Tuesday, October 13, 2026

ਸ਼ਨਾਖਤ ਲਈ ਰੱਖੀ ਅਣਪਛਾਤੇ ਵਿਅਕਤੀ ਦੀ ਲਾਸ਼

ਅੰਮਿ੍ਰਤਸਰ, 24 ਮਾਰਚ (ਸੁਖਬੀਰ ਸਿੰਘ) – 21 ਮਾਰਚ 2021 ਨੂੰ ਮਹਾਰਾਜਾ ਪੈਲਸ ਦੇ ਸਾਹਮਣੇ ਕੋਈ ਵਿਅਕਤੀ ਨਾ ਮਾਲੂਮ ਗੱਡੀ ਚਾਲਕ ਕਰੀਬ ਰਾਤ 9 ਵਜੇ ਇਕ ਅਣਪਛਾਤੇ ਵਿਅਕਤੀ ਟੱਕਰ ਮਾਰ ਕੇ ਗੱਡੀ ਭਜਾ ਕੇ ਲੈ ਗਿਆ।ਜਿਸ ਦੌਰਾਨ ਇਕ ਅਣਪਛਾਤੇ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ।ਪੁਲਿਸ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮ੍ਰਿਤਕ ਦੇ ਐਡਰੈਸ ਅਤੇ ਵਾਰਸਾਂ ਦਾ ਕੋਈ ਪਤਾ ਨਹੀਂ ਲੱਗਾ।ਲਾਸ਼ ਸ਼ਨਾਖਤ ਕਰਨ ਲਈ ਮੌਰਚਰੀ ਹਾਊਸ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ 72 ਘੰਟੇ ਲਈ ਰੱਖੀ ਗਈ ਹੈ।ਜਿਸ ਦੀ ਉਮਰ ਕਰੀਬ 40 ਸਾਲ, ਕੱਦ 5 ਫੁੱਟ 7 ਇੰਚ, ਰੰਗ ਕਣਕ ਵੰਨਾ, ਚਿੱਟੀ ਕਮੀਜ਼ ਧਾਰੀਦਾਰ, ਟੀ ਸਰਟ ਨੀਲੀ, ਕਾਲੇ ਰੰਗ ਦੀ ਜੈਕਟ ਅਤੇ ਪੈਂਟ ਫਿੱਕੀ ਨੀਲੀ ਪਹਿਨੀ ਹੋਈ ਹੈ।ਬੁਲਾਰੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਇਸ ਵਿਅਕਤੀ ਬਾਬਤ ਜਾਣਦਾ ਹੋਵੇ, ਤਾਂ ਚੌਂਕੀ ਇੰਚਾਰਜ਼ ਮਾਈ ਭਾਗੋ ਦੇ ਫੋਨ ਨੰ 97811-30249 ਅਤੇ ਮੁੱਖ ਅਫ਼ਸਰ ਥਾਣਾ ਸਦਰ ਅੰਮ੍ਰਿਤਸਰ ਦੇ ਮੋਬਾਇਲ ਨੰਬਰ 97811-30209 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਖਾਲਸਾ ਯੂਨੀਵਰਸਿਟੀ ਵਿਖੇ ਔਰਥੋ ਰਿਊਮੈਟੋਲੋਜੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਫੈਕਲਟੀ ਆਫ਼ ਆਰਟਸ ਐਂਡ ਸੋਸ਼ਲ …