Tuesday, August 25, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਗਿਆਨਕ ਡਾਕੂਮੈਂਟ ਸਬੰਧੀ ਕੋਰਸ ਦਾ ਆਯੋਜਨ

ਅੰਮ੍ਰਿਤਸਰ, 25 ਮਾਰਚ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਨੁੱਖੀ ਸਰੋਤ ਤੇ ਵਿਕਾਸ ਕੇਂਦਰ ਵੱਲੋਂ ਵਿਗਿਆਨਕ ਡਾਕੂਮੈਂਟ ਤਿਆਰ ਕਰਨ ਵਾਲੇ-ਲੇਟੈਕਸ ਟੂਲ ਸਬੰਧੀ ਆਨਲਾਈਨ ਕੋਰਸ ਦਾ ਆਯੋਜਨ ਕੀਤਾ।ਜਿਸਦਾ ਉਦੇਸ਼ ਖੋਜਾਰਥੀਆਂ ਨੂੰ ਵਿਗਿਆਨਕ ਦਸਤਵੇਜ਼ ਤਿਆਰ ਕਰਨ ਲਈ ਇਲੈਕਟ੍ਰੌਨਿਕ ਸੰਦਾਂ ਬਾਰੇ ਜਾਣਕਾਰੀ ਦੇਣਾ ਹੈ।ਇਸ ਵਰਕਸ਼ਾਪ ਵਿਚ ਵੱਖ ਵੱਖ ਵਰਕਸ਼ੀਟਾਂ ਬਾਰੇ ਜਾਣਕਾਰੀ ਦਿੱਤੀ ਗਈ ਜੋ ਦਸਤਾਵੇਜ਼ਾਂ ਉਪਰ ਕੇਂਦਰਿਤ ਸੀ।
ਯੂਨੀਵਰਸਿਟੀ ਦੇ ਪ੍ਰੋਫੈਸਰ ਇੰਚਾਰਜ਼ ਪ੍ਰੀਖਿਆਵਾਂ ਪ੍ਰੋ. ਮਨੋਜ ਕੁਮਾਰ ਨੇ ਇਸ ਕੋਰਸ ਦਾ ਉਦਘਾਟਨ ਕਰਦਿਆਂ ਲੇਟੈਕਸ ਟੂਲ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਆਧੁਨਿਕ ਤਕਨਾਲੋਜੀ ਦੀ ਵਰਤੋਂ ਨਾਲ ਵਿਗਿਆਨਕ ਦਸਤਾਵੇਜ਼ ਬਣਾਉਣ ਵੇਲੇ ਨਾ ਸਿਰਫ ਸਮੇਂ ਦੀ ਬਚਤ ਹੁੰਦੀ ਹੈ ਅਤੇ ਗਲਤੀ ਦੀ ਗੁੰਜਾਇਸ਼ ਵੀ ਘੱਟ ਹੁੰਦੀ ਹੈ।
                     ਕੇਂਦਰ ਦੇ ਡਾਇਰੈਕਟਰ ਪ੍ਰੋ. ਆਦਰਸ਼ ਪਾਲ ਵਿਗ ਨੇ ਵਿਭਾਗ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਦਿੱਤੀ ਅਤੇ ਆਸ ਪ੍ਰਗਟਾਈ ਕਿ ਖੋਜਾਰਥੀਆਂ ਇਹ ਕੋਰਸ ਲਾਹੇਵੰਦ ਸਾਬਤ ਹੋਵੇਗਾ।ਈਸਰ ਮੋਹਾਲੀ ਤੋਂ ਪ੍ਰੋ. ਅਰਵਿੰਦ, ਯੂਨੀਵਰਸਿਟੀ ਤੋਂ ਪ੍ਰੋ. ਆਰ.ਸੀ ਸਿੰਘ, ਡਾ. ਅਮਨ ਮਹਾਜਨ, ਡਾ. ਬਿੰਦੀਆ ਅਰੋੜਾ ਅਤੇ ਡਾ. ਹਰਜੋਤ ਕੌਰ ਨੇ ਆਪਣੇ ਵਿਚਾਰ ਪੇਸ਼ ਕੀਤੇ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …