ਅੰਮ੍ਰਿਤਸਰ, 3 ਅਪ੍ਰੈਲ (ਖੁਰਮਣੀਆਂ) – ਨਵ-ਵਿਆਹੀ ਜੋੜੀ ਵਿਚ ਸਾਹਿਤਕ ਰੁਚੀਆਂ ਪ੍ਰਫੁਲਿਤ ਕਰਨ ਲਈ ਕਹਾਣੀ ਮੰਚ ਅੰਮ੍ਰਿਤਸਰ ਦੇ ਕਨਵੀਨਰ ਮਨਮੋਹਨ
ਸਿੰਘ ਬਾਸਰਕੇ ਨੇ ਆਪਣੇ ਵਲੋਂ ਕਾਇਮ ਕੀਤੀ ਰਵਾਇਤ ਨੂੰ ਜਾਰੀ ਰਖਦਿਆਂ ਕਾਕਾ ਮਨਪ੍ਰੀਤ ਸਿੰਘ ਅਤੇ ਬੀਬਾ ਮਨੀਸ਼ਾ ਦੀ ਜੋੜੀ ਨੂੰ ਸ਼ਗਨ ਦੇ ਨਾਲ ਕਿਤਾਬਾਂ ਦਾ ਸੈਟ ਭੇਟ ਕਰਕੇ ਆਸ਼ੀਰਵਾਦ ਦਿੱਤਾ।ਅੰਮ੍ਰਿਤਸਰ ਵਾਸੀ ਰਵਿੰਦਰ ਸਿੰਘ ਅਤੇ ਰਣਜੀਤ ਕੌਰ ਦੇ ਪੁੱਤਰ ਮਨਪ੍ਰੀਤ ਸਿੰਘ ਅਤੇ ਰਾਜਪੁਰਾ ਵਾਸੀ ਬੀਬਾ ਮਨੀਸ਼ਾ ਨੂੰ ਮਨਮੋਹਨ ਸਿੰਘ ਬਾਸਰਕੇ ਅਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਸਰਬਜੀਤ ਕੌਰ ਨੇ ਨਵ ਪ੍ਰਕਾਸ਼ਿਤ ਪੁਸਤਕ “ਚੇਤਿਆਂ ਦੀ ਚੰਗੇਰ `ਚੋਂ “ਅਤੇ ਕਹਾਣੀ ਸੰਗ੍ਰਹਿ” ਮੁੱਠੀ ਚੋਂ ਕਿਰਦੀ ਰੇਤ” ਭੇਟ ਕੀਤੀਆਂ।
ਵਰਨਣਯੋਗ ਹੈ ਕਿ ਬਾਸਰਕੇ ਵਲੋਂ ਨਵ-ਵਿਆਹੀ ਜੋੜੀ ਨੂੰ ਮੁਬਾਰਕਬਾਦ ਦੇਣ ਦੇ ਨਾਲ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਰੁੱਖ ਲਗਾਓਣ ਦਾ ਸੰਦੇਸ਼ ਵੀ ਦਿੱਤਾ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media