ਸੰਗਰੂਰ, 28 ਮਾਰਚ (ਜਗਸੀਰ ਲੌਂਗੋਵਾਲ) – ਸਰਕਾਰੀ ਸਕੂਲ ਪਿੰਡ ਰੱਤੋਕੇ ਦੇ ਵਾਤਾਵਰਣ ਨੂੰ ਸਾਫ ਸੁਥਰਾ ਬਣਾਉਣ ਲਈ ਪਿੰਡ ਢੱਡਰੀਆਂ ਦੇ ਉੱਘੇ ਸਮਾਜ ਸੇਵੀ
ਹਰਜਿੰਦਰ ਸਿੰਘ (ਰਾਜ ਵਿਰਕ) ਵਲੋਂ ਸਕੂਲ ਵਿੱਚ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ।ਉਨਾਂ ਕਿਹਾ ਜੇਕਰ ਅਸੀਂ ਕੁੱਝ ਵੀ ਦਾਨ ਦੇ ਰੂਪ ਵਿਚ ਦੇਣਾ ਚਾਹੁੰਦੇ ਹਾਂ ਤਾਂ ਇਹੋ ਜਿਹੇ ਸਕੂਲਾਂ ਚ` ਦੇਣਾ ਬਣਦਾ ਹੈ।ਸਕੂਲ ਕਮੇਟੀ ਵਲੋਂ ਹਰਜਿੰਦਰ ਸਿੰਘ (ਰਾਜ ਵਿਰਕ) ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਸਰਪੰਚ ਕੁਲਦੀਪ ਕੌਰ, ਇੰਚਾਰਜ਼ ਸੁਰਿੰਦਰ ਸਿੰਘ ਚਿੱਲੀ, ਰੇਨੂੰ ਸਿੰਗਲਾ, ਸਿਮਰਨਜੀਤ ਸਿੰਘ, ਮੰਗਲ ਸਿੰਘ ਆਦਿ ਮੌਜ਼ੂਦ ਸਨ।
Check Also
ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ
ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …
Punjab Post Daily Online Newspaper & Print Media