ਸੰਗਰੂਰ, 9 ਅਪ੍ਰੈਲ (ਜਗਸੀਰ ਲੌਂਗੋਵਾਲ) – ਸੀਟੂ ਦੇ ਸੂਬਾਈ ਸਕੱਤਰ ਕਾਮਰੇਡ ਦਲਜੀਤ ਕੁਮਾਰ ਗੋਰਾ ਨੇ ਕਿਹਾ ਕਿਹਾ ਹੈ ਕਿ ਕੰਮ ਨੂੰ ਬੁਨਿਆਦੀ ਸੰਵਿਧਾਨਕ
ਅਧਿਕਾਰ ਬਣਾਇਆ ਜਾਵੇ।ਸੂਬਾਈ ਅਤੇ ਕੇਂਦਰੀ ਸਰਕਾਰੀ ਅਦਾਰਿਆਂ ਵਿਚ ਖਾਲੀ ਪਈਆਂ 30ਲੱਖ ਨੌਕਰੀਆਂ ਲਈ ਭਰਤੀ ਕੀਤੀ ਜਾਵੇ, ਤਾਲਾਬੰਦੀਆ ਅਤੇ ਮਿੱਲਬੰਦੀਆ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣ, ਕੰਮ ਦਾ ਹਫਤਾ 5 ਦਿਨਾਂ ਦਾ ਅਤੇ ਹਫਤੇ ਵਿਚ 35 ਘੰਟੇ ਕੰਮ ਦੀ ਹੱਦ ਤੈਅ ਕਰਨ ਅਤੇ 6 ਘੰਟੇ ਦੀਆਂ ਸ਼ਿਫਟਾਂ ਨਿਸ਼ਚਿਤ ਕੀਤੀਆਂ ਜਾਣ।ਖੇਤੀ ਅਧਾਰਿਤ ਸਨਅਤਾਂ ਨੂੰ ਉਤਸ਼ਾਹਿਤ ਕਰਨ, ਮਨਰੇਗਾ ਨੂੰ ਸ਼ਹਿਰਾਂ ਵਿੱਚ ਵੀ ਲਾਗੂ ਕਰਨ, ਦਿਹਾੜੀ 700 ਰੁਪਏ ਅਤੇ ਸਾਲ ਦੌਰਾਨ 200 ਦਿਨ ਕੰਮ ਦੀ ਗਰੰਟੀ ਕਰਨ ਦੀ ਮੰਗ ਕੀਤੀ ਗਈ।ਕਾਮਰੇਡ ਗੋਰਾ ਨੇ ਕਿਹਾ ਕਿ ਬਾਲ ਮਜ਼ਦੂਰੀ ਖਤਮ ਕਰਕੇ ਸਾਰੇ ਬੱਚਿਆਂ ਨੂੰ ਸਕੂਲਾਂ ਵਿੱਚ ਦਾਖਲ ਕੀਤਾ ਜਾਵੇ ਅਤੇ ਹਰ ਤਰਾਂ ਦੀ ਤਕਨੀਕੀ ਪੜ੍ਹਾਈ, ਤਕਨੀਕੀ ਵਿਕਾਸ ਅਤੇ ਹੁਨਰ ਵਿਕਾਸ ਦੇ ਕੰਮ ਦੀ ਜਿੰਮੇਵਾਰੀ ਸਰਕਾਰ ਨੂੰ ਅਪਣੇ ਸਿਰ ਲੈਣੀ ਚਾਹੀਦੀ ਹੈ।
Check Also
ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ
ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …
Punjab Post Daily Online Newspaper & Print Media