ਨਵਾਂਸ਼ਹਿਰ, 23 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਅਨੁਸੂਚਿਤ ਜਾਤੀਆਂ ਭੌਂ-ਵਿਕਾਸ ਤੇ ਵਿੱਤ ਕਾਰਪੋਰੇਸਨ ਦੇ ਚੇਅਰਮੈਨ ਮੋਹਣ ਲਾਲ ਸੂਦ ਨੇ ਕਸਬਾ
ਬਹਿਰਾਮ ਵਿੱਚ ਲਗਾਏ ਗਏ ਜਾਗਰੂਕਤਾ ਕੈਂਪ ਨੂੰ ਸੰਬੋਧਨ ਕਰਦਿਆ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਵੈ ਰੋਜ਼ਗਾਰ ਦੀਆਂ ਸਕੀਮਾਂ ਰਾਹੀ ਦਲਿਤ ਵਰਗ ਦਾ ਜੀਵਨ ਪੱਧਰ ੳੁੱਚਾ ਚੁੱਕਣ ਦਾ ਯਤਨ ਕੀਤਾ ਜਾ ਰਿਹਾ ਹੈ।ਕਾਰਪੋਰੇਸ਼ਨ ਵਲੋਂ 10 ਲੱਖ ਤੱਕ ਸਟੱਡੀ ਲੋਨ ਦਿੱਤਾ ਜਾ ਰਿਹਾ ਹੈ।ਇਸੇ ਤਰ੍ਹਾਂ ਕਾਰਪੋਰੇਸ਼ਨ ਵਲੋਂ ਵੱਖ-ਵੱਖ ਕਾਰੋਬਾਰ ਸ਼ੁਰੂ ਕਰਨ ਲਈ ਆਰਥਿਕ ਮਦਦ ਦਿੱਤੀ ਜਾਂਦੀ ਹੈ।ਸ਼ਹੀਦ ਭਗਤ ਸਿੰਘ ਨਗਰ ਦੇ ਇਲਾਕੇ ਵਿੱਚ ਐਸ.ਸੀ ਭਾਈਚਾਰੇ ਦੀ ਵੱਡੀ ਵਸੋਂ ਹੈ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਤੇ ਸਮਾਜ ਭਲਾਈ ਤੇ ਜੰਗਲਾਤ ਵਿਭਾਗ ਬਾਰੇ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਗਤੀਸ਼ੀਲ ਅਗਵਾਈ ਹੇਠ ਸਮੁੱਚੇ ਐਸਸੀ ਭਾਈਚਾਰੇ ਦੇ ਬੇਹਤਰ ਭਵਿੱਖ ਲਈ ਸਜ਼ੀਦਾ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਬਹਿਰਾਮ ਇਲਾਕੇ ਦੇ ਪੰਚਾਂ ਸਰਪੰਚਾਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਪਿੰਡਾਂ ਵਿੱਚ ਪੰਜਾਬ ਸਰਕਾਰ ਦੀਆਂ ਸਵੈ ਰੋਜ਼ਗਾਰ ਬਾਰੇ ਕਾਰਪੋਰੇਸ਼ਨ ਦੀਆਂ ਸਕੀਮਾਂ ਲੋਕਾਂ ਨੂੰ ਦੱਸਣ ਤਾਂ ਜੋ ਗਰੀਬ ਵਰਗ ਤੇ ਖ਼ਾਸ ਕਰਕੇ ਵਿਦੇਸ਼ ਜਾਣ ਵਾਲੇ ਨੌਜਵਾਨ ਇੰਨ੍ਹਾਂ ਸਕੀਮਾਂ ਦਾ ਲਾਭ ਲੈ ਸਕਣ।ਚੇਅਰਮੈਨ ਸੂਦ ਨੇ ਸੇਵਾ ਮੁਕਤ ਇੰਜੀਨੀਅਰ ਗਿਆਨ ਚੰਦ ਨੂੰ ਬਹਿਰਾਮ ਸਰਕਲ ਦਾ ਕੋਆਰਡੀਨੇਟਰ ਬਣਾਉਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਕਾਰਪੋਰੇਸ਼ਨ ਦੀ ਜਿਲ੍ਹਾ ਮੈਨੇਜਰ ਬੀਬੀ ਸੁਰਿੰਦਰ ਕੌਰ, ਵਿਜੈ ਕੁਮਾਰੀ ਸਰਪੰਚ ਕਲੇਰਾਂ, ਬਲਵੀਰ ਚੰਦ ਸਰਪੰਚ ਬਲਾਕੀਪੁਰ, ਪ੍ਰੋਮਿਲਾ ਦੇਵੀ ਸਰਪੰਚ ਝੰਡੇਰ ਕਲਾਂ, ਇਰਵਨ ਕੁਮਾਰ ਸਾਬਕਾ ਸੰਮਤੀ ਮੈਂਬਰ, ਸਰਪੰਚ ਬਖਸੋ ਸਰਹਾਲ ਰਾਣੂੰਆਂ, ਜਗਨ ਨਾਥ ਸਰਪੰਚ ਲੱਖਪੁਰ, ਸੁਸਮਾ ਦੇਵੀ ਸਰਪੰਚ ਮੱਲ੍ਹਾ ਸੋਢੀਆਂ, ਮੀਨਾ ਕੁਮਾਰੀ ਸੰਧਵਾਂ, ਸ਼ਿਵ ਦਿਆਲ ਭੂਟਾ, ਪਾਲ ਰਾਮ, ਇੰਦਰਜੀਤ, ਸਤਨਾਮ ਰਾਮ ਬਹਿਰਾਮ, ਨਰਿੰਦਰ ਕੁਮਾਰ ਬਹਿਰਾਮ, ਦਿਲਾਵਰ ਸਿੰਘ ਚੱਕ ਬਿਲਗਾ ਆਦਿ ਹਾਜ਼ਰ ਸਨ। ਬਾਅਦ ‘ਚ ਅਧਿਆਪਕ ਜਥੇਬੰਦੀ ਦਾ ਵਫਦ ਵੀ ਚੇਅਰਮੈਨ ਮੋਹਣ ਲਾਲ ਸੂਦ ਨੂੰ ਮਿਲਿਆ ਤੇ ਆਪਣੀਆਂ ਮੰਗਾਂ ਮੁੱਖ ਮੰਤਰੀ ਪੰਜਾਬ ਤੱਕ ਪਹੁੰਚਾਉਣ ਦੀ ਅਪੀਲ ਕੀਤੀ।
Check Also
ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …
Punjab Post Daily Online Newspaper & Print Media