ਮਮਦੋਟ, 16 ਅਪ੍ਰੈਲ (ਸੰਜੀਵ ਮਦਾਨ) – ਵਿਧਾਨ ਸਭਾ ਚੋਣਾਂ ਲਈ ਟਿਕਟ ਦਾਅਵੇਦਾਰ ਫਿਰੋਜ਼ਪੁਰ ਦਿਹਾਤੀ ਤੋਂ ਆਪ ਦੇ ਨੌਜਵਾਨ ਆਗੂ ਆਸ਼ੂ ਬਾਂਗੜ ਨੇ
ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।ਉਹ ਪਿੰਡ ਪਿੰਡ ਜਾ ਕੇ ਹਰ ਵਰਗ ਦੇ ਲੋਕਾਂ ਨੂੰ ਮਿਲਣ ਅਤੇ ਪਾਰਟੀ ਦੇ ਸੀਨੀਅਰ ਲੀਡਰਾਂ ਨਾਲ ਰਾਬਤਾ ਕਾਇਮ ਕਰਨ ਨੂੰ ਪਹਿਲ ਦੇ ਰਹੇ ਹਨ।ਉਨ੍ਹਾਂ ਨੇ ਦਾਅਵਾ ਕੀਤਾ ਕਿ 2022 ‘ਚ ਆਮ ਆਦਮੀ ਦੀ ਸਰਕਾਰ ਆਉਣ ‘ਤੇ ਪੰਜਾਬ ਵਿੱਚ ਅਰਾਜਕਤਾ ਅਤੇ ਭ੍ਰਿਸ਼ਟਾਚਾਰ ਵਾਲਾ ਬੋਲਬਾਲਾ ਖਤਮ ਕਰ ਕੇ ਦਿੱਲੀ ਵਾਂਗ ਸੁਚੱਜੀ ਨਿਆਂਪ੍ਰਣਾਲੀ ਲਾਗੂ ਕੀਤੀ ਜਾਵੇਗੀ।
ਇਸ ਮੌਕੇ ਬਗੀਚਾ ਸਿੰਘ, ਜਗੀਰ ਸਿੰਘ, ਗੁਰਨਾਮ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਭੁੱਲਰ, ਕ੍ਰਿਸ਼ਨ ਸਿੰਘ, ਸੂਬੇਦਾਰ ਸੁਬੇਗ ਸਿੰਘ, ਗੁਰਨੇਕ ਸਿੰਘ ਕੁਲਗਡ੍ਹੀ, ਸੁਖਜਿੰਦਰ ਸਿੰਘ, ਜਸਬੀਰ ਸਿੰਘ, ਗੁਰਮੀਤ ਸਿੰਘ, ਜਤਿੰਦਰ ਸਿੰਘ, ਪਰਮਜੀਤ ਸਿੰਘ ਜੰਮੂ, ਅਮਰੀਕ ਸਿੰਘ ਅਨਾਰਕਲੀ, ਕੈਪਟਨ ਸਿੰਘ ਬਿੱਟੂ ਕਦੀਮ, ਗੁਰਜੀਤ ਸਿੰਘ ਸ਼ੇਰਖਾਂ`, ਸੁਖਪ੍ਰੀਤ ਬਰਾੜ ਮੁੱਦਕੀ, ਵਰਿੰਦਰ ਸ਼ਰਮਾ ਮੁੱਦਕੀ, ਹਰਭਜਨ ਸਿੰਘ ਕੋਟਲਾ, ਗੁਰਪ੍ਰੀਤ ਬਰਾੜ ਮੁੱਦਕੀ, ਫੌਜੀ ਬੁੱਕਣ ਖਾਂ ਵਾਲਾ, ਕੁਲਦੀਪ ਖੋਸਾ ਮੁੱਦਕੀ ਆਦਿ ਹਾਜ਼ਰ ਸਨ।
Check Also
ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ ਗੁਰਮਤਿ ਸਮਾਗਮਾਂ ਸਬੰਧੀ ਸ਼੍ਰੋਮਣੀ ਕਮੇਟੀ (ਸਬ ਕਮੇਟੀ) ਦੀ ਇਕੱਤਰਤਾ
ਅੰਮ੍ਰਿਤਸਰ, 11 ਨਵੰਬਰ (ਜਗਦੀਪ ਸਿੰਘ) – ਭਗਤ ਰਵਿਦਾਸ ਜੀ ਦੇ 650 ਸਾਲਾ ਜਨਮ ਦਿਹਾੜੇ ਦੀ …
Punjab Post Daily Online Newspaper & Print Media