Thursday, June 11, 2026

ਛੋਟੇ ਕਿਸਾਨ ਕਣਕ ਤੇ ਝੋਨਾ ਛੱਡ ਕੇ ਸਬਜ਼ੀਆਂ ਅਤੇ ਬਾਗਬਾਨੀ ਦੀ ਕਾਸ਼ਤ ਕਰਨ – ਸੁਖਬਿੰਦਰ ਸਰਕਾਰੀਆ

ਸੁੱਖ ਸਰਕਾਰੀਆ ਵਲੋਂ ਛੋਟੇ ਕਿਸਾਨਾਂ ਨੂੰ ਮੋਬਾਇਲ ਵੈਂਡਿੰਗ ਈ-ਕਾਰਟ ਵੰਡੇ

ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ ਬਿਊਰੋ) – ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ, ਜਲ ਸਰੋਤ, ਮਾਈਨਿੰਗ ਤੇ ਜੀੳਲੋਜੀ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵਲੋਂ ਅੱਜ ਬਾਗਬਾਨੀ ਦੇ ਦਫ਼ਤਰ ਵੇਰਕਾ ਬਾਈਪਾਸ ਵਿਖੇ 8 ਮੋਬਾਇਲ ਵੈਂਡਿੰਗ ਈ-ਕਾਰਟ ਛੋਟੇ ਅਤੇ ਮਹਿਲਾ ਕਿਸਾਨਾਂ ਨੂੰ ਹਰੀ ਝੰਡੀ ਦੇ ਕੇ ਤੋਰਿਆ ਗਿਆ।ਸਰਕਾਰੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਸਕੀਮ ਕਾਮਯਾਬ ਕਿਸਾਨ ਖੁਸ਼ਹਾਲ ਕਿਸਾਨ ਤਹਿਤ ਇਹ ਵੈਂਡਿੰਗ ਈ ਕਾਰਟ ਦਿੱਤੇ ਹਨ।ਉਨਾਂ ਕਿਹਾ ਕਿ ਪਿਛਲੇ ਦਿਨੀ ਕੋਵਿਡ ਦੇ ਦਿਨਾਂ ਵਿੱਚ ਛੋਟੇ ਕਿਸਾਨਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ ਅਤੇ ਪੰਜਾਬ ਸਰਕਾਰ ਨੇ ਛੋਟੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਇਹ ਉਪਰਾਲਾ ਕੀਤਾ ਹੈ ਤਾਂ ਜੋ ਕਿਸਾਨ ਆਪਣੀਆਂ ਸਬਜ਼ੀਆਂ ਆਦਿ ਆਪ ਵੇਚ ਸਕਣ।ਉਨਾਂ ਕਿਹਾ ਕਿ ਇਸ ਵਿੱਚ 1 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹਾਂ ਤਾਂ ਜੋ ਕਿਸਾਨ ਇਹ ਮੋਬਾਇਲ ਵੈਂਡਿੰਗ ਈ-ਕਾਰਟ ਆਸਾਨੀ ਨਾਲ ਖਰੀਦ ਸਕਣਗੇ।ਸਰਕਾਰੀਆ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਛੋਟੇ ਕਿਸਾਨਾਂ ਦੀ ਆਰਥਿਕ ਹਾਲਤ ਸੁਧਾਰਨ ਲਈ ਹਮੇਸ਼ਾ ਤੱਤਪਰ ਰਹਿੰਦੀ ਹੈ।ਉਨਾਂ ਦੱਸਿਆ ਕਿ ਇਸ ਸਕੀਮ ਵਿੱਚ ਮਹਿਲਾ ਕਿਸਾਨਾਂ ਨੂੰ ਈ ਕਾਰਟ ਪਹਿਲ ਦੇ ਆਧਾਰ ਤੇ ਦਿੱਤੇ ਜਾਣਗੇ।
                   ਸਰਕਾਰੀਆ ਨੇ ਛੋਟੇ ਕਿਸਾਨਾਂ ਨੂੰ ਕਣਕ ਅਤੇ ਝੋਨਾ ਛੱਡ ਕੇ ਸਬਜ਼ੀਆਂ ਅਤੇ ਬਾਗਬਾਨੀ ਦੀ ਕਾਸ਼ਤ ਲਾਉਣ ਤੇ ਜ਼ੋਰ ਦਿੱਤਾ ਤਾਂ ਜੋ ਚੋਖੀ ਕਮਾਈ ਹੋ ਸਕੇ।ਉਨਾਂ ਕਿਹਾ ਕਿ ਜਿਥੇ ਕਿਸਾਨ ਨੂੰ ਆਪਣੀ ਉਪਜ਼ ਵੇਚਣ ਦਾ ਫਾਇਦਾ ਹੋਵੇਗਾ ਉਥੇ ਖਪਤਕਾਰ ਨੂੰ ਤਾਜੀਆਂ ਸਬਜ਼ੀਆਂ ਅਤੇ ਫਲ -ਫਰੂਟ ਵਾਜਬ ਰੇਟ ਤੇ ਮਿਲ ਸਕਣਗੇ।ਇਸ ਉਪਰੰਤ ਕੈਬਨਿਟ ਮੰਤਰੀ ਨੇ ਨਾਥ ਆਡੀਟੋਰੀਅਮ ਦਾ ਉਦਘਾਟਨ ਵੀ ਕੀਤਾ।ਗੁਰਿੰਦਰ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਨੇ ਦੱਸਿਆ ਕਿ ਆਡੀਟੋਰੀਅਮ ਦੇ ਉਦਘਾਟਨ ਨਾਲ ਅਸੀਂ ਛੇਤੀ ਹੀ ਜਿੰਮੀਦਾਰਾਂ ਨੂੰ ਟ੍ਰੇਨਿੰਗ ਦੇ ਕੇ ਨਾਖਾਂ ਦੇ ਬਾਗ ਸਬੰਧੀ ਜਾਗਰੂਕ ਕਰਾਂਗੇ।
                     ਇਸ ਮੌਕੇ ਜਤਿੰਦਰ ਸਿੰਘ ਜ਼ਿਲਾ ਬਾਗਬਾਨੀ ਅਫ਼ਸਰ, ਹਰਵਿੰਦਰ ਸਿੰਘ, ਸੁਖਬੀਰ ਸਿੰਘ, ਸੁਖਪਾਲ ਸਿੰਘ, ਹਰਪ੍ਰੀਤ ਕੌਰ ਅਤੇ ਕੰਵਜੀਤ ਸਿੰਘ ਹਾਜ਼ਰ ਸਨ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …