Thursday, March 26, 2026

45 ਸਾਲ ਤੋਂ ਉਪਰ ਦੇ ਸਾਰੇ ਵਿਅਕਤੀਆਂ ਨੂੰ ਕਰੋਨਾ ਕਰਵਾਉਣਾ ਚਾਹੀਦੈ ਟੀਕਾਕਰਨ – ਡਾ. ਅਮਰੀਕ ਸਿੰਘ

ਬਲਾਕ ਪਠਾਨਕੋਟ ‘ਚ ਸਾਉਣੀ ਮੁਹਿੰਮ ਤਹਿਤ ਪਿੰਡ ਚੱਕ ਨਰਾਇਣੀ ਵਿਖੇ ਜਾਗਰੁਕਤਾ ਕੈਂਪ

ਪਠਾਨਕੋਟ, 6 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਐਲਾਨੇ “ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ” ਪ੍ਰੋਗਰਾਮ ਦੀ ਕਾਮਯਾਬੀ ਲਈ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਸੁਖਦੇਵ ਸਿੰਘ ਸਿੱਧੂ ਵਲੋਂ ਜਾਰੀ ਹੁਕਮਾਂ, ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਸ਼ੁਰੂ ਕੀਤੀ ਸਾਉਣੀ ਮੁਹਿੰਮ ਤਹਿਤ ਪਿੰਡ ਚੱਕ ਨਾਰਾਇਣੀ ਵਿੱਚ ਕਿਸਾਨ ਜਾਗਰੁਕਤਾ ਕੈਂਪ ਲਗਾਇਆ ਗਿਆ।ਜਿਸ ਵਿੱਚ ਵੱਡੀ ਗਿਣਤੀ ‘ਚ ਕਿਸਾਨਾਂ ਅਤੇ ਕਿਸਾਨ ਮਹਿਲਾਵਾਂ ਸ਼ਾਮਿਲ ਹੋਈਆਂ।
                       ਇਸ ਮੁਹਿੰਮ ਤਹਿਤ ਹਰੇਕ 10 ਪਿੰਡਾਂ ਦੇ ਸਮੁਹ ਪਿੱਛੇ ਇੱਕ ਜਾਗਰੁਕਤਾ ਕੈਂਪ ਲਗਾਇਆ ਜਾ ਰਿਹਾ ਹੈ ਤਾਂ ਜੋ ਹਰੇਕ ਪਿੰਡ ਵਿੱਚ ਪਹੁੰਚ ਕਰਕੇ ਕਿਸਾਨਾਂ ਨੂੰ ਕਰੋਨਾ ਟੀਕਾਕਰਣ ਬਾਰੇ, ਝੋਨੇ ਦੀ ਸਿੱਧੀ ਬਿਜਾਈ, ਫਸਲਾਂ ਦੀ ਰਹਿੰਦ ਖੂੰਹਦ ਦੀ ਸਾਂਭ ਸੰਭਾਲ, ਮੱਕੀ ਅਤੇ ਗੰਨੇ ਦੀ ਕਾਸ਼ਤ ਦੀਆਂ ਨਵੀਨਤਮ ਤਕਨੀਕਾਂ, ਰੇਨ ਗੰਨ ਤਕਨਾਲੋਜੀ, ਸਮੂਹਾਂ ਵਿੱਚ ਸੰਗਠਿਤ ਹੋ ਕੇ ਖੇਤੀ ਕਰਨ, ਜੈਵਿਕ ਖੇਤੀ ਬਾਰੇ ਜਾਗਰੂਕ ਕੀਤਾ ਜਾ ਸਕੇ।ਸੁਦੇਸ਼ ਕੁਮਾਰ ਖੇਤੀ ਉਪ ਨਿਰੀਖਕ ਅਤੇ ਅਰਮਾਨ ਮਹਾਜਨ ਬੀਞ.ਟੀ.ਐਮ (ਆਤਮਾ) ਦੇ ਪ੍ਰਬੰਧਾਂ ਹੇਠ ਲਗਾਏ ਜਾਗਰੁਕਤਾ ਕੈਂਪ ਮੌਕੇ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ, ਡਾ. ਪੁਰਵਾ ਗ੍ਰਹਿ ਵਿਗਿਆਨ ਮਾਹਿਰ ਕ੍ਰਿਸ਼ੀ ਵਿਗਿਆਨ ਕੇਂਦਰ, ਸਰਪੰਚ ਮੋਹਨ ਲਾਲ, ਜੀਤ ਸਿੰਘ, ਸ਼ਿਵ ਦਾਸ, ਕੁਲਦੀਪ ਸਿੰਘ, ਰਾਜਕੁਮਾਰ, ਸੁਨੀਤਾ ਦੇਵੀ, ਵੰਦਨਾ ਸ਼ਰਮਾ, ਪ੍ਰਿਯੰਕਾ ਦੇਵੀ, ਸੁਰਜੀਤ ਕੌਰ ਕਰਤਾਰ ਸਿੰਘ ਚੱਕ ਮਨਹਾਸਾਂ ਸਮੇਤ ਵੱਡੀ ਗਿਣਤੀ ‘ਚ ਕਿਸਾਨ ਅਤੇ ਕਿਸਾਨ ਮਹਿਲਾਵਾਂ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …