ਕਮਿਸ਼ਨ ਨੇ ਦੋਸ਼ੀ ਤੇ ਮੁਦੱਈ ਧਿਰ ਦਾ ਸੁਣਿਆ ਪੱਖ
ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਪੀੜਤ ਦਲਿਤ ਮਹਿਲਾ ਸੁਰਿੰਦਰਪਾਲ ਕੌਰ ਵਾਸੀ ਪਿੰਡ ਸੇਰੋਂ ਬਾਘਾ ਦੀ ਸ਼ਿਕਾਇਤ ਤੇ ਪੰਜਾਬ ਰਾਜ ਅਨੁਸੂਚਿਤ
ਜਾਤੀਆਂ ਕਮਿਸ਼ਨ ਦੀ 2 ਮੈਂਬਰੀ ਟੀਮ ‘ਚ ਸ਼ਾਮਲ ਤਰਸੇਮ ਸਿੰਘ ਸਿਆਲਕਾ ਅਤੇ ਦੀਪਕ ਕੁਮਾਰ ਵੇਰਕਾ ਨੇ ਪਿੰਡ ਸੇਰੋਂ ਬਾਘਾ ਦਾ ਦੌਰਾ ਕਰਕੇ ਘਟਨਾ ਵਾਲੀ ਜਗ੍ਹਾ ਦਾ ਮੁਆਇਨਾ ਕੀਤਾ।
ਕਮਿਸ਼ਨ ਦੀ 2 ਮੈਂਬਰੀ ਟੀਮ ਦੇ ਨਾਲ ਜ਼ਿਲ੍ਹਾ ਪ੍ਰਸਾਸ਼ਨਿਕ ਅਧਿਕਾਰੀ ਜਿਸ ‘ਚ ਤਹਿਸੀਲਦਾਰ ਲਛਮਣ ਸਿੰਘ, ਡੀ.ਐਸ.ਪੀ ਸੁਰਿੰਦਰ ਕੁਮਾਰ, ਬੀ.ਡੀ.ਪੀ.ਓ ਰਈਆ, ਨੋਡਲ ਅਫਸਰ ਹਰਦੇਵ ਸਿੰਘ ਬਾਠ ਅਤੇ ਐਸ.ਐਚ.ਓ ਪੁਲੀਸ ਥਾਣਾ ਬਿਆਸ ਸਮੇਤ ਸਥਾਨਕ ਪੁਲੀਸ ਨੇ ਪਿੰਡ ਦਾ ਦੌਰਾ ਕੀਤਾ।ਪੀੜਤ ਸੁਰਿੰਦਰਪਾਲ ਕੌਰ ਵਲੋਂ ਪ੍ਰਭਾਵਿਤ ਜਗਾ੍ਹ ਤੋਂ ਥੌੜ੍ਹੀ ਦੂਰ ਹੀ ਪੰਡਾਲ ਲਗਾ ਕੇ ਕਮਿਸ਼ਨ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਸੀ ਜਿਥੇ ਬੈਠ ਕੇ ਕਮਿਸ਼ਨ ਦੇ ਮੈਂਬਰ ਤਰਸੇਮ ਸਿੰਘ ਸਿਆਲਕਾ ਅਤੇ ਦੀਪਕ ਕੁਮਾਰ ਵੇਰਕਾ ਨੇ ਸ਼ਿਕਾਇਤ ਕਰਤਾ ਨੂੰ ਜਨਤਕ ਤੌਰ ‘ਤੇ ਸੁਣਿਆ ਅਤੇ ਮੌਕੇ ‘ਤੇ ਪ੍ਰਸਾਸ਼ਨ ਦੀ ਮੌਜੂਦਗੀ ‘ਚ ਗ੍ਰਾਮ ਪੰਚਾਇਤ ਪਿੰਡ ਸੇਰੋਂ ਬਾਘਾ ਦੇ ਸਰਪੰਚ ਅਤੇ ਹੋਰਨਾ ਉਚ ਜਾਤੀ ਦੇ ਲੋਕਾਂ ਵਲੋਂ ਕੀਤੀ ਗਈ ਧੱਕੇਸ਼ਾਹੀ ਦੇ ਸਬੂਤ ਕਮਿਸ਼ਨ ਅੱਗੇ ਪੇਸ਼ ਕੀਤੇ।
