Friday, May 1, 2026

ਚੋਣ ਕਮਿਸ਼ਨ ਵਲੋਂ ਤਿੰਨ ਮੋਬਾਈਲ ਐਪਾਂ ਜਾਰੀ

ਜ਼ਿਲ੍ਹਾ ਚੋਣ ਅਫਸਰ ਵਲੋਂ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਉਠਾਉਣ ਦਾ ਸੱਦਾ

ਕਪੂਰਥਲਾ, 27 ਮਾਰਚ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਸ੍ਰੀਮਤੀ ਦੀਪਤੀ ਉਪਲ ਨੇ ਜ਼ਿਲ੍ਹਾ ਵਾਸੀਆਂ ਨੂੰ ਕਿਹਾ ਹੈ ਕਿ ਉਹ ਭਾਰਤੀ ਚੋਣ ਕਮਿਸ਼ਨ ਵਲੋਂ ਵੋਟਰਾਂ ਦੀ ਸਹੂਲਤ ਲਈ ਜਾਰੀ ਤਿੰਨ ਵੱਖ-ਵੱਖ ਹੈਲਪਲਾਈਨਾਂ ਦਾ ਵੱਧ ਤੋਂ ਵੱਧ ਲਾਭ ਲੈਣ।
ਉਨਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਵੋਟਰ ਹੈੱਲਪ ਲਾਈਨ ਐਪ ਰਾਹੀਂ ਕੋਈ ਵੀ ਵਿਅਕਤੀ ਜੋ ਮਿਤੀ 1 ਜਨਵਰੀ ਨੂੰ 18 ਸਾਲ ਦਾ ਹੋ ਰਿਹਾ ਹੈ ਅਤੇ ਜ਼ਿਲ੍ਹਾ ਕਪੂਰਥਲਾ ਦਾ ਵਸਨੀਕ ਹੈ ਉਹ ਇਸ ਐਪ ਰਾਹੀਂ ਆਪਣੀ ਵੋਟ ਬਣਾ ਸਕਦਾ ਹੈ।
                ਇਸ ਤੋਂ ਇਲਾਵਾ ਐਪ ਰਾਹੀਂ ਵੋਟ ਕਟਵਾਉਣ ਅਤੇ ਦਰੁਸਤੀ ਕਰਨ ਦੀ ਵੀ ਸਹੂਲਤ ਦੇ ਨਾਲ ਨਾਲ ਐਪ ਦੇ ਤਹਿਤ ਉਕਤ ਕਾਰਵਾਈ ਦਾ ਸਟੈਟਸ ਵੀ ਪਤਾ ਕੀਤਾ ਜਾ ਸਕਦਾ ਹੈ।ਇਸ ਐਪ ਰਾਹੀਂ ਈ-ਐਪਿਕ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ, ਪਰ ਉਹ ਕੇਵਲ ਸਾਲ 2021 ਦੌਰਾਨ 18 ਅਤੇ 19 ਸਾਲ ਦੇ ਰਜਿਸਟਰਡ ਵੋਟਰਾਂ ਲਈ ਹੀ ਹੈ।
                  ਗਰੁੜ ਐਪ ਰਾਹੀਂ ਬੀ.ਐਲ.ਓ ਵੋਟ ਦਰਜ਼ ਕਰਨ, ਵੋਟ ਕੱਟਣ ਅਤੇ ਸੋਧ ਕਰਨ ਸਬੰਧੀ ਕਾਰਵਾਈ ਕਰ ਸਕਦੇ ਹਨ।ਇਸ ਤੋਂ ਇਲਾਵਾ ਪੀ.ਡਬਲਯੂ.ਡੀ ਐਪ ਰਾਹੀਂ ਕੋਈ ਵੀ ਅਪੰਗ ਵਿਅਕਤੀ ਆਪਣੀ ਵੋਟ ਬਣਾਉਣ ਲਈ ਬਿਨੈ ਕਰ ਸਕਦਾ ਹੈ।ਵਧੇਰੇ ਜਾਣਕਾਰੀ ਲਈ ਟੋਲ ਫਰੀ ਨੰਬਰ 1950 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …