Saturday, September 26, 2026

ਆਈ.ਟੀ.ਬੀ.ਪੀ ਐਸੋਸੀਏਸ਼ਨ ਦੀ ਤੀਜ਼ੀ ਵਰ੍ਹੇਗੰਢ ‘ਤੇ ਰੈਲੀ ਦਾ ਆਯੋਜਨ

ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ) – ਆਪਣੀ ਤੀਜ਼ੀ ਵਰ੍ਹੇਗੰਢ ਮੌਕੇ ਸਾਬਕਾ ਆਈ.ਟੀ.ਬੀ.ਪੀ ਅਧਿਕਾਰੀਆਂ ਦੀ ਆਲ ਇੰਡੀਆ ਐਕਸ-ਆਈ.ਟੀ.ਬੀ.ਪੀ ਪਰਸਨਲ ਵੈਲਫੇਅਰ ਐਸੋਸਿਏਸ਼ਨ (ਏ.ਆਈ.ਈ.ਪੀ.ਡਬਲਿਊ.ਏ) ਵਲੋਂ 50ਵੀਂ ਬਟਾਲੀਅਨ ਕੈਂਪਸ ਅੰਮ੍ਰਿਤਸਰ ਵਿਖੇ ਇੱਕ ਸੰਪਰਕ ਅਤੇ ਵਿਚਾਰ-ਵਿਨਿਯਮ ਰੈਲੀ ਦਾ ਆਯੋਜਨ ਕੀਤਾ ਗਿਆ।
                           ਐਕਸ-ਆਈ.ਟੀ.ਬੀ.ਪੀ ਕਮਾਂਡੈਂਟ ਤੇ ਏ.ਆਈ.ਈ.ਪੀ.ਡਬਲਿਊ.ਏ ਪੰਜਾਬ ਦੇ ਸਕੱਤਰ ਮੋਹਿੰਦਰ ਸਿੰਘ ਨੇ ਕਿਹਾ ਕਿ ਰੈਲੀ ਤੋਂ ਬਾਅਦ ਮੈਂਬਰਾਂ ਦੀ ਇੱਕ ਬੈਠਕ ਵੀ ਆਯੋਜਿਤ ਕੀਤੀ ਗਈ, ਜਿਥੇ ਉਨ੍ਹਾਂ ਨੂੰ ਸਰਕਾਰ ਦੀਆਂ ਭਲਾਈ ਯੋਜਨਾਵਾਂ ਅਤੇ ਐਸੋਸੀਏਸ਼ਨ ਦੀਆਂ ਉਪਲਬਧੀਆਂ ਤੋਂ ਜਾਣੂ ਕਰਵਾਇਆ ਗਿਆ।
ਉਨਾਂ ਕਿਹਾ ਕਿ 25 ਅਪ੍ਰੈਲ 2018 ਨੂੰ ਗਠਿਤ, ਏ.ਆਈ.ਈ.ਪੀ.ਡਬਲਿਊ.ਏ ਰਿਟਾਇਰਡ ਆਈ.ਟੀ.ਬੀ.ਪੀ ਕਰਮਚਾਰੀਆਂ ਦੀ ਇੱਕ ਪਹਿਲੀ ਸੰਸਥਾ ਹੈ, ਜਿਸ ਦਾ                             ਮਕਸਦ ਸਾਬਕਾ ਆਈ.ਟੀ.ਬੀ.ਪੀ.ਐਫ ਹਿਮਵੀਰਾਂ ਨੂੰ ਉਨ੍ਹਾਂ ਦੇ ਭਰਾਵਾਂ, ਵਿਧਵਾਵਾਂ ਅਤੇ ਆਸ਼ਰਿਤਾਂ ਦੀ ਭਲਾਈ ‘ਚ ਰਚਨਾਤਮਕ ਰੂਪ ਨਾਲ ਕੰਮ ਕਰਨ ਲਈ ਇਕੱਠੇ ਕਰਨਾ ਹੈ। ਉਨਾਂ ਦੱਸਿਆ ਕਿ ਐਸੋਸੀਏਸ਼ਨ ਸਾਬਕਾ ਆਈ.ਟੀ.ਬੀ.ਪੀ.ਐਫ ਅਧਿਕਾਰੀਆਂ ਦਾ ਇਕੱਲਾ ਰਾਸ਼ਟਰੀ ਪੱਧਰ ਦਾ ਸੰਗਠਨ ਹੈ, ਜਿਸ ਵਿਚ ਪੂਰੇ ਭਾਰਤ ਤੋਂ ਸਾਰੇ ਰੈਂਕਾਂ ਦੇ ਸਾਬਕਾ ਅਧਿਕਾਰੀ ਸ਼ਾਮਲ ਹਨ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …