Thursday, March 19, 2026

26 ਮਾਰਚ ਭਾਰਤ ਬੰਦ ਦੀਆਂ ਤਿਆਰੀਆਂ ਮੁਕੰਮਲ – ਸਰਵਰਪੁਰ

ਕਿਹਾ ਸਮਰਾਲਾ ਸ਼ਹਿਰ ਦੇ ਕਾਰੋਬਾਰੀ ਆਪਣੇ ਕਾਰੋਬਾਰ ਬੰਦ ਰੱਖ ਕੇ ਕਰਨਗੇ ਪੂਰਨ ਸਹਿਯੋਗ

ਸਮਰਾਲਾ, 25 ਮਾਰਚ (ਇੰਦਰਜੀਤ ਸਿੰਘ ਕੰਗ) – ਸੰਯੁਕਤ ਕਿਸਾਨ ਮੋਰਚਾ ਵਲੋਂ ਆਪਣੇ ਪੜਾਅ ਵਾਰ ਸੰਘਰਸ਼ ਨੂੰ ਅੱਗੇ ਵਧਾਉਂਦਿਆਂ 26 ਮਾਰਚ ਨੂੰ ਮੁਕੰਮਲ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਨਾਉਣ ਲਈ ਤਿਆਰੀਆਂ ਪੂਰੇ ਯੋਜਨਾਬੱਧ ਢੰਗ ਨਾਲ ਚੱਲ ਰਹੀਆਂ ਹਨ।ਬੀ.ਕੇ.ਯੂ (ਰਾਜੇਵਾਲ) ਦੇ ਬਲਾਕ ਪ੍ਰਧਾਨ ਮੁਖਤਿਆਰ ਸਿੰਘ ਸਰਵਰਪੁਰ, ਗੁਰਪ੍ਰੀਤ ਸਿੰਘ ਊਰਨਾ, ਅਵਤਾਰ ਸਿੰਘ ਘਰਖਣਾ, ਜਗਦੇਵ ਸਿੰਘ ਸਰਪੰਚ ਮੁਤਿਓਂ, ਕੁਲਦੀਪ ਸਿੰਘ ਮੁਤਿਓਂ, ਗੁਰਨਾਮ ਸਿੰਘ ਰੋਹਲੇ, ਰਣਜੀਤ ਸਿੰਘ ਸੰਗਤਪੁਰਾ ਨੇ ਦੱਸਿਆ ਕਿ ਅੱਜ ਦਾਣਾ ਮੰਡੀ ਆੜ੍ਹਤੀਆਂ, ਸਬਜ਼ੀ ਮੰਡੀ ਆੜ੍ਹਤੀਆਂ, ਰੇਹੜੀ ਫੜ੍ਹੀ ਮਜ਼ਦੂਰ ਯੂਨੀਅਨ, ਵਪਾਰਕ ਅਦਾਰਿਆਂ, ਦੁਕਾਨਦਾਰਾਂ ਦੇ ਆਗੂਆਂ ਨੂੰ ਮੁਕੰਮਲ ਬੰਦ ਕਰਨ ਦੀ ਅਪੀਲ ਕੀਤੀ।ਉਨਾਂ ਕਿਹਾ ਕਿ ਇਸ ਕਿਸਾਨ/ਲੋਕ ਸੰਘਰਸ਼ ਦੇ ਚਾਰ ਮਹੀਨੇ ਪੂਰੇ ਹੋਣ ‘ਤੇ ਭਾਰਤ ਬੰਦ (ਸਵੇਰ 6 ਵਜੇ ਤੋਂ ਸ਼ਾਮ 6 ਵਜੇ ਤੱਕ) ਕੀਤਾ ਜਾ ਰਿਹਾ ਹੈ।ਕਿਸੇ ਵੀ ਕਿੱਤੇ ਨਾਲ ਸਬੰਧਤ ਹਰੇਕ ਵਿਅਕਤੀ ਨੂੰ ਮੋਦੀ ਹਕੂਮਤ ਦੇ ਹੱਲੇ ਖਿਲ਼ਾਫ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰਨਾ ਚਾਹੀਦਾ ਹੈ ਕਿਉਂਕਿ ਇਹ ਕਾਨੂੰਨ ਕਿਸਾਨਾਂ ਸਮੇਤ ਸਮੁੱਚੇ ਮਿਹਨਤਕਸ਼ ਤਬਕਿਆਂ ਨੂੰ ਤਬਾਹੀ ਵੱਲ ਧੱਕਣਗੇ। ਆਗੂਆਂ ਵਲੋਂ ਭਾਰਤ ਬੰਦ ਦੇ ਸੱਦੇ ਨੂੰ ਸਫਲ਼ ਬਨਾਉਣ ਲਈ ਸਮੁੱਚੇ ਸਮਰਾਲਾ ਸ਼ਹਿਰ ਵਿੱਚ ਅਨਾਊਂਸਮੈਂਟ ਕੀਤੀ ਗਈ। ਇਸ ਸਬੰਧੀ ਆਗੂਆਂ ਨੇ ਵਰਕਰਾਂ ਦੀਆਂ ਡਿਊਟੀਆਂ ਲਗਾ ਦਿੱਤੀਆ ਗਈਆਂ ਹਨ।
                  ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੇ ਸੱਦੇ ਦਾ ਸਮੱਰਥਨ ਕਰਦੇ ਹੋਏ ਸਮਰਾਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗਗਨਦੀਪ ਸ਼ਰਮਾ ਨੇ ਕਿਹਾ ਕਿ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦੇ ਹੋਏ ਸਮਰਾਲਾ ਕੋਰਟ ਕੰਪਲੈਕਸ ਦੇ ਵਕੀਲਾਂ ਵੱਲੋਂ ਆਪਣਾ ਕੰਮਕਾਰ ਮੁਕੰਮਲ ਬੰਦ ਰੱਖਣ ਦਾ ਫੈਸਲਾ ਕੀਤਾ ਹੈ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …