Saturday, May 16, 2026

ਛੱਤੀਸਗੜ੍ਹ ਦੇ ਸ਼ਹੀਦ ਸੀ.ਆਰ.ਪੀ.ਐਫ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ

ਏ.ਬੀ.ਵੀ.ਪੀ ਨੇ ਨਕਸਲਵਾਦ ਦੇ ਖਿਲਾਫ ਕੀਤੀ ਨਾਅਰੇਬਾਜ਼ੀ

ਅੰਮ੍ਰਿਤਸਰ, 7 ਅਪ੍ਰੈਲ (ਸੰਧੂ) – ਛੱਤੀਸਗੜ੍ਹ ਰਾਜ ਵਿੱਖੇ ਨਕਲਸੀਆਂ ਦੇ ਹੱਥੋਂ ਸ਼ਹੀਦ ਹੋਏ ਸੀ.ਆਰ.ਪੀ.ਐਫ ਦੇ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ ਏ.ਬੀ.ਵੀ.ਪੀ ਦੀ ਸਥਾਨਕ ਇਕਾਈ ਦੇ ਵੱਲੋਂ ਇੱਕ ਸ਼ਰਧਾਂਜਲੀ ਸਮਾਰੋਹ ਤੇ ਮਾਰਚ ਦਾ ਆਯੋਜਨ ਕੀਤਾ ਗਿਆ।ਵਿਦਿਆਰਥੀ ਆਗੂ ਰਾਜ ਕਰਨ ਸਿੰਘ ਦੀ ਅਗਵਾਈ ‘ਚ ਆਯੋਜਿਤ ਇਸ ਸਮਾਰੋਹ ਵਿੱਚ ਦਰਜ਼ਨਾਂ ਅਹੁੱਦੇਦਾਰਾਂ ਤੇ ਮੈਂਬਰਾਂ ਨੇ ਸ਼ਿਰਕਤ ਕੀਤੀ ਤੇ ਭਾਰਤ ਮਾਤਾ ਕੀ ਜੈ ਦੇ ਆਕਾਸ਼ ਗੁੂੰਜ਼ਾਊ ਨਾਅਰੇ ਲਗਾ ਕੇ ਸ਼ਹੀਦਾਂ ਨੂੰ ਯਾਦ ਕੀਤਾ ਤੇ ਮੋਮਬਤੀਆਂ ਜਗਾ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ।ਜੀਐਨਡੀਯੂ ਦੇ ਮੁੱਖ ਗੇਟ ਤੱਕ ਇੱਕ ਮਾਰਚ ਦਾ ਆਯੋਜਨ ਵੀ ਕੀਤਾ ਗਿਆ।
                 ਨਕਲਸੀਆਂ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਕਰਨ ਸਿੰਘ ਨੇ ਕਿਹਾ ਕਿ ਦੇਸ਼ ਦੀ ਹਕੂਮਤ ਨੂੰ ਨਕਸਲਵਾਦ ਨੂੰ ਖਤਮ ਕਰਨ ਲਈ ਇੱਕ ਯੋਜਨਾਬੰਦ ਤਰੀਕੇ ਨਾਲ ਕਾਰਵਾਈ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਭਾਰਤ ਦੇ ਵਿੱਚ ਸਮੁੱਚੇ ਧਰਮਾਂ ਅਤੇ ਵਰਗਾਂ ਦਾ ਇੱਕ ਸਾਂਝਾ ਦੇਸ਼ ਹੈ। ਇਸ ਦੀ ਅਖੰਡਤਾ, ਏਕਤਾ, ਸਦਭਾਵਨਾ ਤੇ ਸ਼ਾਂਤੀ ਨੂੰ ਭੰਗ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸ਼ਿਆ ਜਾਣਾ ਚਾਹੀਦਾ।ਉਨ੍ਹਾਂ ਕਿਹਾ ਕਿ ਏ.ਬੀ.ਵੀ.ਪੀ ਦੇਸ਼ ਦੀ ਤਿੰਨੇ ਫੌਜ਼ਾਂ ਅਤੇ ਅਰਧ ਸੈਨਿਕ ਬਲਾਂ ਦੀ ਕਾਰਜਸ਼ੈਲੀ ਨੂੰ ਸਲਾਮ ਕਰਦੀ ਹੈ।
                       ਇਸ ਮੌਕੇ ਅਦਿਤਿਆ ਤਕਿਆਰ, ਸਿਧਾਂਤ ਸਪੋਰੀ, ਬਕੁਲ ਜੋਸ਼ੀ, ਅਨੀਕੇਤ, ਕਨਿਸ਼, ਅਦੀਤੀ ਤੇ ਰਿਸ਼ਿਕਾ ਆਦਿ ਹਾਜ਼ਰ ਸਨ।

Check Also

ਅਗਨੀਵੀਰ ਪ੍ਰੀਖਿਆ 1 ਜੂਨ ਤੋਂ, ਐਡਮਿਟ ਕਾਰਡ 15 ਮਈ ਤੋਂ ਉਪਲੱਬਧ

ਅੰਮ੍ਰਿਤਸਰ, 14 ਮਈ (ਸੁਖਬੀਰ ਸਿੰਘ) – ਭਾਰਤੀ ਸੇਨਾ ਵਿੱਚ ਭਰਤੀ ਹੋਣ ਦੇ ਚਾਹਵਾਨ ਲੜਕੇ ਅਤੇ …