾਮਪੁਰ ਸਭਾ ਦੇ ਜਨ: ਸਕੱਤਰ ਬਲਵੰਤ ਮਾਂਗਟ ਨੇ ਆਪਣਾ ਨਵਾਂ ਗੀਤ ਤਰੰਨਮ ’ਚ ਪੇਸ਼ ਕਰਕੇ ਵਾਹ ਵਾਹ ਖੱਟੀ।ਅਮਰਜੀਤ ਸ਼ੇਰਪੁਰੀ ਅਤੇ ਹਰਬੰਸ ਮਾਲਵਾ ਨੇ ਗੀਤ ਪੇਸ਼ ਕੀਤੇ, ਅਨਿਲ ਫਤਿਹਗੜ੍ਹ ਜੱਟਾਂ ਨੇ ਕਵਿਤਾ, ਸੁੱਚਾ ਸਿੰਘ ਅਧਰੇੜਾ ਨੇ ਕਵਿਤਾ, ਅਮਨ ਆਜ਼ਾਦ ਨੇ ਗ਼ਜ਼ਲ, ਰਾਮਪੁਰ ਸਭਾ ਦੇ ਪ੍ਰਧਾਨ ਜਸਵੀਰ ਝੱਜ ਨੇ ਕਵਿਤਾ ‘ਇਕ ਦਿਨ ਦੇ ਭਗਤ ਸਿੰਘ’, ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਨੇ ਕਵਿਤਾ ਪੇਸ਼ ਕੀਤੀ।ਦਲਜਿੰਦਰ ਰਹਿਲ ਇਟਲੀ ਵਲੋਂ ਕਹਾਣੀ ‘ਚੀਖ’, ਅਮਨ ਕੌਸ਼ਲ ਨੇ ਕਹਾਣੀ ‘ਆਸ ਤੇ ਪਿਆਰ’, ਗੁਰਦੀਪ ਮਹੌਣ ਨੇ ਕਹਾਣੀ ‘ਫ਼ੌਜੀ’ ਤੇ ਸੰਦੀਪ ਸਮਰਾਲਾ ਨੇ ਕਹਾਣੀ ‘ਘੜੇ ਜਿੱਡਾ ਮੋਤੀ’ ਪੇਸ਼ ਕੀਤੀ।ਇਨ੍ਹਾਂ ਕਹਾਣੀਆਂ ‘ਤੇ ਭਰਵੀਂ ਚਰਚਾ ਕੀਤੀ ਗਈ।ਕਹਾਣੀਕਾਰ ਸੁਖਜੀਤ ਨੇ ਇਨ੍ਹਾਂ ਕਹਾਣੀਆਂ ਪ੍ਰਤੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਨੌਜਵਾਨ ਕਹਾਣੀਕਾਰਾਂ ਦੀ ਪ੍ਰਸੰਸਾ ਕੀਤੀ ਕਿ ਅੱਗੇ ਤੋਂ ਹੋਰ ਵੀ ਵਧੀਆ ਵਿਸ਼ੇ ਨਾਲ ਕਹਾਣੀਆਂ ਲਿਖਣਗੇੇ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਗੁਰਭਗਤ ਸਿੰਘ ਗਿੱਲ, ਕਹਾਣੀਕਾਰ ਮੁਖਤਿਆਰ ਸਿੰਘ, ਕਹਾਣੀਕਾਰ ਤਰਨ ਬੱਲ, ਮਾ. ਪੁਖਰਾਜ ਸਿੰਘ ਘੁਲਾਲ, ਲਖਵਿੰਦਰਪਾਲ ਸਿੰਘ, ਕਮਲ ਭੰਗੂ ਮਾਛੀਵਾੜਾ ਅਤੇ ਜਸਵੀਰ ਸਮਰਾਲਾ ਆਦਿ ਨੇ ਵੀ ਵਿਚਾਰ ਚਰਚਾ ਵਿੱਚ ਹਿੱਸਾ ਲਿਆ।ਇਸ ਤੋਂ ਬਾਅਦ ਸਰੂਪ ਸਿਆਲਵੀ ਨੇ ਆਪਣੇ ਜੀਵਨ ਤੇ ਨਵੀਂ ਲਿਖੀ ਕਿਤਾਬ ਸਭਾ ਨੂੰ ਭੇਟ ਕੀਤੀ।ਕਹਾਣੀਕਾਰ ਸੁਖਜੀਤ ਨੇ ਪੁਖਰਾਜ ਸਿੰਘ ਘੁਲਾਲ ਨੂੰ ‘ਸ਼ਬਦ ਕੋਸ਼’ ਭੇਟ ਕੀਤਾ।ਸਭਾ ਦੀ ਸਮੁੱਚੀ ਕਾਰਵਾਈ ਸੰਦੀਪ ਸਮਰਾਲਾ ਸਕੱਤਰ ਤੇ ਅਮਨ ਕੌਸ਼ਲ ਸਹਿ ਸਕੱਤਰ ਨੇ ਬਾਖੂਬੀ ਨਿਭਾਈ।ਅਖੀਰ ‘ਚ ਪ੍ਰਧਾਨ ਨਰਿੰਦਰ ਸ਼ਰਮਾ ਐਡਵੋਕੇਟ ਨੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ।
Check Also
ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …
Punjab Post Daily Online Newspaper & Print Media