ਅੰਮ੍ਰਿਤਸਰ, 25 ਮਾਰਚ (ਸੰਧੂ) – 2 ਅਪ੍ਰੈਲ ਨੂੰ ਰਲੀਜ਼ ਹੋਣ ਜਾ ਰਹੀ ਪੰਜਾਬੀ ਫੀਚਰ ਫਿਲਮ ‘ਪੁਵਾੜਾ’ ‘ਚ ਬਤੌਰ ਅਦਾਕਾਰਾ ਕੰਮ ਕਰ ਰਹੀ ਅੰਮ੍ਰਿਤਸਰ ਦੀ
ਅਦਾਕਾਰਾ ਤੇ ਮਾਡਲ ਕੰਵਲ ਢਿੱਲੋਂ ਦਾ ਸਥਾਨਕ ਸਿਡਾਨਾ ਇੰਸਟੀਚਿਊਸਟ ਖਿਆਲਾ ਖੁਰਦ ਦੇ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।
ਸਥਾਨਕ ਰਾਮਤੀਰਥ ਰੋਡ ਸਥਿਤ ਸੰਨੀ ਇਨਕਲੇਵ ਦੀ ਰਹਿਣ ਵਾਲੀ ਕੰਵਲ ਢਿੱਲੋਂ ਨੂੰ ਸਨਮਾਨਿਤ ਕਰਨ ਦੀ ਰਸਮ ਇੰਸਟੀਚਿਊਟਸ ਦੀ ਮਾਰਕੀਟਿੰਗ ਟੀਮ ਮੈਨੇਜਰ ਹੈਵਨਪ੍ਰੀਤ ਕੌਰ, ਸਹਾਇਕ ਤੇ ਬੁਲਾਰਾ ਪਰਮਿੰਦਰ ਕੌਰ ਪਰੀ ਰੰਧਾਵਾ, ਇੰਚਾਰਜ਼ ਅੰਮ੍ਰਿਤਪਾਲ ਸਿੰਘ ਆਦਿ ਵੱਲੋਂ ਅਦਾ ਕੀਤੀ ਗਈ।ਸੰਸਥਾ ਦੀ ਐਮ.ਡੀ ਮੈਡਮ ਜੀਵਨ ਜੋਤੀ ਸਿਡਾਨਾ ਨੇ ਕਿਹਾ ਕਿ ਉਨ੍ਹਾਂ ਦੇ ਅਦਾਰੇ ਵੱਲੋਂ ਬਹੁ-ਪੱਖੀ ਸ਼ਖਸ਼ੀਅਤਾਂ ਨੂੰ ਸਨਮਾਨਿਤ ਕਰਨ ਦੀ ਸ਼ੁਰੂ ਕੀਤੀ ਗਈ ਪਰੰਪਰਾ ਤਹਿਤ ਪੰਜਾਬੀ ਰਵਾਇਤਾਂ ਦੇ ਅਨੁਕੂਲ ਕੰਵਲ ਢਿੱਲੋਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਹੈ।ਕੰਵਲ ਢਿੱਲੋਂ ਜਿੱਥੇ ਬਹੁਤ ਬਿਹਤਰੀਨ ਅਦਾਕਾਰਾ ਤੇ ਮਾਡਲ ਹੈ, ਉਥੇ ਇੱਕ ਵਧੀਆ ਇਨਸਾਨ ਵੀ ਹੈ।ਉਸ ਦਾ ਸਮੁੱਚਾ ਜੀਵਨ ਪ੍ਰਾਪਤੀਆਂ ਭਰਿਆ ਹੈ, ਜਿਸ ਨੇ ਬਹੁਤ ਹੀ ਘੱਟ ਸਮੇਂ ਵਿੱਚ ਵੱਡੀਆਂ ਪੁਲਾਂਘਾ ਪੁੱਟਦੇ ਹੋਏ ਵੱਡੀਆਂ ਮੱਲ੍ਹਾ ਮਾਰੀਆਂ ਹਨ।
ਇਸੇ ਦੌਰਾਨ ਕੰਵਲ ਢਿੱਲੋਂ ਨੇ ਦੱਸਿਆ ਕਿ ਇਸ ਤੋਂ ਪਹਿਲਾ ਉਹ ਪੰਜਾਬੀ ਸੁਪਰਹਿੱਟ ਗਾਇਕ ਤੇ ਅਦਾਕਾਰ ਦਲਜੀਤ ਦੋਸਾਂਝ ਦੀ ਸੁਪਰਹਿੱਟ ਪੰਜਾਬੀ ਫੀਚਰ ਫਿਲਮ ‘ਅੰਬਰਸਰੀਆ’ ਦੇ ਵਿੱਚ ਵੀ 15 ਮਿੰੰਟ ਦਾ ਯਾਦਗਾਰੀ ਰੋਲ ਕਰ ਚੁੱਕੀ ਹੈ।ਫਿਲਮ ਵਿੱਚ ਬੇਸ਼ੱਕ ਉਸ ਦਾ ਰੋਲ ਛੋਟਾ ਸੀ, ਪਰ ਉਹ ਯਾਦਗਾਰੀ ਤੇ ਮਹੱਤਵਪੂਰਨ ਰਿਹਾ।ਹੁਣ ਉਹ 2 ਅਪ੍ਰੈਲ ਨੂੰ ਰਲੀਜ਼ ਹੋਣ ਜਾ ਰਹੀ ਪੰਜਾਬੀ ਫੀਚਰ ਫਿਲਮ ‘ਪੁਵਾੜਾ’ ਦੇ ਵਿੱਚ ਸੁਪਰਹਿੱਟ ਗਾਇਕ ਤੇ ਅਦਾਕਾਰ ਐਮੀ ਵਿਰਕ ਤੇ ਸੋਨਮ ਬਾਜਵਾ ਦੇ ਨਾਲ ਦਿਖਾਈ ਦੇਵੇਗੀ।ਜਿਸ ਤੋਂ ਉਸ ਨੂੰ ਵੱਡੀਆਂ ਆਸਾਂ ਹਨ।
ਕੰਵਲ ਢਿੱਲੋਂ ਨੇ ਪੰਜਾਬ, ਪੰਜਾਬੀ, ਪੰਜਾਬੀਅਤ ਤੇ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲਿਆਂ ਨੂੰ ‘ਪੁਵਾੜਾ’ ਫਿਲਮ ਜਰੂਰ ਦੇਖਣ ਦੀ ਅਪੀਲ ਵੀ ਕੀਤੀ ਹੈ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media