Wednesday, April 29, 2026

ਸਵ. ਨਿਰਮਲਜੀਤ ਸਿੰਘ ਨਮਿਤ ਅਰਦਾਸ ਸਮਾਗਮ ਹੋਇਆ

ਸ਼੍ਰੋਮਣੀ ਕਮੇਟੀ ਸਵ. ਨਿਰਮਲਜੀਤ ਸਿੰਘ ਦੀ ਪਤਨੀ ਨੂੰ ਨੌਕਰੀ ਤੇ ਬੇਟੀ ਦੀ ਪੜ੍ਹਾਈ ਦਾ ਖਰਚ ਦੇਵੇਗੀ- ਜਥੇ. ਅਵਤਾਰ ਸਿੰਘ

PPN01111418

ਅੰਮ੍ਰਿਤਸਰ, 1 ਨਵੰਬਰ – (ਗੁਰਪ੍ਰੀਤ ਸਿੰਘ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਡਰਾਈਵਰ ਸਵ. ਨਿਰਮਲਜੀਤ ਸਿੰਘ ਦੇ ਨਮਿਤ ਗ੍ਰਹਿ ਪਿੰਡ ਝਾਮਕਾ ਵਿਖੇ ਅਰਦਾਸ ਸਮਾਗਮ ਹੋਇਆ।ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਭਾਈ ਸ਼ੋਕੀਨ ਸਿੰਘ ਦੇ ਜਥੇ ਵੱਲੋਂ ਇਲਾਹੀ ਬਾਣੀ ਦਾ ਵੈਰਾਗ ਮਈ ਕੀਰਤਨ ਕੀਤਾ ਗਿਆ ਅਰਦਾਸ ਭਾਈ ਰਾਜਦੀਪ ਸਿੰਘ ਅਰਦਾਸੀਏ ਨੇ ਕੀਤੀ ਉਪਰੰਤ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਨੇ ਲਿਆ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਪੁੱਜਾ ਸ਼ੋਕ ਸੰਦੇਸ਼ ਸ. ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਪੜ੍ਹਿਆ ਜਿਸ ਵਿਚ ਉਨ੍ਹਾਂ ਸਵ. ਨਿਰਮਲਜੀਤ ਸਿੰਘ ਦੇ ਪਿਤਾ ਸ. ਮੁਖਤਾਰ ਸਿੰਘ ਝਾਮਕਾ ਨੂੰ ਸੰਬੋਧਨ ਹੁੰਦਿਆ ਕਿਹਾ ਕਿ ਨਿਰਮਲਜੀਤ ਸਿੰਘ ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਧੀਆ ਤੇ ਹੋਣਹਾਰ ਡਰਾਇਵਰ ਸੀ ਉਥੇ ਹੀ ਮੇਰੇ ਪੁਤਰਾਂ ਵਾਂਗ ਸੀ।ਇਸ ਨੇ ਲੰਬਾ ਸਮਾਂ ਮੇਰੇ ਨਾਲ ਬਿਤਾਇਆ ਤੇ ਹਮੇਸ਼ਾ ਪੁਰੀ ਤਨ ਦੇਹੀ ਨਾਲ ਡਿਊਟੀ ਕੀਤੀ।ਮੈਂ ਖੁਦ ਨਿਰਮਲਜੀਤ ਸਿੰਘ ਦੇ ਨਮਿਤ ਅਰਦਾਸ ਸਮਾਗਮ ਵਿਚ ਪਹੁੰਚਣਾ ਸੀ ਪ੍ਰੰਤੂ ਜਰੂਰੀ ਪੰਥਕ ਰੁਝੇਵੇ ਹੋਣ ਕਾਰਣ ਵਿਦੇਸ਼ ਜਾਣਾ ਪਿਆ।ਉਨ੍ਹਾਂ ਕਿਹਾ ਕਿ ਬੇਸ਼ਕ ਨਿਰਮਲਜੀਤਸਿੰਘ ਦੀ ਘਾਟ ਨੂੰ ਪੂਰਾ ਨਹੀ ਕੀਤਾ ਜਾ ਸਕਦਾ ਪ੍ਰੰਤੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਰੀਵਾਰ ਦੇ ਦੁੱਖ ਨੂੰ ਮਹਿਸੂਸ ਕਰਦੇ ਹੋਏ ਉਸ ਦੀ ਧਰਮ ਸੁਪਤਨੀ ਬੀਬੀ ਮਨਦੀਪ ਕੌਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਸਰਵਿਸ ਦੇਵੇਗੀ ਤੇ ਉਸ ਦੀ ਬੇਟੀ ਸਿਮਰਪ੍ਰੀਤ ਕੌਰ ਦੀ ਪੜ੍ਹਾਈ ਦਾ ਸਾਰਾ ਖਰਚ ਦੇਵੇਗੀ।ਆਖੀਰ ਵਿਚ ਉਨ੍ਹਾ ਕਿਹਾ ਕਿ ਅਕਾਲ ਪੁਰਖ ਦਾ ਭਾਣਾ ਅਟੱਲ ਹੈ ਅਰਦਾਸ ਹੈ ਸਤਿਗੁਰ ਜੀ ਨਿਰਮਲਜੀਤ ਸਿੰਘ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ਣ ਪਿਛੇ ਪਰੀਵਾਰ ਤੇ ਸਨੇਹੀਆਂ ਨੂੰ ਭਾਣਾ ਮੰਨਣ ਬਲ ਪ੍ਰਦਾਨ ਕਰਨ।
ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਗੁਰਿੰਦਰਪਾਲ ਸਿੰਘ ਕਾਦੀਆਂ, ਸ. ਦਲਮੇਘ ਸਿੰਘ ਸਕੱਤਰ,ਸ. ਬਿਕਰਮ ਸਿੰਘ ਮਜੀਠੀਆ ਵੱਲੋਂ ਉਨ੍ਹਾਂ ਦੇ ਸਿਆਸੀ ਸਕੱਤਰ ਸ. ਤਲਬੀਰ ਸਿੰਘ ਗਿੱਲ ਨੇ ਸਵ ਨਿਰਮਲਜੀਤ ਸਿੰਘ ਨੂੰ ਭਾਵਪੂਰਤ ਸ਼ਬਦਾ ਰਾਹੀਂ ਸ਼ਰਧਾਂਜਲੀ ਭੇਟ ਕੀਤੀ।ਮੰਚ ਦੀ ਸੇਵਾ ਸ. ਸੁਖਦੇਵ ਸਿੰਘ ਭੂਰਾ ਕੋਹਨਾ ਮੀਤ ਸੱਕਤਰ ਸ਼੍ਰੋਮਣੀ ਕਮੇਟੀ ਨੇ ਨਿਭਾਈ।
ਸਵ. ਨਿਰਮਲਜੀਤ ਸਿੰਘ ਦੇ ਪਿਤਾ ਸ. ਮੁਖਤਾਰ ਸਿੰਘ, ਮਾਤਾ ਕੁਲਵੰਤ ਕੌਰ, ਧਰਮ ਪਤਨੀ ਬੀਬੀ ਮਨਦੀਪ ਕੌਰ ਤੇ ਬੇਟੀ ਸਿਮਰਪ੍ਰੀਤ ਕੌਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਸਿਰੋਪਾਓ ਦੀ ਬਖ਼ਸ਼ਿਸ਼ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਸ. ਦਲਮੇਘ ਸਿੰਘ, ਸ. ਰੂਪ ਸਿੰਘ, ਸ. ਸਤਬੀਰ ਸਿੰਘ, ਸ. ਮਨਜੀਤ ਸਿੰਘ ਤੇ ਸ. ਅਵਤਾਰ ਸਿੰਘ ਸਕੱਤਰ ਅਤੇ  ਸ. ਪ੍ਰਤਾਪ ਸਿੰਘ ਮੈਨੇਜਰ ਨੇ ਕੀਤੀ।ਇਸ ਮੌਕੇ ਮੁਲਾਜਮ ਭਲਾਈ ਸਕੀਮ ਤਹਿਤ ਸ. ਮਨਜੀਤ ਸਿੰਘ ਸਕੱਤਰ ਅਤੇ ਸ. ਨਿਰਮਲ ਸਿੰਘ ਇੰਚਾਰਜ ਗੱਡੀਆਂ ਨੇ ਪਰੀਵਾਰ ਨੂੰ 21 ਹਜ਼ਾਰ ਰੁਪਏ ਦਿਤੇ।
ਇਸ ਮੌਕੇ ਸ. ਹਰਭਜਨ ਸਿੰਘ ਮਨਾਵਾ ਤੇ ਸ. ਮਹਿੰਦਰ ਸਿੰਘ ਆਹਲੀ ਵਧੀਕ ਸਕੱਤਰ, ਸ. ਸਤਿੰਦਰ ਸਿੰਘ ਨਿਜੀ ਸਹਾਇਕ, ਸ. ਸਕੱਤਰ ਸਿੰਘ ਤੇ ਸ. ਹਰਮਿੰਦਰ ਸਿੰਘ ਮੂਧਲ ਮੀਤ ਸਕੱਤਰ, ਸ. ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ. ਸਤਨਾਮ ਸਿੰਘ ਸੁਪ੍ਰਿੰਟੈਂਡੈਂਟ,ਵੱਖ-ਵੱਖ ਗੁਰਦੁਆਰਾ ਸਾਹਿਬਾਨ ਤੋਂ ਸ. ਸੁਲੱਖਣ ਸਿੰਘ ,ਸ. ਮੁਖਤਾਰ ਸਿੰਘ, ਸ. ਗੁਰਪ੍ਰੀਤ ਸਿੰਘ, ਸ. ਅਮਰਜੀਤ ਸਿੰਘ, ਸ. ਗੁਰਤਿੰਦਰ ਸਿੰਘ ਮੈਨੇਜਰ ਵੱਡੀ ਗਿਣਤੀ ਵਿਚ ਸੰਗਤਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸਟਾਫ ਹਾਜ਼ਰ ਸੀ।
ਕੈਪਸ਼ਨ- ਸਵ.ਨਿਰਮਲਜੀਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਗੁਰਿੰਦਰਪਾਲ ਸਿੰਘ ਕਾਦੀਆਂ, ਸ. ਦਲਮੇਘ ਸਿੰਘ ਸਕੱਤਰ,ਸ. ਤਲਬੀਰ ਸਿੰਘ ਗਿੱਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਪੁੱਜਾ ਸ਼ੋਕ ਸੰਦੇਸ਼ ਸ. ਰੂਪ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਪੜ੍ਹਦੇ ਹੋਏ।
ਕੈਪਸ਼ਨ- ਸਵ. ਨਿਰਮਲਜੀਤ ਸਿੰਘ ਦੇ ਨਮਿਤ ਅਰਦਾਸ ਕਰਦੇ ਹੋਏ ਭਾਈ ਰਾਜਦੀਪ ਸਿੰਘ ਦੇ ਅਰਦਾਸ ਵਿੱਚ ਸ਼ਾਮਲ ਸੰਗਤਾਂ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply