Monday, October 5, 2026

ਵਿਗੜਦੇ ਵਾਤਾਵਰਨ ਲਈ ਹਰਿਆਲੀ ਬਹੁਤ ਜਰੂਰੀ – ਬਾਬਾ ਅਮਰੀਕ ਸਿੰਘ

ਅੰਮ੍ਰਿਤਸਰ, 7 ਅਪ੍ਰੈਲ (ਗੁਰਪ੍ਰੀਤ ਸਿੰਘ) – ਵਿਗੜਦੇ ਵਾਤਾਵਰਨ ਲਈ ਹਰਿਆਲੀ ਬਹੁਤ ਜਰੂਰੀ ਹੈ।ਇਸ ਲਈ ਸੰਗਤ ਨੂੰ ਵੀ ਆਪਣੇ ਆਸ-ਪਾਸ ਪੌਦੇ ਲਗਾ ਕੇ ਉਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਾਰ ਸੇਵਾ ਵਾਲੇ ਬਾਬਾ ਅਮਰੀਕ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਗੋਲਡਨ ਪਲਾਜ਼ਾ ਘੰਟਾ ਘਰ ਵਿਖੇ ਲਗਾਏ ਗਏ ਬੂਟਿਆਂ ਦੀ ਸੇਵਾ ਸੰਭਾਲ ਕਰਦਿਆਂ ਕੀਤਾ।ਉਨਾਂ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਬੂਟਿਆਂ ਦੀ ਗੋਡੀ ਕੀਤੀ ਗਈ ਅਤੇ ਰੋਜ਼ਾਨਾ ਦੀ ਤਰ੍ਹਾਂ ਪੌਦਿਆਂ ਨੂੰ ਪਾਣੀ ਵੀ ਦਿੱਤਾ ਗਿਆ।ਬਾਬਾ ਜੀ ਨੇ ਕਿਹਾ ਕਿ ਬੂਟਿਆਂ ਦੇ ਆਸ ਪਾਸ ਦੀ ਸਫਾਈ ਅਤੇ ਸੰਭਾਲ ਅਤਿ ਜ਼ਰੂਰੀ ਹੈ।ਬੂਟੇ ਲਗਾਉਣ ਤੋਂ ਜਿਆਦਾ ਉਨਾਂ ਦੀ ਸੰਭਾਲ ਕਰਨ ਨਾਲ ਹੀ ਉਹ ਵਧਦੇ ਫੁੱਲਦੇ ਹਨ।
               ਇਸ ਮੌਕੇ ਸੂਚਨਾ ਅਧਿਕਾਰੀ ਸਰਬਜੀਤ ਸਿੰਘ ਤੋਂ ਇਲਾਵਾ ਜਤਿੰਦਰ ਸਿੰਘ, ਗੁਰਵਿੰਦਰ ਸਿੰਘ, ਗੁਰਕੀਰਤ ਸਿੰਘ, ਅਮਨਦੀਪ ਸਿੰਘ, ਜਸਕਰਨ ਸਿੰਘ, ਜਸਪ੍ਰੀਤ ਸਿੰਘ, ਦਵਿੰਦਰ ਸਿਮਘ ਤੇ ਮਨਜਿੰਦਰ ਸਿੰਘ ਆਦਿ ਮੌਜ਼ੂਦ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …