ਮਮਦੋਟ, 16 ਅਪ੍ਰੈਲ (ਸੰਜੀਵ ਮਦਾਨ) – ਮਮਦੋਟ ਦੇ ਪਿੰਡ ਸਾਹਨਕੇ ਦੇ ਬਾਹਰਵਾਰ ਸਥਿਤ ਢਾਣੀ ਭਲੇਰੀਆ ਵਾਲੀ ਵਿਖੇ ਖੇਤਾਂ `ਚ ਖੜ੍ਹੀ ਕਣਕ ਨੂੰ ਅੱਜ ਸਵੇਰੇ ਕਰੀਬ 7.00 ਵਜੇ ਅੱਗ ਲੱਗ ਗਈ, ਜੋ ਲੋਕਾਂ ਦੀ ਮਦਦ ਨਾਲ ਤੁਰੰਤ ਬੁਝਾ ਲਈ ਗਈ।ਜਿਸ ਨਾਲ ਕਿਸੇ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ।
ਕਿਸਾਨ ਗੁਰਜੀਤ ਸਿੰਘ ਅਤੇ ਬੱਗੂ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰੇ ਖੇਤਾਂ ਦੇ ਵਿੱਚ ਲੱੱੱਗੇ ਜ਼ੀਰੋ ਸਵਿੱਚ ਟਰਾਂਸਫਾਰਮਰ ਤੋਂ ਅਚਾਨਕ ਅੱਗ ਦੀ ਚੰਗਿਆੜੀ ਡਿੱਗੀ ਜਿਸ ਨਾਲ ਖੇਤ ਵਿੱਚ ਇਕਦਮ ਅੱਗ ਲੱਗ ਗਈ।ਲਪਟਾਂ ਵੇਖ ਕੇ ਲੋਕਾਂ ਵਲੋਂ ਤੁਰੰਤ ਨਾਲ ਦੇ ਪਿੰਡਾਂ ਦੇ ਗੁਰਦੁਆਰਿਆਂ ਵਿਚ ਅਨਾਊਂਸਮੈਂਟ ਕਰਨ ਨਾਲ ਵੱਡੀ ਗਿਣਤੀ ‘ਚ ਲੋਕ ਟਰੈਕਟਰ, ਬਾਲਟੀਆਂ ਤੇ ਛਾਪਿਆਂ ਸਮੇਤ ਮੌਕੇ `ਤੇ ਪਹੁੰਚ ਗਏ।ਇਸ ਤਰਾਂ ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਹੀ ਅੱਗ ‘ਤੇ ਕਾਬੂ ਪਾ ਲਿਆ ਗਿਆ।ਪਰ ਫਿਰ ਵੀ ਇੱਕ ਏਕੜ ਦੇ ਕਰੀਬ ਕਣਕ ਦੀ ਫਸਲ ਸੜ ਗਈ।ਪੀੜਤ ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਤੋਂ ਮਾਲੀ ਮਦਦ ਦੀ ਗੁਹਾਰ ਲਾਈ ਹੈ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …