Wednesday, July 22, 2026

ਸਕੂਲ ਦਰਸ਼ਨ ਪ੍ਰੋਗਰਾਮ ਤਹਿਤ ਸ.ਕੰ.ਸ.ਸ.ਸ ਮਾਹਣਾ ਸਿੰਘ ਗੇਟ ਵਿਖੇ ਕਰਵਾਇਆ ਸਮਾਗਮ

ਮਾਪੇ-ਵਿਦਿਆਰਥੀ ਐਸੋਸੀਏਸ਼ਨ ਦੇ ਮੈਂਬਰਾਂ ਕੀਤੀ ਸਿੱਖਿਆ ਵਿਭਾਗ ਦੀਆਂ ਨੀਤੀਆਂ ਦੀ ਪ੍ਰਸੰਸਾ

ਅੰਮ੍ਰਿਤਸਰ, 24 ਅਪ੍ਰੈਲ (ਸੁਖਬੀਰ ਸਿੰਘ) – ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਤੋਂ ਆਮ ਜਨਤਾ ਨੂੰ ਜਾਣੂ ਕਰਵਾਉਣ, ਸਰਕਾਰੀ ਸਮਾਰਟ ਸਕੂਲਾਂ ਦੀਆਂ ਉਪਲੱਬਧੀਆਂ ਦੀ ਜਾਣਕਾਰੀ ਦੇਣ ਲਈ ਸਮਾਰਟ ਸਕੂਲ ਦਰਸ਼ਨ ਪ੍ਰੋਗਰਾਮ ਤਹਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਹਣਾ ਸਿੰਘ ਗੇਟ ਵਿਖੇ ਵਿਸੇਸ਼ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਜਨ ਕਲਿਆਣ ਕ੍ਰਾਂਤੀਕਾਰੀ ਮੋਰਚਾ ਆਗੂ ਤੇ ਮਾਪੇ ਵਿਦਿਆਰਥੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਣਜੀਤ ਕੁਮਾਰ ਬੌਬੀ ਸੇਠ ਸਾਥੀਆਂ ਸਮੇਤ ਸ਼ਾਮਲ ਹੋਏ।ਉਨਾਂ ਨੇ ਸਿੱਖਿਆ ਵਿਭਾਗ ਪੰਜਾਬ ਵਲੋਂ ਸਕੂਲ ‘ਚ ਕੀਤੇ ਕਾਰਜ਼, ਸਿੱਖਿਆ ਦੇ ਉਚੇਰੇ ਮਿਆਰ ਅਤੇ ਸਿੱਖਿਆ ਲਈ ਆਧੁਨਿਕ ਤਕਨੀਕ ਦੀ ਕੀਤੀ ਜਾ ਰਹੀ ਵਰਤੋਂ ਨੂੰ ਨੇੜਿਉਂ ਤੱਕਦਿਆਂ ਵਿਭਾਗੀ ਨੀਤੀਆਂ ਦੀ ਪ੍ਰਸੰਸਾ ਕੀਤੀ।
                  ਸਤਿੰਦਰਬੀਰ ਸਿੰਘ ਜ਼ਿਲ਼੍ਹਾ ਸਿੱਖਿਆ ਅਫਸਰ (ਸੈ.ਸਿ) ਅੰਮ੍ਰਿਤਸਰ ਅਤੇ ਸੁਸ਼ੀਲ ਕੁਮਾਰ ਤੁੱਲੀ ਦੀ ਦੇਖ-ਰੇਖ ਅਤੇ ਪ੍ਰਿੰਸੀਪਲ ਸ਼੍ਰੀਮਤੀ ਜੋਗਿੰਦਰ ਕੌਰ ਸ਼ਿੰਗਾਰੀ ਦੀ ਅਗਵਾਈ ਹੇਠ ਕਰਵਾਏ ਸਕੂਲ ਦਰਸ਼ਨ ਸਮਾਗਮ ਵਿੱਚ ਵਿਸੇਸ਼ ਮਹਿਮਾਨਾਂ ਦੇ ਨਾਲ ਨਾਲ ਬੱਚਿਆਂ ਦੇ ਮਾਪਿਆਂ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰਾਂ ਨੂੰ ਸਕੂਲ ਅਧਿਆਪਕਾਂ ਵਲੋਂ ਪਿਛਲੇ ਸਮੇਂ ਵਿੱਚ ਤਿਆਰ ਕੀਤੇ ਸਮਾਰਟ ਕਲਾਸਰੂਮ, ਸਾਇੰਸ ਲੈਬ, ਕੰਪਿਊਟਰ ਲੈਬ, ਗਣਿਤ ਲੈਬ, ਭਾਸ਼ਾ ਲੈਬ, ਆਧੁਨਿਕ ਲਾਇਬ੍ਰੇਰੀ, ਵਿਦਿਆਰਥੀਆਂ ਨੂੰ ਕਿਤਾਮੁਖੀ ਸਿੱਖਿਆ ਲਈ ਅਟੱਲ ਟਿੰਕਰਿੰਗ ਲੈਬ ਦੇ ਨਾਲ-ਨਾਲ ਗਣਿਤ ਪਾਰਕ, ਸਾਇੰਸ ਪਾਰਕ, ਵੱਖ-ਵੱਖ ਖੇਡਾਂ ਦੀਆਂ ਵਿਕਸਿਤ ਖੇਡ ਗਰਾਊਂਡਾਂ ਦਿਖਾਉਂਦਿਆਂ ਦਿਖਾਈਆਂ।