ਅੰਮ੍ਰਿਤਸਰ, 27 ਮਾਰਚ (ਸੁਖਬੀਰ ਸਿੰਘ) – ਆਲ ਇੰਡੀਆ ਪਿੰਗਲਾਵਾੜਾ ਚੈਰੀਟੇਬਲ ਸੋਸਾਇਟੀ ਅੰਮ੍ਰਿਤਸਰ ਦੀ ਮਾਨਾਂਵਾਲਾ ਬਰਾਂਚ ਵਿਖੇ ਮਰੀਜਾਂ ਨੂੰ ਬੇਕਰੀ
ਨਾਲ ਸਬੰਧਿਤ ਖਾਣ ਪੀਣ ਦੀਆਂ ਚੀਜ਼ਾਂ ਜਿਵੇਂ ਬਿਸਕੁੱਟ ਤੇ ਰਸ ਆਦਿ ਪੋਸ਼ਟਿਕ ਅਤੇ ਸਾਫ ਸੁਥਰੀਆਂ ਮੁਹੱਈਆ ਕਰਵਾਉਣ ਲਈ ਬੇਕਰੀ ਦਾ ਉਦਘਾਟਨ ਕੀਤਾ ਗਿਆ।
ਇਸ ਪਹਿਲਾਂ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸੁਖਦੇਵ ਨੂੰ ਸਰਧਾਂਜ਼ਲੀ ਭੇਟ ਕੀਤੀ ਗਈ।ਬੇਕਰੀ ਯੁਨਿਟ ਦਾ ਉਦਘਾਟਨ ਮੰਨੇ-ਪ੍ਰਮੰਨੇ ਆਰਟਿਸਟ ਪਰਮਜੀਤ ਕੌਰ ਵੱਲੋਂ ਕੀਤਾ ਗਿਆ।ਸੰਸਥਾ ਦੇ ਪ੍ਰਧਾਨ ਡਾ: ਇੰਦਰਜੀਤ ਕੌਰ ਨੇ ਦੱਸਿਆ ਕਿ ਕੁੱਝ ਚਿਰ ਤੋਂ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਅੰਦਰ ਰਹਿੰਦੇ ਵਸਨੀਕਾਂ ਨੂੰ ਬੇਕਰੀ ਦੇ ਉਤਪਾਦ ਵੀ ਖਾਣ ਲਈ ਮੁਹੱਈਆ ਕਰਵਾਏ ਜਾਣ।ਬੇਕਰੀ ਉਤਪਾਦਾਂ ਨੂੰ ਬਣਾਉਣ ਵਾਲੇ ਉਹ ਅੰਦਰਲੇ ਵਸਨੀਕ ਹਨ, ਜੋ ਸਪਾਇਨਲ ਇੰਜਰੀ ਤੋਂ ਪੀੜਤ ਸਨ ਅਤੇ ਆਪਣੀ ਨਿੱਤ ਕਿਰਿਆ ਵੀ ਔਖਿਆਈ ਨਾਲ ਕਰਦੇ ਸਨ।ਪਿੰਗਲਵਾੜਾ ਸੰਸਥਾ ਦੇ ਇਨਾਂ ਮਰੀਜ਼ਾਂ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਤੋਂ ਬੇਕਰੀ ਉਤਪਾਦ ਤਿਆਰ ਕਰਨ ਦਾ ਕੋਰਸ ਕਰਵਾਇਆ ਗਿਆ।ਇਸ ਲਈ ਉਹ ਵਧੀਆ ਕਾਰੀਗਰ ਬਣ ਚੁੱਕੇ ਹਨ।ਉਨਾਂ ਕਿਹਾ ਕਿ ਅਜਿਹੀਆਂ ਤਾਜ਼ੀਆਂ ਅਤੇ ਪੋਸ਼ਟਿਕ ਚੀਜ਼ਾਂ ਖਾ ਕੇ ਮਰੀਜ਼ਾਂ ਦੀ ਸਿਹਤ ਵਿ ੱਚ ਸੁਧਾਰ ਹੋਵ ੇਗਾ। ਉਨ੍ਹਾਂ ਕਿਹਾ ਕਿ ਸਪਾਇਨਲ ਕੋਰਡ ਇੰਜਰੀ ਵਾਲੇ ਮਰੀਜ਼ਾਂ ਲਈ ਵੱਖਰਾ ਯੂਨਿਟ ਸਥਾਪਿਤ ਕੀਤਾ ਹੈ।ਜਿਸ ਨਾਲ ਉਹਨਾਂ ਦੀ ਹਾਲਤ ਵਿੱੱਚ ਕਾਫੀ ਸੁਧਾਰ ਆਇਆ ਹੈ।ਇਨ੍ਹਾਂ ਵਿਚੋਂ ਕਈ ਮਰੀਜ਼ ਜਿਹੜੇ ਆਪਣੀਆਂ ਨਿੱਤ ਕਿਰਿਆਵਾਂ ਕਰਨ ਤੋਂ ਅਸਮਰੱਥ ਸਨ, ਹੁਣ ਆਪਣੇ ਕਈ ਕੰਮ ਬਿਨਾਂ ਕਿਸੇ ਦੀ ਸਹਾਇਤਾ ਤੋਂ ਆਪ ਕਰ ਲੈਂਦੇ ਹਨ।ਮਿਸਜ਼ ਪਰਮਜੀਤ ਵਲੋਂ ਆਪਣੇ ਹੱਥੀਂ ਭਗਤ ਪੂਰਨ ਸਿੰਘ ਜੀ ਦੀ ਥਰੈਡ ਵਰਕ ਨਾਲ ਬਣਾਈ ਗਈ ਕਲਾ ਕ੍ਰਿਤੀ ਡਾ: ਇੰਦਰਜੀਤ ਕੌਰ ਨੂੰ ਭੇਂਟ ਕੀਤੀ ਗਈ।ਉਨਾ ਨੇ ਲੋਕਾਈ ਦੀ ਭਲਾਈ ਕਰਨ ਵਾਲੀ ਪਿੰਗਲਵਾੜਾ ਸੰਸਥਾ ਦੀ ਸ਼ਲਾਘਾ ਕੀਤੀ।
ਇਸ ਮੌਕੇ ਡਾ. ਜਗਦੀਪਕ ਸਿੰਘ ਉਪ-ਪ੍ਰਧਾਨ ਪਿੰਗਲਵਾੜਾ, ਰਾਜਬੀਰ ਸਿੰਘ ਮੈਂਬਰ ਪਿੰਗਲਵਾੜਾ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਰਵੀ ਸੋਢੀ ਉਪ-ਪ੍ਰਧਾਨ ਪਿੰਗਲਵਾੜਾ ਸੋਸਾਇਟੀ ਆਫ ਓਨਟਾਰੀਓ, ਜੈ ਸਿੰਘ ਪ੍ਰਸ਼ਾਸਕ ਮਾਨਾਂਵਾਲਾ ਬ੍ਰਾਂਚ, ਤਿਲਕ ਰਾਜ ਜਨਰਲ ਮੈਨੇਜਰ, ਗੁਲਸ਼ਨ ਰੰਜਨ ਮੈਡੀਕਲ ਸੋਸ਼ਲ ਵਰਕਰ, ਬਖਸ਼ੀਸ਼ ਸਿੰਘ ਰਿਟਾ. ਡੀ.ਐਸ.ਪੀ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।
Check Also
ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …
Punjab Post Daily Online Newspaper & Print Media