ਦਲਿਤ ਪੀੜਤ ਧਿਰ ਦੇ ਹਮਾਇਤੀਆਂ ਦੇ ਬਿਆਨ ਕਲਮਬੰਦ ਕਰਨ ਤੋਂ ਬਾਅਦ ਕਮਿਸ਼ਨ ਨੇ ਵੱਖਰੇ ਤੌਰ ‘ਤੇ ਸਰਪੰਚ ਇੰਦਰਜੀਤ ਸਿੰਘ ਅਤੇ ਪਿੰਡ ਦੇ ਪਤਵੰਤਿਆਂ ਨੂੰ ਸੁਣਿਆ, ਸ਼ੁਰੂ ਹੋਏ ਰੇੜਕੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਕਮਿਸ਼ਨ ਨੇ ਇਸ ਸਾਰੇ ਮਾਮਲੇ ਦੀ ਜਾਂਣ ਬਰੀਕੀ ਦੇ ਨਾਲ ਕਰਨ ਲਈ ਐਸ.ਡੀ.ਐਮ ਬਾਬਾ ਬਕਾਲਾ ਸ਼੍ਰੀਮਤੀ ਸੁਮਿਤ ਮੁੱਦ, ਡੀ.ਐਸ.ਪੀ ਬਾਬਾ ਬਕਾਲਾ ਸੁਰਿੰਦਰ ਕੁਮਾਰ ਧੌਗੜੀ, ਬੀ.ਡੀ.ਪੀ.ਓ ਰਈਆ ਅਤੇ ਤਹਿਸੀਲ ਭਲਾਈ ਅਫਸਰ ਬਾਬਾ ਬਕਾਲਾ ਅਧਾਰਿਤ 4 ਮੈਂਬਰੀ ਐਸ.ਆਈ.ਟੀ ਦਾ ਗਠਤ ਕਰਕੇ ਸਾਰੇ ਮਾਮਲੇ ਦੀ ਜਾਂਚ ਹਰ ਪਹਿਲੂ ਤੋਂ ਕਰਕੇ 14 ਅਪ੍ਰੈਲ 2021 ਨੂੰ ਜਾਂਚ ਦੀ ਮੁਕੰਮਲ ਸਿੱਟਾ ਰਿਪੋਰਟ ਪੰਜਾਬ ਰਾਜ ਐਸ.ਸੀ ਕਮਿਸ਼ਨ ਦੇ ਪੰਜਾਬ ਸਿਵਲ ਸਕੱਤਰੇਤ, ਚੋਥੀ ਮੰਜਲ, ਕਮਰਾ ਨੰਬਰ 8 ਚੰਡੀਗੜ੍ਹ ਵਿਖੇ ਸਥਿਤ ਮੁੱਖ ਦਫਤਰ ‘ਚ ਸਵੇਰੇ 11 ਵਜੇ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ।
ਸਿਆਲਕਾ ਅਤੇ ਵੇਰਕਾ ਨੇ ਦੱਸਿਆ ਕਿ ਮਾਮਲਾ ਗੰਭੀਰ ਸੀ ਜਿਸ ਕਰਕੇ ਮੌਕੇ ਤੇ ਫੈਸਲਾ ਲੈਣਾ ਔਖਾ ਸੀ।ਸਾਰੇ ਤੱਥ ਖੰਘਾਲ੍ਹਣ ਲਈ ਅਤੇ ਬਿਨਾ ਪੱਖਪਾਤ ਸੱਚੀ ਰਿਪੋਰਟ ਤਿਆਰ ਕਰਨ ਲਈ ਐਸ.ਆਈ.ਟੀ ਦਾ ਗਠਨ ਕਰ ਦਿੱਤਾ ਹੈ।ਹੁਣ 14 ਅਪ੍ਰੈਲ 2021 ਤੋਂ ਬਾਅਦ ਮਿਲਣ ਵਾਲੀ ਸਿੱਟਾ ਰਿਪੋਰਟ ਪ੍ਰਾਪਤ ਹੋਣ ਤੋਂ ਬਾਅਦ ਹੀ ਕਮਿਸ਼ਨ ਕੋਈ ਫੈਸਲਾ ਲਵੇਗਾ।
ਇਸ ਮੌਕੇ ਸਮਾਜ ਸੈਵੀ ਭੁਪਿੰਦਰ ਸਿੰਘ ਸੋਨੂੰ, ਘੱਟਗਿਣਤੀਆਂ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ, ਆਈ.ਸੀ.ਪੀ ਪ੍ਰਧਾਨ ਲਖਵਿੰਦਰ ਸਿੰਘ ਅਟਾਰੀ, ਬਚਿੱਤਰ ਸਿੰਘ ਕੋਟਲੀ ਢੌਲ੍ਹੇ ਸ਼ਾਹ, ਪੀੜਤ ਸੁਰਿੰਦਰ ਕੌਰ ਪਤਨੀ ਸੁਖਚੈਨ ਸਿੰਘ, ਗੁਰਮੁੇਲ ਸਿੰਘ, ਗੁਰਪ੍ਰੀਤ ਸਿੰਘ ਕਸੇਲ ਆਦਿ ਹਾਜਰ ਸਨ।
Punjab Post Daily Online Newspaper & Print Media