ਇਸ ਸਮੇਂ ਸਕੂਲੀ ਵਿਦਿਆਰਥੀਆਂ ਨੂੰ ਅੰਗਰੇਜੀ ਵਿੱਚ ਪ੍ਰਪੱਕ ਕਰਨ ਲਈ ਬਣੇ ਅੰਗਰੇਜੀ ਬੂਸਟਰ ਕਲੱਬ, ਈਕੋ ਕਲੱਬ, ਵਿਦਿਆਰਥੀਆਂ ਨੂੰ ਮਿਲ ਰਹੀਆਂ ਸਹੂਲਤਾਂ ਮੁਫਤ ਕਿਤਾਬਾਂ, ਮੁਫਤ ਤੇ ਮਿਆਰੀ ਸਿੱਖਿਆ, ਮੁਫਤ ਵਰਦੀਆਂ, ਮੁਫਤ ਦੁਪਹਿਰ ਦਾ ੂੋਜਨ, ਪੰਜਾਬ ਐਜੂਕੇਅਰ ਐਪ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਕੋਚਿੰਗ ਸੰਬੰਧੀ ਜਾਣੂ ਕਰਵਾਇਆ ਗਿਆ।ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਸਹੂਲਤਾਂ ਅਤੇ ਕੀਤੇ ਜਾ ਰਹੇ ਕਾਰਜ਼ਾਂ ‘ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਪੀ.ਐਸ ਐਸੋਸੀਏਸ਼ਨ ਆਗੂ ਰਣਜੀਤ ਕੁਮਾਰ ਬੌਬੀ ਸੇਠ ਨੇ ਮਾਪਿਆਂ ਨੂੰ ਨਿੱਜੀ ਸਕੂਲਾਂ ਨੂੰ ਮਾਤ ਪਾ ਰਹੇ ਸਰਕਾਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਗਿਣਤੀ ‘ਚ ਆਪਣੇ ਬੱਚਿਆਂ ਦਾ ਦਾਖਲਾ ਕਰਵਾਉਣ ਦੀ ਅਪੀਲ ਕੀਤੀ। ਪ੍ਰਿੰਸੀਪਲ ਸ਼੍ਰੀਮਤੀ ਜੋਗਿੰਦਰ ਕੌਰ ਸ਼ਿੰਗਾਰੀ ਨੇ ਦੱਸਿਆ ਕਿ 3 ਦਰਜਨ ਦੇ ਕਰੀਬ ਵਿਦਿਆਰਥਣਾਂ ਨੇ ਨਿੱਜੀ ਸਕੂਲਾਂ ਤੋਂ ਕਿਨਾਰਾ ਕਰਦਿਆਂ ਮਾਹਣਾ ਸਿੰਘ ਸਕੂਲ ‘ਚ ਦਾਖਿਲਾ ਲਿਆ ਹੈ।
                  ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਨੀਸ਼ ਅਵਸਥੀ, ਹਰੀਸ਼ ਕੁਮਾਰ, ਪਰਮਿੰਦਰ ਸਿੰਘ ਸਰਪੰਚ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਦਵਿੰਦਰ ਮੰਗੋਤਰਾ ਸੋਸ਼ਲ ਮੀਡੀਆ ਕੋਆਰਡੀਨੇਟਰ, ਗੁਲਸ਼ਨ ਡੋਗਰਾ, ਸੁਰੇਸ਼ ਸਿੰਘ, ਸਾਜਨ ਸੋਹੀ, ਪਵਨ ਕੁਮਾਰ ਹਾਜਰ ਸਨ।

Check Also

ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ

50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …