Monday, December 23, 2024

ਉਘੀ ਖੇਡ ਪ੍ਰਮੋਟਰ ਮਾਨਸੀ ਖੰਨਾ ਨੂੰ ਸਦਮਾ, ਪਤੀ ਦਾ ਦਿਹਾਂਤ

ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ ਬਿਊਰੋ) – ਉਘੀ ਖੇਡ ਪ੍ਰਮੋਟਰ ਤੇ ਪੰਜਾਬ ਸਟੇਟ ਮਾਸਟਰਜ਼/ਵੈਟਰਨਜ਼ ਪਲੇਅਰਜ਼ ਟੀਮ ਦੀ ਸੂਬਾ ਜੁਆਇੰਟ ਸੈਕਟਰੀ ਮੈਡਮ ਮਾਨਸੀ ਖੰਨਾ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਸਮਾਜ ਸੇਵੀ ਪਤੀ ਵਿਸ਼ਾਲ ਖੰਨਾ (48) ਪੁੱਤਰ ਜਗਜੀਵਨ ਖੰਨਾ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ।ਜਿਕਰਯੋਗ ਹੈ ਕਿ ਵਿਸ਼ਾਲ ਖੰਨਾ (48) ਬੀਤੇ ਕਈ ਵਰ੍ਹਿਆਂ ਤੋਂ ਗੁਰਦਿਆਂ ਦੀ ਬੀਮਾਰੀ ਤੋ ਪੀੜ੍ਹਤ ਚੱਲੇ ਆ ਰਹੇ ਸਨ ਤੇ ਅੱਜਕੱਲ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਜ਼ੇਰੇ ਇਲਾਜ਼ ਸਨ, ਜਿਥੇ ਬੀਤੀ ਰਾਤ ਉਨ੍ਹਾਂ ਦਾ ਦੇਹਾਂਤ ਹੋ ਗਿਆ।
                 ਇਸ ਦੁੱਖ ਦੀ ਘੜੀ ਕਈ ਰਾਜਨੀਤਿਕ, ਸਮਾਜ ਸੇਵੀ, ਧਾਰਮਿਕ ਤੇ ਖੇਡ ਸੰਸਥਾਵਾਂ ਦੇ ਅਹੁੱਦੇਦਾਰਾਂ ਦੇ ਮੈਂਬਰਾਂ ਵਲੋਂ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ।ਸਵ. ਵਿਸ਼ਾਲ ਖੰਨਾ ਦਾ ਅੰਤਿਮ ਸੰਸਕਾਰ ਦੁਰਗਿਆਨਾ ਮੰਦਰ ਨੇੜਲੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ।ਕੋਰੋਨਾ ਵਾਇਰਸ ਦੇ ਕਾਰਨ ਨੇੜਲੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਕੌਮਾਂਤਰੀ ਮਾਸਟਰ ਐਥਲੀਟ ਅਵਤਾਰ ਸਿੰਘ ਪੀ.ਪੀ, ਕਨਵੀਨਰ ਸੁਖਚੈਨ ਸਿੰਘ ਭੰਗੂ, ਅਵਤਾਰ ਸਿੰਘ ਜੀ.ਐਨ.ਡੀ.ਯੂ, ਪੀ.ਆਰ.ਓ ਜੀ.ਐਸ ਸੰਧੂ, ਅਜੀਤ ਸਿੰਘ ਰੰਧਾਵਾ, ਮਹਿੰਦਰ ਸਿੰਘ ਵਿਰਕ, ਮੈਡਮ ਸੰਦੀਪ ਕੌਰ ਸੰਧੂ, ਅਨੁਭਵ ਵਰਮਾਨੀ, ਅਸ਼ੋਕ ਮਹਿਰਾ, ਗੁਲਸ਼ਨ ਮਹਿਰਾ ਆਦਿ ਵੱਲੋਂ ਸਵ. ਵਿਸ਼ਾਲ ਖੰਨਾ ਨੂੰ ਸੇਜ਼ਲ ਅੱਖਾਂ ਨਾਲ ਆਖਰੀ ਵਿਦਾਈ ਦਿੱਤੀ ਗਈ।ਉਨ੍ਹਾਂ ਦੀ ਚਿਖਾ ਨੂੰ ਮੁੱਖ ਅਗਨੀ ਉਨ੍ਹਾਂ ਦੇ ਬੇਟੇ ਸੁਵੰਸ਼ ਖੰਨਾ ਦੇ ਵੱਲੋਂ ਦਿੱਤੀ ਗਈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …