ਅੰਮ੍ਰਿਤਸਰ, 5 ਅਪ੍ਰੈਲ (ਸੁਖਬੀਰ ਸਿੰਘ) – ਘੱਟਗਿਣਤੀ ਕਮਿਸ਼ਨ ਪੰਜਾਬ ਦੇ ਮੈਂਬਰ ਲਾਲ ਹੁਸੈਨ ਨੇ ਕਿਹਾ ਹੈ ਕਿ ਪੰਜਾਬ ਦੀਆਂ ਘੱਟਗਿਣਤੀਆਂ ਜਿਸ ਵਿੱਚ ਬੋਧੀ,
ਜੈਨੀ, ਮੁਸਲਿਮ, ਇਸਾਈ ਤੇ ਪਾਰਥੀ ਆਦਿ ਸ਼ਾਮਲ ਹਨ, ਨੂੰ ਆਪਣੇ ਹੱਕਾਂ ਬਾਰੇ ਬਹੁਤ ਘੱਟ ਪਤਾ ਹੈ।ਇਸ ਲਈ ਕੋਸ਼ਿਸ਼ ਹੈ ਕਿ ਉਨਾਂ ਨੂੰ ਕਮਿਸ਼ਨ ਦੇ ਕੰਮਾਂ ਬਾਰੇ ਜਾਣੂ ਕਰਵਾਈਏ, ਤਾਂ ਜੋ ਉਹ ਲੋੜ ਪੈਣ ‘ਤੇ ਕਮਿਸ਼ਨ ਤੱਕ ਪਹੁੰਚ ਕਰ ਸਕਣ।
ਲਾਲ ਹੁਸੈਨ ਨੇ ਕਿਹਾ ਕਿ ਅਕਸਰ ਉਨਾਂ ਨੂੰ ਘੱਟਗਿਣਤੀ ਨਾਲ ਕਿਸੇ ਹਿੰਸਕ ਵਾਰਦਾਤ ਜਾਂ ਵਧੀਕੀ ਦਾ ਪਤਾ ਮੀਡੀਆ ਰਾਹੀਂ ਲੱਗਦਾ ਹੈ।ਜਦਕਿ ਚਾਹੀਦਾ ਇਹ ਹੈ ਕਿ ਜਿਸ ਵੀ ਘੱਟਗਿਣਤੀ ਧਿਰ ਨੂੰ ਨਿਆਂ ਨਹੀਂ ਮਿਲਿਆ ਜਾਂ ਉਸ ਨਾਲ ਕੋਈ ਬੇਇਨਸਾਫੀ ਹੋਈ ਹੈ ਤਾਂ ਉਹ ਕਮਿਸ਼ਨ ਤੱਕ ਆਪਣੀ ਗੱਲ ਪਹੁੰਚਾਵੇ।
ਇਸ ਤੋਂ ਇਲਾਵਾ ਸਿੱਖਿਆ ਦਾ ਅਧਿਕਾਰ ਕਨੂੰਨ ਤਹਿਤ ਘੱਟਗਿਣਤੀਆਂ ਦੇ ਬੱਚਿਆਂ ਨੂੰ ਸਿੱਖਿਆ ਦਿਵਾਉਣ ਦੀ ਕੋਸ਼ਿਸ਼ ਲਈ ਕਮਿਸ਼ਨ ਕੰਮ ਕਰ ਰਿਹਾ ਹੈ।ਈਸਾਈ ਧਰਮ ਅਤੇ ਮੁਸਲਿਮ ਘੱਟਗਿਣਤੀ ਨੂੰ ਕਬਰਸਤਾਨ ਲਈ ਸਥਾਨ ਦੇਣ ਦੀਆਂ ਮੰਗਾਂ ਕਈ ਹਲਕਿਆਂ ਵਿੱਚੋਂ ਆ ਰਹੀਆਂ ਹਨ, ਜਿਸ ਬਾਬਤ ਜ਼ਿਲ੍ਹਾ ਪ੍ਰਸ਼ਾਸਨ ਕੋਲ ਮੁੱਦਾ ਉਠਾਇਆ ਗਿਆ ਹੈ।
ਇਸ ਮੌਕੇ ਵਿਰਸਾ ਸਿੰਘ ਹੰਸ, ਸਰਬਜੀਤ ਸਿੰਘ ਮੱਟੂ, ਲਖਬੀਰ ਸਿੰਘ ਘਰਿੰਡਾ ਅਤੇ ਹੋਰ ਹਾਜ਼ਰ ਸਨ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media