ਅੰਮ੍ਰਿਤਸਰ, 16 ਅਪ੍ਰੈਲ (ਖੁਰਮਣੀਆਂ) – ਪਿਛਲੇ ਕੁੱਝ ਦਿਨਾਂ ਤੋਂ ਢਿੱਲੇ ਮੱਠੇ ਚਲ ਰਹੇ ਪੰਜਾਬੀ ਸਾਹਿਤ ਸਭਾ ਤਰਸਿੱਕਾ ਦੇ ਕਰਤਾ ਧਰਤਾ, ਲੇਖਕ ਤੇ ਪੱਤਰਕਾਰ
ਅਤਰ ਸਿੰਘ ਤਰਸਿੱਕਾ ਦਾ ਪਤਾ ਲੈਣ ਲਈ ਮਨਮੋਹਨ ਸਿੰਘ ਬਾਸਰਕੇ ਤਰਸਿੱਕਾ ਪਹੁੰਚੇੇ।ਉਨਾਂ ਨੇ ਅਤਰ ਤਰਸਿੱਕਾ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।
ਮਨਮੋਹਨ ਸਿੰਘ ਬਾਸਰਕੇ ਨੇ ਇਸ ਸਮੇਂ ਪਲਵਿੰਦਰ ਸਿੰਘ ਲੁੱਧੜ ਸੁਪਰਡੈਂਟ ਨੂੰ ਬਲਾਕ ਦਫ਼ਤਰ ਦੀ ਲਾਇਬ੍ਰੇਰੀ ਲਈ ਆਪਣੀ ਨਵ ਪ੍ਰਕਾਸ਼ਿਤ ਪੁਸਤਕ “ਚੇਤਿਆਂ ਦੀ ਚੰਗੇਰ` ਚੋਂ` ਭੇਟ ਕੀਤੀ।ਇਸ ਮੋਕੇ ਜਗੀਰ ਸਿੰਘ ਜੱਬੋਵਾਲ, ਰਜਵੰਤ ਕੌਰ, ਨਿਰਮਲਜੀਤ ਕੌਰ ਅਤੇ ਬਲਜੀਤ ਕੌਰ ਵੀ ਹਾਜ਼ਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media