ਸੰਗਰੂਰ, 19 ਅਪੈਲ (ਜਗਸੀਰ ਲੌਂਗੋਵਾਲ) – ਸਥਾਨਕ ਜੈਨ ਮੰਦਰ ਚੌਕ ਨੇੜੇ ਵੱਡੇ ਵਿਹੜੇ ਵਿੱਚ ਇੰਟਰਲਾਕਿੰਗ ਟਾਈਲਾਂ ਦਾ ਫਰਸ਼ ਲਗਾਉਣ ਦਾ ਕੰਮ ਵਾਰਡ
ਨੰਬਰ 1 ਤੋਂ ਨਵੇੰ ਕੌਂਸਲਰ ਬਲਜਿੰਦਰ ਕੌਰ ਅਤੇ ਉਨ੍ਹਾਂ ਦੇ ਪਤੀ ਕਾਂਗਰਸੀ ਆਗੂ ਡਾ. ਬਲਵੰਤ ਸਿੰਘ ਗੁੰਮਟੀ ਨੇ ਸ਼ੁਰੂ ਕਰਵਾਇਆ।
ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਵੱਡੇ ਵਿਹੜੇ ਵਿੱਚ ਮੇਨ ਰੋਡ ‘ਤੇ ਇੱਕ ਪਾਸੇ ਇੰਟਰਲਾਕਿੰਗ ਹੁਣੇ ਜਦਕਿ ਦੂਜੇ ਪਾਸੇ ਬਾਅਦ ‘ਚ ਲਗਾਈਆਂ ਜਾਣਗੀਆਂ।ਇਸ ਤੋਂ ਇਲਾਵਾ ਹੋਰ ਅਧੂਰੇ ਕੰਮ ਹਨ ਪਹਿਲ ਦੇ ਆਧਾਰ ‘ਤੇ ਪੂਰੇ ਕੀਤੇ ਜਾਣਗੇ।
ਇਸ ਮੌਕੇ ਸੁਖਮਨਜੋਤ ਸਿੰਘ, ਬੂਟਾ ਸਿੰਘ, ਜਸਵਿੰਦਰ ਸਿੰਘ ਪੱਪੂ, ਅਤੇ ਨਗਰ ਕੌਂਸਲ ਵਲੋਂ ਮੇਜਰ ਸਿੰਘ ਆਦਿ ਹਾਜ਼ਰ ਸਨ ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media