ਸਮਰਾਲਾ, 22 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਮੀਟਿੰਗ ਲੁਧਿਆਣਾ ਜ਼ਿਲ੍ਹਾ ਦੇ ਸੀਨੀਅਰ ਆਗੂ ਹਰਦੀਪ ਸਿੰਘ
ਗਿਆਸਪੁਰਾ ਅਤੇ ਮਾਛੀਵਾੜਾ ਦੇ ਬਲਾਕ ਪ੍ਰਧਾਨ ਜਗਦੀਪ ਸਿੰਘ ਭਰਥਲਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਸਬੰਧੀ ਵਿਚਾਰ ਚਰਚਾ ਹੋਈ ਅਤੇ ਵੱਖ ਵੱਖ ਅਹੁਦੇਦਾਰਾਂ ਦੀਆਂ ਪਿੰਡਾਂ ਵਿੱਚ ਜਾ ਕੇ ਦਿੱਲੀ ਜਾਣ ਲਈ ਲਾਮਬੰਦ ਕਰਨ ਸਬੰਧੀ ਵੀ ਡਿਊਟੀਆਂ ਲਾਉਣ ਸਬੰਧੀ ਵੀ ਵਟਾਂਦਰਾ ਹੋਇਆ।ਇਸ ਕੰਮ ਲਈ ਬਲਾਕ ਪ੍ਰਧਾਨਾਂ ਦੀ ਨਿਯੁੱਕਤੀ ਕਰਨ ਸਬੰਧੀ ਵੀ ਡਿਊਟੀਆਂ ਲਗਾਈਆਂ ਗਈਆਂ। ਮੀਟਿੰਗ ਵਿੱਚ ਇਮਾਨਦਾਰ, ਜੁਝਾਰੂ ਅਤੇ ਮਿਹਨਤੀ ਕਿਸਾਨ ਆਗੂ ਮੋਹਣ ਸਿੰਘ ਬਾਲਿਓਂ ਨੂੰ ਬਲਾਕ ਸ੍ਰੀ ਮਾਛੀਵਾੜਾ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।ਮੋਹਣ ਸਿੰਘ ਬਲਿਓਂ ਨੇ ਯੂਨੀਅਨ ਆਗੂਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੋ ਜਿੰਮੇਵਾਰੀ ਮੇਰੇ ਸਿਰ ਸੌਂਪੀ ਗਈ ਹੈ, ਉਸ ਨੂੰ ਉਹ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਬਲਾਕ ਮਾਛੀਵਾੜਾ ਦੇ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਪਾਲ ਸਿੰਘ ਪੂੰਨੀਆਂ ਬਲਾਕ ਪ੍ਰਧਾਨ ਸਮਰਾਲਾ, ਕੁਲਦੀਪ ਸਿੰਘ ਮੀਤ ਪ੍ਰਧਾਨ, ਬਲਜਿੰਦਰ ਸਿੰਘ ਹਰਿਓਂ ਸਕੱਤਰ, ਬਹਾਦਰ ਸਿੰਘ ਰੋਹਲੇ ਮੀਤ ਪ੍ਰਧਾਨ, ਮਨਪ੍ਰੀਤ ਸਿੰਘ ਘੁਲਾਲ, ਸੁਖਚੈਨ ਸਿੰਘ ਬਾਲਿਓਂ, ਬਿੱਲਾ ਬਾਲਿਓਂ, ਲਵਪ੍ਰੀਤ ਸਿੰਘ ਬਾਲਿਓਂ, ਹਰਪ੍ਰੀਤ ਸਿੰਘ ਗੜ੍ਹੀ ਤਰਖਾਣਾ, ਰਾਜਿੰਦਰ ਸਿੰਘ ਕਕਰਾਲਾ ਸਕੱਤਰ, ਹਰਪ੍ਰੀਤ ਸਿੰਘ ਘੁਲਾਲ ਜਨਰਲ ਸਕੱਤਰ ਆਦਿ ਤੋਂ ਇਲਾਵਾ ਹੋਰ ਵੀ ਮੈਂਬਰ ਹਾਜ਼ਰ ਸਨ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media