ਅੰਮ੍ਰਿਤਸਰ, 25 ਮਾਰਚ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੌਨਿਕਸ ਵਿਭਾਗ ਵੱਲੋਂ ਡਿਜ਼ੀਟਲ ਲਾਇਬ੍ਰੇਰੀ ਪਲੇਟਫਾਰਮ ਵਿਸ਼ੇ `ਤੇ
ਆਨਲਾਈਨ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ।ਇਸ ਵਿਚਾਰ ਚਰਚਾ ਵਿਚ ਵੱਡੀ ਗਿਣਤੀ ‘ਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਆਨਲਾਈਨ ਭਾਗ ਲਿਆ।
ਵਿਭਾਗ ਦੇ ਮੁਖੀ ਪ੍ਰੋ. ਡਾ. ਸ਼ਾਲਿਨੀ ਬਹਿਲ ਨੇ ਉਤਰੀ ਭਾਰਤ ਖੇਤਰ ਦੇ ਆਈ.ਈ.ਈ.ਈ ਕਲਾਈਂਟ ਸਰਵਿਸਜ਼ ਐਂਡ ਈ.ਬੀ.ਐਸ.ਸੀ.ਓ ਇਨਫਰਮੇਸ਼ਨ ਸਰਵਿਸਜ਼ ਦੇ ਸੀਨੀਅਰ ਟ੍ਰੇਨਿੰਗ ਮੈਨੇਜਰ, ਰਿਤੇਸ਼ ਕੁਮਾਰ ਨੂੰ ‘ਜੀ ਆਇਆਂ’ ਆਖਦਿਆਂ ਜਾਣ-ਪਛਾਣ ਕਰਾਈ।
ਰਿਤੇਸ਼ ਨੇ ਆਪਣੇ ਭਾਸ਼ਣ ਵਿਚ ਆਈ.ਈ.ਈ.ਈ ਵੱਲੋਂ ਕੋਵਿਡ 19 ਦੌਰਾਨ ਚੁੱਕੇ ਗਏ ਵੱਖ-ਵੱਖ ਕਦਮਾਂ ਬਾਰੇ ਦਸਦਿਆਂ ਵੱਖ=ਵੱਖ ਖੇਤਰਾਂ ਵਿਚ ਖੋਜ਼ ਕਰ ਰਹੇ ਵਿਦਿਆਰਥੀਆਂ ਲਈ ਆਨਲਾਈਨ ਸਹੂਲਤਾਂ ਖਾਸ ਕਰਕੇ ਆਈ.ਈ.ਈ.ਈ ਪਲੇਟਫਾਰਮ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਆਈ.ਈ.ਈ.ਈ ਦੀ ਸਬਸਕ੍ਰਿਪਸ਼ਨ ਲੈਣ ਨਾਲ ਖੋਜਾਰਥੀਆਂ ਅਤੇ ਵਿਦਿਆਰਥੀਆਂ ਨੂੰ ਬਹੁਤ ਸਾਰੀ ਮਹੱਤਵਪੂਰਨ ਸੂਚਨਾ ਦਾ ਲਾਭ ਪ੍ਰਾਪਤ ਹੁੰਦਾ ਹੈ।ਸੁਆਲ ਜੁਆਬ ਸੈਸ਼ਨ ਵਿੱਚ ਉਨ੍ਹਾਂ ਵਿਦਿਆਰਥੀਆਂ ਖੋਜਾਰਥੀਆਂ ਦੇ ਅਨੇਕਾਂ ਸੁਆਲਾਂ ਦੇ ਜੁਆਬ ਦਿੱਤੇ।ਡਾ. ਹਰਦੀਪ ਕੌਰ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਭਾਗ ਵੱਲੋਂ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਭਵਿੱਖ ਵਿਚ ਕੀਤਾ ਜਾਵੇਗਾ ਤਾਂ ਜੋ ਵਿਦਿਆਰਥੀ ਵੱਧ ਤੋਂ ਵੱਧ ਆਨਲਾਈਨ ਉਪਲਬਧ ਹੋਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media