Saturday, April 18, 2026

ਮਹਿਲਾ ਕਿਸਾਨ ਆਗੂ ਮਾਤਾ ਮੁਖਤਿਆਰ ਕੌਰ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀ ਭੇਟ

ਸੰਗਰੂਰ, 28 ਮਾਰਚ (ਜਗਸੀਰ ਲੌਂਗੋਵਾਲ)- ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੀਨੀਅਰ ਆਗੂ ਗੁਰਮੇਲ ਸਿੰਘ ਸ਼ਾਹਪੁਰ ਦੀ ਪਤਨੀ ਸ਼੍ਰੀਮਤੀ ਮੁਖਤਿਆਰ ਕੌਰ ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ।ਉਨ੍ਹਾਂ ਦੇ ਨਮਿਤ ਸ੍ਰੀ ਸਹਿਜ ਪਾਠ ਜੀ ਦਾ ਭੋਗ ਤੇ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸ਼ਾਹਪੁਰ ਕਲਾਂ ਵਿਖੇ ਹੋਇਆ ।
                     ਬਾਬਾ ਬੂਟਾ ਸਿੰਘ ਹੀਰੋਂ ਕਲਾਂ ਵਾਲਿਆਂ ਦੇ ਰਾਗੀ ਜਥੇ ਨੇ ਵੈਰਾਗਮਈ ਕੀਰਤਨ ਕਰਦਿਆਂ ਮਾਤਾ ਮੁਖਤਿਆਰ ਕੌਰ ਵਲੋਂ ਕਾਲੇ ਕਾਨੂੰਨਾਂ ਵਿਰੁੱਧ ਦਿੱਲੀ ਮੋਰਚੇ ‘ਚ ਪਾਏ ਅਹਿਮ ਯੋਗਦਾਨ ਵਾਰੇ ਸੰਗਤਾਂ ਨੂੰ ਜਾਣੂ ਕਰਵਾਉਂਦਿਆਂ ਉਹਨਾਂ ਦੇ ਜੀਵਨੀ ਵਾਰੇ ਚਾਨਣਾ ਪਾਇਆ।ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਬਾਬਾ ਬੂਟਾ ਸਿੰਘ ਨੇ ਅੰਤਿਮ ਅਰਦਾਸ ਕੀਤੀ।ਦਰਬਾਰਾ ਸਿੰਘ ਛਾਜਲਾ ਨੇ ਮੁਖਤਿਆਰ ਕੌਰ ਨੂੰ ਜਥੇਬੰਦੀਆਂ ਵਲੋਂ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਮੁਖਤਿਆਰ ਕੌਰ ਵਲੋਂ ਜਥੇਬੰਦੀਆਂ ਦੇ ਸੰਘਰਸ਼ ਵਿੱਚ ਸਮੇਂ ਸਮੇਂ ਸਿਰ ਪਾਏ ਸਹਿਯੋਗ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ।
                      ਭਾਈ ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ, ਅਮਨ ਅਰੋੜਾ ਹਲਕਾ ਵਿਧਾਇਕ ਸੁਨਾਮ, ਜਸਵੀਰ ਸਿੰਘ ਮੈਦੇਵਾਸ ਜਿਲਾ ਆਗੂ ਬੀ.ਕੇ.ਯੂ, ਬਲਵਿੰਦਰ ਸਿੰਘ ਬੱਬੂ ਸਰਪੰਚ ਸ਼ਾਹਪੁਰ ਕਲਾਂ, ਗੁਰਭਗਤ ਸਿੰਘ ਸ਼ਾਹਪੁਰ ਬਲਾਕ ਆਗੂ, ਪਾਲ ਸਿੰਘ ਦੋਲੇਵਾਲ, ਰਾਮਸਰਨ ਸਿੰਘ ਉਗਰਾਹਾਂ, ਬਹਾਦਰ ਸਿੰਘ ਐਸ.ਡੀ.ਓ ਚੀਮਾਂ, ਭੁਪਿੰਦਰ ਸਿੰਘ, ਅਜੈਬ ਸਿੰਘ ਜਖੇਪਲ, ਹੈਪੀ ਨਮੋਲ, ਸੁਖਦੇਵ ਸਿੰਘ ਚੀਮਾ, ਮਹਿਮਾ ਸਿੰਘ ਸਤੋਜ, ਜਿੰਦਰ ਸਿੰਘ ਝਾੜੋਂ, ਹਰਬੰਸ ਸਿੰਘ ਝਾੜੋਂ, ਜੱਗਰ ਸਿੰਘ, ਦਲਵਾਰ ਸਿੰਘ, ਗੁਰਤੇਜ ਸਿੰਘ, ਬਹਾਰਾ ਸਿੰਘ, ਜਨਾਬ ਨਜ਼ੀਰ ਖਾਂ ਪਟਵਾਰੀ, ਗੁਰਦਰਸ਼ਨ ਸਿੰਘ ਪਟਵਾਰੀ, ਹੰਸ ਰਾਜ ਸਿੰਘ ਸ਼ਾਹਪੁਰ, ਜਥੇਦਾਰ ਹਰੀ ਸਿੰਘ, ਸੁਰਜੀਤ ਸਿੰਘ ਨੰਬਰਦਾਰ, ਮਾਸਟਰ ਮਲਕੀਤ ਸਿੰਘ ਗਾਂਧੀ, ਕੇਵਲ ਸਿੰਘ ਸੇਰੋਂ, ਰਘੂ ਨਾਥ ਸਾਬਕਾ ਸਰਪੰਚ, ਪ੍ਰਮਾਤਮਾ ਸਿੰਘ ਸ਼ਾਹਪੁਰ, ਮੱਖਣ ਸਿੰਘ ਢੀਂਡਸਾ, ਪਰਮਿੰਦਰ ਸਿੰਘ ਪੱਪੂ, ਮੁਖਤਿਆਰ ਅਲੀ, ਭੋਲਾ ਸਿੰਘ ਪ੍ਧਾਨ, ਲਖਵੀਰ ਸਿੰਘ ਖਜ਼ਾਨਚੀ, ਮਾਸਟਰ ਗੁਰਪ੍ਰੀਤ ਸਿੰਘ ਟੋਨੀ, ਜੁਗਰਾਜ ਸਿੰਘ ਨੰਬਰਦਾਰ, ਮਲਕੀਤ ਸਿੰਘ ਪੰਚ, ਦਵਿੰਦਰ ਸਿੰਘ ਨਹਿਲ, ਸੁਖਵਿੰਦਰ ਸਿੰਘ ਪੰਚ ਤੋਂ ਇਲਾਵਾ ਵੱਡੀ ਗਿਣਤੀ ‘ਚ ਇਲਾਕੇ ਦੀਆਂ ਸੰਗਤਾਂ ਨੇ ਸ਼ਰਧਾਂਜਲੀ ਸਮਾਗਮ ਵਿੱਚ ਪਹੁੰਚ ਕੇ ਸ਼੍ਰੀਮਤੀ ਮੁਖਤਿਆਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਸਟੇਜ ਸਕੱਤਰ ਗੁਰਚਰਨ ਸਿੰਘ ਡਾਇਰੈਕਟਰ ਨੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।
                       ਇਸ ਸਮੇ ਵਿਨਰਜੀਤ ਸਿੰਘ ਗੋਲਡੀ ਮੈਂਬਰ ਕੋਰ ਕਮੇਟੀ ਸ਼੍ਰੋਮਣੀ ਅਕਾਲੀ ਦਲ, ਸਿਮਰਪ੍ਰੀਤ ਸਿੰਘ ਬਰਨਾਲਾ ਜਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਗੁਰਵਿੰਦਰ ਸਿੰਘ ਧੰਦੀਵਾਲ ਸਰਕਲ ਪ੍ਰਧਾਨ, ਜਨਾਬ ਮੁਨੀਰ ਖਾਂ (ਏ.ਸੀ.ਪੀ) ਵਲੋਂ ਭੇਜੇ ਸ਼ਕ ਸੰਦੇਸ਼ ਵੀ ਪੜੇ ਗਏ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …